ਸਕੂਲਾਂ ਦਾ ਟਾਈਮ ਬਦਲ ਕੇ ਕੀਤਾ ਜਾਵੇ 10 ਵਜੇ
ਸਕੂਲਾਂ ਦਾ ਟਾਈਮ ਬਦਲ ਕੇ ਕੀਤਾ ਜਾਵੇ 10 ਵਜੇ
Publish Date: Thu, 18 Dec 2025 05:55 PM (IST)
Updated Date: Thu, 18 Dec 2025 05:57 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਲਗਾਤਾਰ ਸੰਘਣੀ ਧੁੰਦ ਅਤੇ ਬਹੁਤ ਤੇਜ਼ ਠੰਢ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਕਿਉਂਕਿ ਇਹ ਸੰਘਣੀ ਧੁੰਦ ਕਾਰਨ ਦਿਸਣ ਹੱਦ ਬਿਲਕੁਲ ਘਟ ਚੁੱਕੀ ਹੈ। ਜਿਸ ਕਾਰਨ ਬਹੁਤੀਆਂ ਥਾਵਾਂ ’ਤੇ ਸਕੂਲੀ ਬੱਸਾਂ ਅਤੇ ਨਿੱਤ ਹੋਰ ਹਾਦਸੇ ਵੀ ਵਾਪਰ ਰਹੇ ਹਨ। ਇੱਥੋਂ ਤਕ ਕਿ 14 ਦਸੰਬਰ ਨੂੰ ਚੋਣਾਂ ਵਾਲੇ ਦਿਨ ਅਧਿਆਪਕ ਅਤੇ ਉਸ ਦੀ ਪਤਨੀ ਦੀ ਵੀ ਦਰਦਨਾਕ ਮੌਤ ਹੋ ਚੁੱਕੀ ਹੈ। ਅਧਿਆਪਕ ਯੂਨੀਅਨ ਨੇ ਸਰਕਾਰ ਅਤੇ ਸਿੱਖਿਆ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਸਕੂਲਾਂ ਦਾ ਸਮਾਂ 10 ਵਜੇ ਕੀਤਾ ਜਾਵੇ ਅਤੇ 24 ਤਰੀਕ ਤੋਂ ਹੋਣ ਵਾਲੀਆਂ ਛੁੱਟੀਆਂ ਵੀ 19 ਜਾਂ 20 ਦਸੰਬਰ ਤੋਂ ਕੀਤਿਆਂ ਜਾਣ। ਉਨ੍ਹਾਂ ਕਿਹਾ ਕਿ ਬਹੁਤ ਗਿਣਤੀ ਅਧਿਆਪਕ ਦੂਰ-ਦੁਰਾਡੇ ਸਕੂਲਾਂ ਵਿੱਚ ਪੜ੍ਹਾਉਣ ਜਾਂਦੇ ਹਨ, ਇਸ ਕਾਰਨ ਉਨਾਂ ਨੂੰ ਸਵੇਰੇ 7 ਵਜੇ ਹੀ ਘਰੋਂ ਨਿਕਲਣਾ ਪੈਂਦਾ ਹੈ, ਪਰ ਉਸ ਸਮੇਂ ਬਹੁਤ ਸੰਘਣੀ ਧੁੰਦ ਛਾਈ ਹੁੰਦੀ ਹੈ। ਸੜਕ ’ਤੇ ਵਾਹਣ ਚਲਾਉਣ ਸਮੇਂ ਅੱਗੇ ਕੁਝ ਵੀ ਵਿਖਾਈ ਨਹੀਂ ਦਿੰਦਾ, ਜਿਸ ਕਾਰਨ ਹਾਦਸਾ ਵਾਪਰਨ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। ਇਸ ਤੋਂ ਇਲਾਵਾ ਛੋਟੇ ਬੱਚਿਆਂ ਦਾ ਧੁੰਦ ਅਤੇ ਠੰਢ ਕਾਰਨ ਬਿਮਾਰ ਪੈਣ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਇਸ ਲਈ ਸਰਕਾਰ ਬੱਚਿਆਂ ਅਤੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਧਾ ਕਰੇ ਅਤੇ ਸਕੂਲਾਂ ਦੇ ਖੁਲਣ ਦਾ ਸਮਾਂ ਵੀ 10 ਵਜੇ ਕੀਤਾ ਜਾਵੇ।