ਬਾਬਾ ਜੋਰਾ ਸਿੰਘ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ
ਸੰਤ ਬਾਬਾ ਹਾਕਮ ਸਿੰਘ ਗੰਡੇਵਾਲ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਆ ਸੰਸਥਾ ਬਾਬਾ ਜੋਰਾ ਸਿੰਘ ਮਮੋਰੀਅਲ ਪਬਲਿਕ ਸਕੂਲ ਗੁਰਬਖਸ਼ਪੁਰਾ ਵਿਖੇ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਪੋ੍ਗਰਾਮ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ ਅਤੇ ਪਿੰ੍ਸੀਪਲ ਅਮਿਤ ਸਿੰਘ ਨੋਗਾ ਨੇ ਝੰਡਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਗਾਉਣ ਉਪਰੰਤ ਰੰਗਾ ਰੰਗ ਪੋ੍ਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਸੱਤਵੀਂ
Publish Date: Sun, 28 Jan 2024 03:30 PM (IST)
Updated Date: Sun, 28 Jan 2024 03:30 PM (IST)
ਸਟਾਫ ਰਿਪੋਰਟਰ,ਸ਼ੇਰਪੁਰ : ਸੰਤ ਬਾਬਾ ਹਾਕਮ ਸਿੰਘ ਗੰਡੇਵਾਲ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਆ ਸੰਸਥਾ ਬਾਬਾ ਜੋਰਾ ਸਿੰਘ ਮਮੋਰੀਅਲ ਪਬਲਿਕ ਸਕੂਲ ਗੁਰਬਖਸ਼ਪੁਰਾ ਵਿਖੇ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਪੋ੍ਗਰਾਮ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ ਅਤੇ ਪਿੰ੍ਸੀਪਲ ਅਮਿਤ ਸਿੰਘ ਨੋਗਾ ਨੇ ਝੰਡਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਗਾਉਣ ਉਪਰੰਤ ਰੰਗਾ ਰੰਗ ਪੋ੍ਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀ ਹਾਫਿਜ਼ ਅਜਾਨ ਵੱਲੋਂ ਗਣਤੰਤਰ ਦਿਵਸ ਤੇ ਭਾਸ਼ਣ ਦਿੱਤਾ ਗਿਆ ਤੇ ਨਰਸਰੀ ਤੋਂ ਨੌਵੀਂ ਜਮਾਤ ਦੇ ਬੱਚਿਆਂ ਦੁਆਰਾ ਰੰਗਾ ਰੰਗ ਪੋ੍ਗਰਾਮ ਅਤੇ ਸਕਿੱਟ ਪੇਸ਼ ਕੀਤਾ ਗਿਆ। ਪੋ੍ਗਰਾਮ ਦੇ ਅੰਤ ਵਿੱਚ ਸਕੂਲ ਦੇ ਮੁਖੀ ਅਮਿਤ ਸਿੰਘ ਨੋਗਾ ਵੱਲੋਂ ਬੱਚਿਆਂ ਨੂੰ ਗਣਤੰਤਰ ਦਿਵਸ ਤੇ ਵਧਾਈ ਦਿੱਤੀ ਗਈ। ਉਹਨਾਂ ਬੱਚਿਆਂ ਨੂੰ ਗਣਤੰਤਰ ਦਿਵਸ ਤੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸੰਵਿਧਾਨ ਦੀ ਪਾਲਣਾ ਤੇ ਚੰਗੇ ਨਾਗਰਿਕ ਹੋਣ ਤੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।ਸਕੂਲ ਦੇ ਐੱਮਡੀ ਰਣਪ੍ਰਰੀਤ ਰਾਏ ਵੱਲੋਂ ਬੱਚਿਆਂ ਨੂੰ ਗਣਤੰਤਰ ਦਿਵਸ ਤੇ ਲੱਖ -ਲੱਖ ਵਧਾਈ ਦਿੱਤੀ ਅਤੇ ਉਨਾਂ ਬੱਚਿਆਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪੇ੍ਰਿਤ ਕੀਤਾ।