ਰਾਹੁਲ ਗਾਂਧੀ ਤੇ ਧਾਲੀਵਾਲ ਨੇ ਜਰਮਨੀ ’ਚ ਭਾਰਤੀ ਭਾਈਚਾਰੇ ਨਾਲ ਕੀਤੀ ਇਕੱਤਰਤਾ
ਰਾਹੁਲ ਗਾਂਧੀ ਤੇ ਧਾਲੀਵਾਲ ਨੇ ਜਰਮਨੀ 'ਚ ਭਾਰਤੀ ਭਾਈਚਾਰੇ ਨਾਲ਼ ਕੀਤੀ ਅਹਿਮ ਮੀਟਿੰਗ
Publish Date: Thu, 18 Dec 2025 04:18 PM (IST)
Updated Date: Thu, 18 Dec 2025 04:21 PM (IST)
ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ
ਅਮਰਗੜ੍ਹ : ਜਰਮਨੀ ਵਿਖੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਬਰਲਿਨ ਵਿੱਚ ਵਸਦੇ ਭਾਰਤੀ ਭਾਈਚਾਰੇ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਤੇ ਅਮਰਗੜ੍ਹ ਤੋਂ ਸੀਨੀਅਰ ਆਗੂ ਕਮਲਪ੍ਰੀਤ ਧਾਲੀਵਾਲ ਨੇ ਇੱਕ ਮਹੱਤਵਪੂਰਨ ਮੀਟਿੰਗ ਵਿੱਚ ਸ਼ਿਰਕਤ ਕੀਤੀ। ਧਾਲੀਵਾਲ ਨੇ ਦੱਸਿਆ ਕਿ ਇਸ ਮੌਕੇ ਲੋਕਤੰਤਰ ਦੀ ਮਜ਼ਬੂਤੀ, ਸੰਵਿਧਾਨ ਦੀ ਰੱਖਿਆ ਅਤੇ ਸਮਾਵੇਸ਼ੀ ਵਿਕਾਸ ਲਈ ਕਾਂਗਰਸ ਪਾਰਟੀ ਦੀ ਦ੍ਰਿੜ੍ਹ ਵਚਨਬੱਧਤਾ ’ਤੇ ਗੰਭੀਰ ਤੇ ਸਾਰਥਕ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਰਾਹੁਲ ਗਾਂਧੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਖ਼ਿਲਾਫ਼ ਹਰ ਮੰਚ ’ਤੇ ਡਟ ਕੇ ਖੜ੍ਹੀ ਰਹੇਗੀ ਅਤੇ ਦੇਸ਼ ਦੇ ਹਰ ਵਰਗ ਦੀ ਆਵਾਜ਼ ਬਣੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ ਵੱਸਦੇ ਭਾਰਤੀਆਂ ਨਾਲ ਇਹ ਸੰਵਾਦ ਪਾਰਟੀ ਦੇ ਸੰਗਠਨ ਨੂੰ ਗਲੋਬਲ ਪੱਧਰ ’ਤੇ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।