ਲੋਕਾਂ ਨੇ ‘ਆਪ’ ਸਰਕਾਰ ਦੇ ਕੀਤੇ ਕੰਮਾਂ ’ਤੇ ਲਾਈ ਮੋਹਰ : ਗੱਜਣਮਾਜਰਾ
ਲੋਕਾਂ ਨੇ 'ਆਪ' ਸਰਕਾਰ ਦੇ ਕੀਤੇ ਕੰਮਾਂ 'ਤੇ ਲਗਾਈ ਮੋਹਰ ; ਗੱਜਣਮਾਜਰਾ
Publish Date: Thu, 18 Dec 2025 04:53 PM (IST)
Updated Date: Thu, 18 Dec 2025 04:54 PM (IST)
ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ
ਅਮਰਗੜ੍ਹ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਲਈ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਨੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕੀਤਾ। ਆਪਣੇ ਗ੍ਰਹਿ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਜੇਤੂ ਉਮੀਦਵਾਰਾਂ ਦਾ ਸਨਮਾਨ ਕਰਦੇ ਹੋਏ ਵਿਧਾਇਕ ਗੱਜਣ ਮਾਜਰਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ 7 ਵਿੱਚੋਂ 5 ਸੀਟਾਂ ਅਤੇ ਬਲਾਕ ਸੰਮਤੀ ਦੀਆਂ 30 ਵਿੱਚੋਂ 17 ਸੀਟਾਂ ’ਤੇ ਹੋਈ ਜਿੱਤ ਨੇ ਪਾਰਟੀ ਦਾ ਮਾਣ ਵਧਾਇਆ ਹੈ। ਉਨ੍ਹਾਂ ਸਮੂਹ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਮਾਨ ਸਰਕਾਰ ਦੇ ਕੀਤੇ ਕੰਮਾਂ 'ਤੇ ਮੋਹਰ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾਇਆ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਨੰਗਲ, ਟਰੱਕ ਐਸੋਸੀਏਸ਼ਨ ਅਮਰਗੜ੍ਹ ਦੇ ਪ੍ਰਧਾਨ ਪ੍ਰਦੀਪ ਕੁਮਾਰ ਜੱਗੀ, ਪੀਏ ਰਜੀਵ ਕੁਮਾਰ ਤੋਗਾਹੇੜੀ, ਸੀਨੀਅਰ ਆਗੂ ਜਗਦੀਸ਼ ਸਿੰਘ ਘੁੰਮਣ, ਸਾਬਕਾ ਸਰਪੰਚ ਦਲਜੀਤ ਸਿੰਘ ਲਸੋਈ, ਯੂਥ ਆਗੂ ਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਪ੍ਰੀਤ ਸਿੰਘ ਬਿੱਟੂ ਸੋਹੀ ਬਨਭੌਰਾ, ਚਰਨਜੋਤ ਸਿੰਘ ਰੂਬਲ ਢੀਂਡਸਾ ਮੈਂਬਰ ਬਲਾਕ ਸੰਮਤੀ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਐਡਵੋਕੇਟ ਕਰਮਜੀਤ ਸਿੰਘ ਸੋਹੀ, ਸਾਬਕਾ ਸਰਪੰਚ ਸੁਖਦੀਪ ਸਿੰਘ ਗੋਲਡੀ ਬਨਭੌਰਾ, ਸਰਪੰਚ ਅੰਮ੍ਰਿਤ ਸਿੰਘ ਚੌਂਦਾ, ਰਵਿੰਦਰ ਸਿੰਘ ਰਾਏਪੁਰ ਆਦਿ ਹਾਜ਼ਰ ਸਨ।