ਜਨਕ ਰਾਜ ਬਾਂਸਲ ਨੀਲੋਵਾਲ ਗਊਸ਼ਾਲਾ ਦੇ ਪ੍ਰਧਾਨ ਬਣੇ
ਜਨਕ ਰਾਜ ਬਾਂਸਲ ਨੀਲੋਵਾਲ ਗਊਸ਼ਾਲਾ ਦੇ ਪ੍ਰਧਾਨ ਬਣੇ
Publish Date: Sun, 16 Nov 2025 05:58 PM (IST)
Updated Date: Sun, 16 Nov 2025 05:59 PM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਪਿੰਡ ਨੀਲੋਵਾਲ ਗਊਸ਼ਾਲਾ ਵਿਖੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਜਨਕ ਰਾਜ ਬਾਂਸਲ (ਫੀਡ ਫੈਕਟਰੀ ਵਾਲੇ) ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਜਨਕ ਰਾਜ ਨੇ ਵਿਸ਼ਵਾਸ ਦਿਵਾਇਆ ਕਿ ਉਹ ਗਊਸ਼ਾਲਾ ਦੇ ਕੰਮ ਦੀ ਜ਼ਿੰਮੇਵਾਰੀ ਪੂਰੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗਊਸ਼ਾਲਾ ਨੂੰ 15 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਗਊ ਭਗਤ ਜੀਵਨ ਗੋਇਲ, ਅਸ਼ੋਕ ਗਾਂਧੀ, ਅਨੁਰਿੱਧ ਵਸ਼ਿਸ਼ਟ, ਕਰਨ ਦੁਗਾਲ, ਅਜੈਬ ਸਿੰਘ, ਕੌਸ਼ਿਕ ਗਰਗ ਆਦਿ ਮੌਜੂਦ ਸਨ।