ਚੋਣਾਂ ਤੋਂ ਬਾਅਦ ਬਰਨਾਲਾ ’ਚ ਹੋਵੇਗੀ ਸਿਆਸੀ ਹਲਚਲ
ਚੋਣਾਂ ਤੋਂ ਬਾਅਦ ਬਰਨਾਲਾ ’ਚ ਹੋਵੇਗੀ ਸਿਆਸੀ ਹਲਚਲ
Publish Date: Fri, 12 Dec 2025 05:23 PM (IST)
Updated Date: Fri, 12 Dec 2025 05:24 PM (IST)

-- ਗੁਰਦੀਪ ਬਾਠ ਵੱਡੇ ਧੜੇ ਸਣੇ ਹੋ ਸਕਦੇ ਹਨ ਅਕਾਲੀ ਦਲ ਚ ਸ਼ਾਮਿਲ -- ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਜਤਾਈ ਸਹਿਮਤੀ -- ਚੋਣਾਂ ਚ ਲੱਡੂਆਂ ਦੇ ਰੌਲੇ ਤੋਂ ਪ੍ਰਧਾਨ ਸਨ ਖ਼ਫ਼ਾ... ਕੈਪਸ਼ਨ:ਗੁਰਦੀਪ ਬਾਠ। 2. ਐਡਵੋਕੇਟ ਸਤਨਾਮ ਸਿੰਘ ਰਾਹੀ। 3.ਜਿਲਾ ਪ੍ਰਧਾਨ ਸ਼ਹਿਰੀ ਯਾਦਵਿੰਦਰ ਸਿੰਘ ਬਿੱਟੂ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੇਪਰੇ ਚੜਦਿਆਂ ਹੀ ਜ਼ਿਲ੍ਹਾ ਬਰਨਾਲਾ ਦੀ ਸਿਆਸਤ ’ਚ ਵੱਡੀ ਹਲਚਲ ਹੋਣ ਜਾ ਰਹੀ ਹੈ। ਸੱਤਾਧਾਰੀ ਪਾਰਟੀ ਨੂੰ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਡਾ ਝਟਕਾ ਦੇਣ ਦੀ ਵਿਉਂਤ ਘੜ ਰਹੇ ਹਨ। ਆਮ ਆਦਮੀ ਪਾਰਟੀ ਦੇ ਕਈ ਵਰ੍ਹੇ ਜ਼ਿਲ੍ਹਾ ਪ੍ਰਧਾਨ ਰਹੇ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਹੇ ਤੇ ਆਪ ਤੋਂ ਬਾਗੀ ਹੋ ਕੇ ਜ਼ਿਮਨੀ ਚੋਣ ਲੜਨ ਵਾਲੇ ਗੁਰਦੀਪ ਸਿੰਘ ਬਾਠ ਨੂੰ ਪਾਰਟੀ ਚ ਸ਼ਾਮਿਲ ਕਰਕੇ ਕੋਈ ਵੱਡੀ ਜਿੰਮੇਵਾਰੀ ਦੇ ਕੇ ਆਪ ਦੀ ਕਈ ਅਹੁਦੇਦਾਰ ਅਤੇ ਅੱਖਰਾਂ ਦਾ ਵੱਡਾ ਹਜੂਮ ਨੂੰ ਸ਼ਾਮਿਲ ਕਰ ਰਹੇ ਹਨ, ਪਹਿਲਾਂ ਇਹ ਸਾਰੀ ਚਾਰਾਜੋਈ ਚੋਣਾਂ ਤੋਂ ਪਹਿਲਾਂ ਹੋਣੀ ਸੀ, ਪਰ ਹੁਣ ਇਹ ਚੋਣਾਂ ਖਤਮ ਹੁੰਦਿਆਂ ਹੀ ਸਿਆਲ ਦੀ ਠੰਡ ਚ ਸਿਆਸਤ ਦੀ ਗਰਮੀ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। 20 ਬਾਠ ਦੇ ਅਕਾਲੀ ਬਣਦਿਆਂ ਹੀ ਬਰਨਾਲਾ ਹਲਕਾ ਨਹੀਂ ਸਗੋਂ ਜ਼ਿਲ੍ਹਾ ਬਰਨਾਲਾ ਦੇ ਸਿਆਸੀ ਸਮੀਕਰਨ ਬਦਲ ਜਾਣਗੇ। ਪਾਰਟੀ ਪ੍ਰਧਾਨ ਦੇ ਅਤਿ ਨਜ਼ਦੀਕ ਸੀਨੀਅਰ ਅਕਾਲੀ ਆਗੂ ਅਨੁਸਾਰ, ਬਾਠ ਵਲੋਂ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਆਪ ਤੋਂ ਦੂਰੀ, ਆਜ਼ਾਦ ਉਮੀਦਵਾਰ ਵਜੋਂ ਦਿਖਾਈ ਤਾਕਤ, ਜੋ ਕਿ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਹਨ, ਬਰਨਾਲਾ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਸਨ। ਪਾਰਟੀ ਛੱਡਣ ਤੋਂ ਬਾਅਦ, ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉੱਤਰੇ ਅਤੇ 16,899 ਵੋਟਾਂ ਹਾਸਲ ਕੀਤੀਆਂ, ਜੋ ਉਨ੍ਹਾਂ ਦੇ ਸਿਆਸੀ ਪ੍ਰਭਾਵ ਨੂੰ ਦਰਸਾਉਂਦਾ ਹੈ। -- ਬਰਨਾਲਾ ਜ਼ਿਮਨੀ ਚੋਣਾਂ ਦੇ ਨਤੀਜੇ ਇਸ ਪ੍ਰਕਾਰ ਰਹੇ। -- ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ‘ਕਾਲਾ’ ਨੇ 28,254 ਵੋਟਾਂ ਨਾਲ ਜਿੱਤ ਦਰਜ ਕੀਤੀ। -- ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ 26,097 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ। -- ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 17,958 ਵੋਟ ਮਿਲੇ। ਸਿਆਸੀ ਨਿਰੀਖਕਾਂ ਦਾ ਮੰਨਣਾ ਹੈ ਕਿ ਜੇਕਰ ਬਾਠ ਵਰਗੇ ਪ੍ਰਭਾਵਸ਼ਾਲੀ ਆਗੂ ਅਕਾਲੀ ਦਲ ’ਚ ਸ਼ਾਮਲ ਹੁੰਦੇ ਹਨ, ਤਾਂ ਪਾਰਟੀ ਦਾ ਸੰਗਠਨਾਤਮਕ ਢਾਂਚਾ ਹੋਰ ਵੀ ਮਜ਼ਬੂਤ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ’ਚ ਹੋਈਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਛੱਬੇਵਾਲ ਦੀਆਂ ਜ਼ਿਮਨੀ ਚੋਣਾਂ ਦਾ ਸ੍ਰੋਮਣੀ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ। ਇਹ ਫੈਸਲਾ ਸਿੱਖਾਂ ਦੇ ਸਰਵਉੱਚ ਤਖ਼ਤ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਨਾ ਲੈਣ ਦੇ ਨਿਰਦੇਸ਼ਾਂ ਤੋਂ ਬਾਅਦ ਲਿਆ ਗਿਆ ਸੀ। ਹੁਣ ਜਦੋਂ ਪਾਰਟੀ ਨੇ ਤਰਨਤਾਰਨ ਜ਼ਿਮਨੀ ਚੋਣ ’ਚ ਵਧੀਆ ਪ੍ਰਦਰਸ਼ਨ ਕੀਤਾ ਹੈ, ਤਾਂ ਨਵੇਂ ਆਗੂਆਂ ਦੀ ਐਂਟਰੀ ਨੂੰ ਪਾਰਟੀ ਦੀ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਰਣਨੀਤੀ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਗੁਰਦੀਪ ਬਾਠ ਦਾ ਅਕਾਲੀ ਦਲ ’ਚ ਸ਼ਾਮਲ ਹੋਣਾ ਲਗਭਗ ਅੰਤਿਮ ਮੰਨਿਆ ਜਾ ਰਿਹਾ ਹੈ ਅਤੇ ਹੁਣ ਸਿਰਫ਼ ਰਸਮੀ ਐਲਾਨ ਹੀ ਬਾਕੀ ਹੈ। -- ਬਾਠ ਨੇ ਅਪਣਾਇਆ ਸਾਵਧਾਨੀ ਵਾਲਾ ਰੁਖ, ਕਿਹਾ-ਵੋਟਾਂ ਤੋਂ ਬਾਅਦ ਤੋੜਾਂਗਾ ਚੁੱਪ ਜਦੋਂ ਗੁਰਦੀਪ ਬਾਠ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਕਿਹਾ ਕਿ 2017 ਦੀ ਚੋਣ ਜਰੂਰ ਲੜਨਗੇ,, ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਬਾਅਦ ਤੋੜਨ ਦਾ ਹਵਾਲਾ ਦਿੰਦਿਆ ਬਾਠ ਨੇ ਕਿਹਾ ਉਹ ਆਪਣੇ ਸਮਰਥਕਾਂ ਨਾਲ ਰਾਬਤਾ ਕਰਕੇ ਉਨ੍ਹਾਂ ਨਾਲ ਹੀ ਕੋਈ ਸਿਆਸੀ ਫੈਸਲਾ ਲੈਣਗੇ, ਭਾਵੇਂ ਉਨ੍ਹਾਂ ਨੇ ਆਪਣੀਆਂ ਯੋਜਨਾਵਾਂ ਤੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ, ਪਾਰਟੀ ’ਚ ਸ਼ਾਮਲ ਹੋਣ ਤੋਂ ਪਹਿਲਾਂ, ਮੈਂ ਮੋਗਾ ਦੇ ਇੱਕ ਇੰਜੀਨੀਅਰਿੰਗ ਕਾਲਜ ’ਚ ਪ੍ਰੋਫੈਸਰ ਵਜੋਂ ਪੜ੍ਹਾਇਆ। ਮੈਂ ਆਮ ਆਦਮੀ ਪਾਰਟੀ ’ਚ ਲਗਭਗ ਸੱਤ ਸਾਲ ਤੱਕ ਇੱਕ ਜਿੰਮੇਵਾਰ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਭਾਈ। ਮੈਂ ਨਾ ਤਾਂ ਸ਼ਾਮਲ ਹੋਣ ਤੋਂ ਇਨਕਾਰ ਕਰ ਸਕਦਾ ਹਾਂ, ਅਤੇ ਨਾ ਹੀ ਸ੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰ ਸਕਦਾ ਹਾਂ। ਉਨ੍ਹਾਂ ਦੇ ਇਸ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਉਤਸੁਕਤਾ ਹੋਰ ਵਧਾ ਦਿੱਤੀ ਹੈ। -- ਚੋਣਾਂ ’ਚ ਲੱਡੂਆਂ ਦੇ ਰੌਲੇ ਤੋਂ ਪ੍ਰਧਾਨ ਖ਼ਫ਼ਾ ਜਿਮਨੀ ਚੋਣ ’ਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਦੋਂ ਰੋਡ ਸ਼ੋ ਕਰ ਰਹੇ ਸਨ ਤਦ ਬਰਨਾਲਾ ਸ਼ਹਿਰ ’ਚ ਰੇਲਵੇ ਸਟੇਸ਼ਨ ਨੇੜੇ ਇੱਕ ਲੱਡੂਆਂ ਦੇ ਵਪਾਰੀ ਨੇ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਰੋਕ ਕੇ ਲੱਡੂਆਂ ਦੇ ਪੈਸੇ ਲੈਣ ਸੰਬੰਧੀ ਖੂਬ ਹੰਗਾਮਾ ਕੀਤਾ। ਜਿਸ ਤੋਂ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਫ਼ਾ ਹੋਏ ਸਨ। ਗੌਰ ਹੋਵੇ ਕਿ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸਾਬਕਾ ਮਰਹੂਮ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਰਿਸ਼ਤੇਦਾਰ ਨੂੰ ਜ਼ਿਲ੍ਹਾ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ, ਹੁਣ ਉਹ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਬਰਨਾਲਾ ਤੋਂ ਇੰਚਾਰਜ ਹਨ। ਜੇਕਰ ਗੁਰਦੀਪ ਸਿੰਘ ਬਾਠ ਆਪਣੇ ਇੱਕ ਵੱਡੇ ਧੜੇ ਨਾਲ ਸੈਂਕੜੇ ਸਮਰਥਕਾਂ ਨਾਲ ਅਕਾਲੀ ਦਲ ਚ ਸ਼ਾਮਿਲ ਹੁੰਦੇ ਹਨ ਤਾਂ ਹਲਕਾ ਇੰਚਾਰਜ ਲਈ ਉਹ ਖਤਰੇ ਦੀ ਘੰਟੀ ਬਣ ਸਕਦੇ ਹਨ। -- ਬਾਠ ਤੇ ਅਕਾਲੀ ਜ਼ਿਲ੍ਹਾ ਪ੍ਰਧਾਨਾਂ ਦੀ ਸਹਿਮਤੀ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਬਰਨਾਲਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਤੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਤੇ ਜਿਲਾ ਪ੍ਰਧਾਨ ਸ਼ਹਿਰੀ ਯਾਦਵਿੰਦਰ ਸਿੰਘ ਬਿੱਟੂ ਨੇ ਗੁਰਦੀਪ ਸਿੰਘ ਬਾਠ ਦੀ ਅਕਾਲੀ ਦਲ ਚ ਸ਼ਮੂਲੀਅਤ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਜਿੱਥੇ ਸਹਿਮਤੀ ਦਿੱਤੀ ਹੈ, ਉੱਥੇ ਹੀ ਉਨ੍ਹਾਂ ਕਿਹਾ ਕਿ ਜੋ ਵੀ ਅਕਾਲੀ ਦਲ ਦੇ ਪੱਖ ’ਚ ਬੋਲਦਾ ਹੈ, ਉਸ ਦਾ ਸਵਾਗਤ ਹੈ। ਪਾਰਟੀ ਨਵੇਂ ਆਉਣ ਵਾਲੇ ਆਗੂਆਂ ਨੂੰ ਜੋ ਜ਼ਿੰਮੇਵਾਰੀ ਦੇਵੇਗੀ, ਅਸੀਂ ਉਸ ਦਾ ਪੂਰਾ ਸਮਰਥਨ ਕਰਾਂਗੇ। ਅਕਾਲੀ ਦਲ ਦੇ ਆਗੂਆਂ ਦੇ ਇਸ ਖੁੱਲ੍ਹੇ ਸਵਾਗਤੀ ਰੁਖ਼ ਤੋਂ ਇਹ ਸਪੱਸ਼ਟ ਹੈ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਆਪਣੇ ਆਧਾਰ ਨੂੰ ਮਜ਼ਬੂਤ ਕਰਨ ਲਈ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।