ਗੁਰੂਕੁਲ ਗਲੋਬਲ ਸਕੂਲ ਦਾ ਸਾਲਾਨਾ ਸਮਾਗਮ ਬਣਿਆ ਖਿੱਚ ਦਾ ਕੇਂਦਰ
ਗੁਰੂਕੁਲ ਗਲੋਬਲ ਕਰਿਐਂਜਾ ਸਕੂਲ ਦਾ ਸਾਲਾਨਾ ਸਮਾਰੋਹ ਬਣਿਆ ਖਿੱਚ ਦਾ ਕੇਂਦਰ
Publish Date: Wed, 17 Dec 2025 04:05 PM (IST)
Updated Date: Wed, 17 Dec 2025 04:06 PM (IST)
ਖਨੌਰੀ : ਗੁਰੂਕੁਲ ਗਲੋਬਲ ਕਰਿਐਂਜਾ ਸਕੂਲ ਵੱਲੋਂ ਸਾਲਾਨਾ ਸਮਾਗਮ ‘ਸਰਗਮ-2025’ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਸਰਸਵਤੀ ਵੰਦਨਾ ਨਾਲ ਹੋਈ•। ਇਸ ਉਪਰੰਤ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੰਜਾਬੀ ਲੋਕ ਨਾਚ ਭੰਗੜਾ, ਗਿੱਧਾ, ਗਤਕਾ, ਫੈਂਸੀ ਡਰੈੱਸ, ਜੂਨੀਅਰ ਭੰਗੜਾ, ਹਰਿਆਣਵੀ ਡਾਂਸ, ਲੰਡਨ ਠੁਮਕਾ, ਚਿਰਮੀ ਡਾਂਸ, ਜੋਕਰ ਡਾਂਸ ਅਤੇ ਫੈਮਿਲੀ ਥੀਮ ਵਰਗੀਆਂ ਰੰਗਾਰੰਗ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਹਿੰਦ ਦੀ ਚਾਦਰ, ਮਹਾਭਾਰਤ, ੳ-ਅ ਦੀ ਲੜਾਈ, ਭੀਮ ਦਾ ਜਨਮ ਦਿਨ, ਪਹਲਗਾਮ ਅਟੈਕ ਅਤੇ ਸਨੀ ਡਿਓਲ ਐਕਟ ਵਰਗੀਆਂ ਨਾਟਿਕਾਵਾਂ ਨੇ ਸਮਾਜਿਕ ਤੇ ਸੰਸਕ੍ਰਿਤਕ ਸੁਨੇਹਾ ਦਿੱਤਾ। ਸਕੂਲ ਪ੍ਰਬੰਧਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਸਕੂਲ ਦੇ ਡਾਇਰੈਕਟਰ ਸ਼ਮਸ਼ੇਰ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮੰਤਵ ਲੋਕਾਂ ਨੂੰ ਸਮੁੱਚੇ ਭਾਰਤ ਦੇਸ਼ ਦੀ ਅਨੇਕਤਾ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਉਜਾਗਰ ਕਰਨਾ ਸੀ। ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਪੁੱਤਰ ਗੌਰਵ ਗੋਇਲ, ਸ਼ਹਿਰ ਦੀ ਸ਼ਾਨ ਪੋਲੀਵੁਡ ਅਤੇ ਬਾਲੀਵੁੱਡ ਐਕਟਰ ਲਖਵਿੰਦਰ ਸਿੰਘ ਲੱਖਾਂ, ਪਾਤੜਾਂ ਦੇ ਡਾਇਰੈਕਟਰ ਰਾਕੇਸ਼ ਸਿੰਗਲਾ, ਵਾਈਸ ਡਾਇਰੈਕਟਰ ਸ਼ਾਮ ਸੁੰਦਰ, ਵਾਈਸ ਡਾਇਰੈਕਟਰ ਇੰਦਰਜੀਤ ਸਿੰਘ, ਪ੍ਰਿੰਸੀਪਲ ਹਰਪ੍ਰੀਤ ਕੌਰ ਨਾਗਪਾਲ ਅਤੇ ਵਾਈਸ ਪ੍ਰਿੰਸੀਪਲ ਯਾਦਵਿੰਦਰ ਸਿੰਘ, ਪ੍ਰਧਾਨ ਨਗਰ ਪੰਚਾਇਤ ਰਿਤੂ ਰਾਣੀ ਖਨੌਰੀ, ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਵਿਸ਼ਾਲ ਸ਼ੀਨੂੰ ਕਾਂਸਲ, ਪ੍ਰਧਾਨ ਨਗਰ ਪੰਚਾਇਤ ਜੋਰਾ ਸਿੰਘ ਉੱਪਲ (ਕੁਲਦੀਪ ਕੌਰ), ਮਹਾਵੀਰ ਸਿੰਘ, ਬਲਵਿੰਦਰ ਸਿੰਘ ਥੇੜੀ, ਅੰਕੁਰ ਸਿੰਗਲਾ, ਸੈਕਰੇਟਰੀ ਹਰਬੰਸ ਲਾਲ, ਕੁਲਦੀਪ ਸਿੰਘ ਪੁਨੀਆ, ਜਸਵਿੰਦਰ ਸਿੰਘ (ਜਸਮੇਲ ਕੌਰ), ਸੁਭਾਸ਼ ਚੰਦ, ਕ੍ਰਿਸ਼ਨ ਗੋਇਲ, ਨੀਰੂ ਗੋਇਲ, ਡਾ. ਸੰਦੀਪ ਸਿੰਘ, ਡਾ. ਕਸ਼ਮੀਰ ਸਿੰਘ, ਹਰਦੀਪ ਸਿੰਘ ਕਮੇਟੀ, ਸਤੀਸ਼ ਕੁਮਾਰ ਕਮੇਟੀ, ਗੁਰਮੇਲ ਸਿੰਘ ਕਮੇਟੀ, ਵਿਕਰਮ ਸਿੰਘ ਅਲਪਾਇਨ ਸਕੂਲ, ਦਿਨੇਸ਼ ਗੋਇਲ ਪ੍ਰਧਾਨ ਟਰੱਕ ਮਾਰਕੀਟ, ਸੁਰਿੰਦਰ ਸੰਗਰੋਲੀ, ਗਿਰਧਾਰੀ ਲਾਲ ਗਰਗ ਸਾਬਕਾ ਪ੍ਰਧਾਨ, ਐੱਸਐੱਚਓ ਸੁਖਦੀਪ ਸਿੰਘ, ਸਤਨਾਮ ਕੰਬੋਜ, ਮੇਵਾ ਰਾਮ, ਬਲਕਾਰ ਸਿੰਘ, ਸਤਨਾਮ ਛਾਬੜਾ, ਗਣੇਸ਼ ਚੰਦ, ਇੰਦਰ ਸਿੰਗਲਾ ਰਾਈਸ ਮਿੱਲ ਐਸੋਸੀਏਸ਼ਨ ਪ੍ਰਧਾਨ, ਧਰਮਪਾਲ ਸਿੰਘ, ਪੰਚਕੁਲਾ ਨੇ ਸ਼ਿਰਕਤ ਕੀਤੀ।