ਮਹਾਪੁਰਸ਼ ਮਾਤ ਲੋਕ ’ਚ ਜੀਵਾਂ ਨੂੰ ਤਾਰਨ ਲਈ ਆਉਂਦੇ ਹਨ : ਬਾਬਾ ਰਣਜੀਤ ਸਿੰਘ
ਮਹਾਂਪੁਰਸ਼ ਮਾਤ ਲੋਕ 'ਚ ਜੀਵਾਂ ਨੂੰ ਤਾਰਨ ਲਈ ਆਉਂਦੇ ਹਨ : ਬਾਬਾ ਰਣਜੀਤ ਸਿੰਘ ਮੁਹਾਲੀ
Publish Date: Wed, 07 Jan 2026 06:09 PM (IST)
Updated Date: Wed, 07 Jan 2026 06:11 PM (IST)
- ਸਮਾਗਮ ਮੌਕੇ 71 ਪ੍ਰਾਣੀ ਗੁਰੂ ਵਾਲੇ ਬਣੇ
ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ
ਅਮਰਗੜ੍ਹ : ਗੁਰਦੁਆਰਾ ਸੰਤ ਆਸ਼ਰਮ ਨਰੈਣਸਰ ਸਾਹਿਬ ਮੁਹਾਲੀ ਵਿਖੇ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਮੋਨੀ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਸੰਸਥਾ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਮੋਹਾਲੀ ਵਾਲਿਆਂ ਦੀ ਅਗਵਾਈ ਹੇਠ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਭਾਈ ਨਿਰਭੈ ਸਿੰਘ ਖਾਲਸਾ ਨੇ ਦੱਸਿਆ ਕਿ ਮਹਾਪੁਰਸ਼ਾਂ ਦੀ ਯਾਦ ਵਿੱਚ 1 ਤੋਂ 7 ਜਨਵਰੀ ਤਕ ਚੱਲੇ ਇਸ ਗੁਰਮਤਿ ਸਮਾਗਮ ਦੌਰਾਨ 144 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ 71 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।
ਇਸ ਮੌਕੇ ਬੀਬੀ ਕਮਲਜੀਤ ਕੌਰ ਸੋਲਖੀਆਂ, ਬਾਬਾ ਭਰਪੂਰ ਸਿੰਘ ਸੇਖਾ ਝਲੂਰ ਵਾਲੇ, ਬਾਬਾ ਪ੍ਰੀਤਮ ਸਿੰਘ ਮਾਹਮਦਪੁਰ, ਬਾਬਾ ਪਿਆਰਾ ਸਿੰਘ ਸਿਰਥਲਾ, ਬਾਬਾ ਰਾਜਵਰਿੰਦਰ ਸਿੰਘ ਟਿੱਬਾ, ਬਾਬਾ ਹਿੰਮਤ ਸਿੰਘ ਰਾਮਪੁਰ ਛੰਨਾ, ਬਾਬਾ ਗੁਰਮੇਲ ਸਿੰਘ ਲਲਤੋਂ, ਬਾਬਾ ਅਮਰੀਕ ਸਿੰਘ ਪੰਜ ਭੈਣੀ, ਬਾਬਾ ਨਿਰਮਲ ਸਿੰਘ ਚੀਮਾ, ਬਾਬਾ ਰਣਜੀਤ ਸਿੰਘ ਢੀਂਗੀ, ਬਾਬਾ ਨਰਿੰਦਰ ਸਿੰਘ ਅਲੌਹਰਾ ਸਾਹਿਬ, ਬਾਬਾ ਬਲਜੀਤ ਸਿੰਘ, ਫੱਕਰ, ਭਾਈ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਗਿਆਨੀ ਰਜਿੰਦਰ ਸਿੰਘ ਕਥਾਵਾਚਕ ਨਾਭਾ, ਭਾਈ ਅਮਰਜੀਤ ਸਿੰਘ ਫਰੀਦਪੁਰ, ਬਾਬਾ ਕੁਲਦੀਪ ਸਿੰਘ ਚੁਹਾਣੇ, ਬੀਬਾ ਕੁਲਵੰਤ ਕੌਰ ਰਾਏਪੁਰ, ਬਾਬਾ ਹਰਬੰਸ ਸਿੰਘ, ਬਾਬਾ ਨਿਰਮਲ ਸਿੰਘ ਤੇ ਬਾਬਾ ਬੂਟਾ ਸਿੰਘ ਆਦਿ ਨੇ ਸੰਗਤਾਂ ਨੂੰ ਕਥਾ ਕੀਰਤਨ ਤੇ ਗੁਰ ਇਤਿਹਾਸ ਨਾਲ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਸਵਰਨਜੀਤ ਸਿੰਘ ਪਨੇਸਰ ਐੱਮਡੀ ਦਸ਼ਮੇਸ਼ ਮਕੈਨੀਕਲ ਅਮਰਗੜ੍ਹ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਕਮਲਪ੍ਰੀਤ ਧਾਲੀਵਾਲ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਰਜਿੰਦਰ ਸਿੰਘ ਟੀਨਾ ਨੰਗਲ, ਡਾ. ਅਵਤਾਰ ਸਿੰਘ ਅਮਰਗੜ੍ਹ, ਸਰਬਜੀਤ ਸਿੰਘ ਗੋਗੀ ਸਮੇਤ ਹਜ਼ਾਰਾਂ ਦੀ ਗਿਣਤੀ ’ਚ ਦੇਸ਼ਾਂ-ਵਿਦੇਸ਼ਾਂ ’ਚੋਂ ਪਹੁੰਚੀਆਂ ਸਿੱਖ ਸੰਗਤਾਂ ਨੇ ਹਰਜਸ ਸਰਵਣ ਕਰ ਕੇ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਬਾਬਾ ਰਣਜੀਤ ਸਿੰਘ ਤਪਾ ਦਰਾਜ ਮਹਾਲੀ ਵਾਲਿਆਂ ਨੇ ਕਿਹਾ ਕਿ ਮਹਾਪੁਰਸ਼ ਮਾਤ ਲੋਕ ’ਚ ਅਨੇਕਾਂ ਜੀਵਾਂ ਨੂੰ ਤਾਰਨ ਲਈ ਆਉਂਦੇ ਹਨ ਅਤੇ ਜਿੱਥੇ ਉਹ ਬੈਠ ਕੇ ਪਰਮਾਤਮਾ ਦਾ ਭਜਨ ਕਰਦੇ ਹਨ, ਉਸ ਧਰਤੀ ਨੂੰ ਭਾਗ ਲੱਗ ਜਾਂਦੇ ਹਨ। ਪੰਜਾਬ ਅਤੇ ਰਾਜਸਥਾਨ ਤੇ ਕੋਨੇ-ਕੋਨੇ ਤੋਂ ਪਹੁੰਚੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਸਟੇਜ ਸਕੱਤਰ ਦੀ ਸੇਵਾ ਭਾਈ ਗੁਰਤੇਜ ਸਿੰਘ ਤੇਜੀ ਮੁਹਾਲੀ ਵੱਲੋਂ ਨਾਲ ਨਿਭਾਈ ਗਈ।