ਹਲਕਾ ਦਿੜ੍ਹਬਾ ’ਚੋਂ ਚਾਰ ‘ਆਪ’ ਦੇ ਉਮੀਦਵਾਰ ਜੇਤੂ
ਹਲਕਾ ਦਿੜ੍ਹਬਾ ’ਚੋਂ ਚਾਰ ਆਪ ਦੇ ਉਮੀਦਵਾਰ ਜੇਤੂ
Publish Date: Thu, 18 Dec 2025 04:59 PM (IST)
Updated Date: Thu, 18 Dec 2025 05:00 PM (IST)
- ਕਾਂਗਰਸ ਕੋਈ ਵੀ ਜਿੱਤ ਦਰਜ ਨਹੀਂ ਕਰ ਸਕੀ
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ
ਦਿੜ੍ਹਬਾ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਆਏ ਨਤੀਜਿਆਂ ਨੇ ਹਲਕਾ ਦਿੜ੍ਹਬਾ ਅੰਦਰ ਇਸ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਕਿਸੇ ਵੀ ਚੋਣ ਵਿੱਚ ਆਪਣੀ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਹਲਕਾ ਦਿੜ੍ਹਬਾ ਦੇ 80 ਪਿੰਡਾਂ ਵਿੱਚ ਚਾਰ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਸਨ ਅਤੇ 37 ਬਲਾਕ ਸੰਮਤੀ ਦੇ ਜ਼ੋਨ ਹਨ। ਹਲਕਾ ਦਿੜ੍ਹਬਾ ਅੰਦਰ ਖੁਦ ਦਿੜ੍ਹਬਾ ਅਤੇ ਛਾਜਲੀ ਬਲਾਕ ਹਨ। ਜਿਸ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਰੋਗਲਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਪਰਮਜੀਤ ਕੌਰ ਜ਼ੋਨ ਮਹਿਲਾ ਤੋਂ ਆਮ ਆਦਮੀ ਪਾਰਟੀ ਦੀ ਭੁਪਿੰਦਰਪਾਲ ਕੌਰ ਝਿੰਜਰ ਜ਼ੋਨ ਛਾਜਲੀ ਤੋਂ ਆਮ ਆਦਮੀ ਪਾਰਟੀ ਦੀ ਰਾਜ ਕੌਰ ਅਤੇ ਹੰਬਲਵਾਸ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਨੇ ਜਿੱਤ ਦੇ ਝੰਡੇ ਗੱਡੇ ਹਨ। ਇਸ ਤੋਂ ਇਲਾਵਾ ਬਲਾਕ ਦਿੜ੍ਹਬਾ ਅੰਦਰ ਬਲਾਕ ਸੰਮਤੀ ਦੇ 18 ਜ਼ੋਨ ਹਨ। ਇਹਨਾਂ 18 ਜ਼ੋਨਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਤਿੰਨ ਜ਼ੋਨਾਂ ਵਿੱਚ ਉਮੀਦਵਾਰ ਬਿਨਾਂ ਮੁਕਾਬਲੇ ਪਹਿਲਾਂ ਹੀ ਜਿੱਤ ਚੁੱਕੇ ਸਨ ਇਸ ਤੋਂ ਬਾਅਦ 12 ਉਮੀਦਵਾਰ ਆਮ ਆਦਮੀ ਪਾਰਟੀ ਦੇ ਜਿੱਤ ਪ੍ਰਾਪਤ ਕਰ ਚੁੱਕੇ ਹਨ। ਦੋ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿੱਤੇ ਹਨ ਅਤੇ ਇੱਕ ਆਜ਼ਾਦ ਉਮੀਦਵਾਰ ਆਪਣੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਿਹਾ ਹੈ। ਬਲਾਕ ਛਾਜਲੀ ਅੰਦਰ 19 ਜ਼ੋਨਾਂ ਵਿੱਚੋਂ ਤਿੰਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਅਤੇ ਇੱਕ ਆਜ਼ਾਦ ਉਮੀਦਵਾਰ ਸਫਲ ਰਿਹਾ ਅਤੇ 15 ਜ਼ੋਨਾਂ ਵਿੱਚ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰਨ ਵਿੱਚ ਸਫਲ ਰਹੀ। ਕਾਂਗਰਸ ਪਾਰਟੀ ਅਤੇ ਭਾਜਪਾ ਹਲਕਾ ਦਿੜ੍ਹਬਾ ਅੰਦਰ ਕੋਈ ਵੀ ਜਿੱਤ ਪ੍ਰਾਪਤ ਨਹੀਂ ਕਰ ਸਕੀ।