ਜੰਗਲਾਤ ਕਾਮੇ ਅੱਜ ਲਾਉਣਗੇ ਵਣ ਮੰਡਲ ਦਫ਼ਤਰ ਅੱਗੇ ਧਰਨਾ
ਜੰਗਲਾਤ ਕਾਮੇ ਅੱਜ ਲਾਉਣਗੇ ਵਣ ਮੰਡਲ ਦਫਤਰ ਅੱਗੇ ਧਰਨਾ
Publish Date: Wed, 28 Jan 2026 06:06 PM (IST)
Updated Date: Wed, 28 Jan 2026 06:10 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਜੰਗਲਾਤ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਣ ਮੰਡਲ ਅਫਸਰ ਦੇ ਦਫ਼ਤਰ ਅੱਗੇ 29 ਜਨਵਰੀ ਨੂੰ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਅਤੇ ਸਕੱਤਰ ਸਰਵਨ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਚੈਅਰਮੈਨ ਜਸਵਿੰਦਰ ਗਾਗਾ ਨੇ ਕਿਹਾ ਪਿਛਲੇ ਮਹੀਨੇ 23 ਦਸੰਬਰ ਨੂੰ ਮੀਟਿੰਗ ਦੌਰਾਨ ਆਪਣੇ ਅਧੀਨ ਪੈਂਦੀਆਂ ਚਾਰੋਂ ਰੇਂਜਾਂ ਵਿਚ ਕੰਮ ਕਰਦੇ ਵਰਕਰਾਂ ਦੀਆਂ ਨਰਸਰੀ ਅਤੇ ਫੀਲਡ ਦੇ ਵਰਕਰਾਂ ਦੀਆਂ ਤਨਖਾਹਾਂ ਪੈਂਡਿੰਗ ਹਨ। ਕੰਮ ਕਰਦੇ ਵਰਕਰਾਂ ਦੀ ਪੁਰਾਣੀ ਬਣਾਈ ਹੋਈ ਸੂਚੀ ਦੀ ਕਾਪੀ ਜਥੇਬੰਦੀ ਨੂੰ ਨਹੀਂ ਦਿੱਤੀ ਜਾ ਰਹੀ ਅਤੇ ਘੱਟੋ-ਘੱਟ ਉਜਰਤਾਂ ਵਿਚ ਕੀਤੇ ਵਾਧੇ ਸਤੰਬਰ ਤੋਂ ਦਸੰਬਰ ਤਕ ਚਾਰ ਮਹੀਨਿਆਂ ਦਾ ਬਕਾਇਆ ਹੁਣ ਤਕ ਨਹੀਂ ਦਿੱਤਾ ਗਿਆ। ਪੱਕੇ ਹੋਏ ਸਾਥੀਆਂ ਦੀਆਂ ਤਨਖਾਹਾਂ ਬਣਾਉਣ ਲਈ ਐੱਚਆਰਐੱਮਆਈ ਆਈਡੀਆ ਜਲਦੀ ਬਣਾਈਆਂ ਜਾਣ, ਪਰ ਇਹ ਮੰਗਾਂ ਉੱਥੇ ਦੀਆਂ ਉੱਥੇ ਹੀ ਖੜ੍ਹੀਆਂ ਹਨ। ਜਿਸ ਕਰ ਕੇ ਜਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਜਗਪਾਲ ਸਿੰਘ ਬਰਨਾਲਾ, ਰਾਕੇਸ਼ ਕੁਮਾਰ ਮਾਲੇਰਕੋਟਲਾ, ਸ਼ੰਮੀ ਖਾਂ, ਹੈਪੀ ਸਿੰਘ, ਰੋਹੀ ਸਿੰਘ, ਜਗਸੀਰ ਸਿੰਘ ਸੀਰਾ ਆਦਿ ਹਾਜ਼ਰ ਸਨ।