ਸ਼ਹਿਰ ’ਚ ਲਾਵਾਰਿਸ ਪਸ਼ੂਆਂ ਤੇ ਕੁੱਤਿਆਂ ਦੀ ਗਿਣਤੀ ’ਤੇ ਚਿੰਤਾ ਪ੍ਰਗਟਾਈ
ਸ਼ਹਿਰ ਲਾਵਾਰਿਸ ਪਸ਼ੂਆਂ ਤੇ ਕੁੱਤਿਆਂ ਦੀ ਗਿਣਤੀ ਤੇ ਚਿੰਤਾ ਪ੍ਰਗਟਾਈ
Publish Date: Wed, 31 Dec 2025 05:29 PM (IST)
Updated Date: Wed, 31 Dec 2025 05:32 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸੰਗਰੂਰ ਵਿਕਾਸ ਮੰਚ ਦੇ ਕਾਰਜਕਾਰੀ ਮੈਂਬਰ ਮਨਧੀਰ ਸਿੰਘ ਰਾਜੋਮਾਜਰਾ, ਬਸ਼ੇਸ਼ਰ ਰਾਮ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਮੁਖੀ ਮਾਸਟਰ ਪਰਮਵੇਦ, ਇਕਾਈ ਸੰਗਰੂਰ ਦੇ ਮੁਖੀ ਸੁਰਿੰਦਰ ਪਾਲ ਉਪਲੀ, ਤਰਕਸ਼ੀਲ ਆਗੂ ਸੀਤਾ ਰਾਮ ਬਾਲਦ ਕਲਾਂ ਨੇ ਸ਼ਹਿਰ ਵਿਚ ਲਾਵਾਰਿਸ ਪਸ਼ੂਆਂ ਤੇ ਕੁੱਤਿਆਂ ਦੀ ਗਿਣਤੀ ਵਿਚ ਲਗਾਤਾਰ ਹੋ ਰਹੇ ਵਾਧੇ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਸ਼ਹਿਰ ਦੀਆਂ ਸਮੱਸਿਆਵਾਂ ਕਾਰਜ ਸਾਧਕ ਅਫਸਰ ਦੇ ਧਿਆਨ ਵਿਚ ਲਿਆਉਣ ਤੇ ਵੀ ਇੰਨਾ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਲਾਵਾਰਿਸ ਪਸ਼ੂਆਂ ਨੂੰ ਫੜਨ ਲਈ ਲੱਖਾਂ ਰੁਪਏ ਖਰਚ ਕੇ ਇੱਕ ਵਾਹਨ ਕੈਟਲ ਕੈਚਰ ਵੀ ਖਰੀਦਿਆ ਹੋਇਆ ਹੈ, ਪਰ ਕਦੇ ਉਹ ਕੰਮ ਕਰਦਾ ਨਜ਼ਰ ਨਹੀਂ ਆਇਆ। ਸਥਾਨਕ ਸੁਰੱਖਿਅਤ ਆਵਾਜਾਈ ਦੇਣ ਦੀ ਜ਼ਿੰਮੇਵਾਰੀ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਦੀ ਬਣਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਸਥਾਨਕ ਅਵਾਰਾ, ਬੇਸਹਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ/ਬਚਾਉਣਾ ਦੀ ਜ਼ਿੰਮੇਵਾਰੀ ਨਿਯਤ/ਤਹਿ ਕਰ ਕੇ ਉਨ੍ਹਾਂ ’ਤੇ ਬਣਦੀ ਕਾਰਵਾਈ ਕਰਨੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਮਾੜੀ ਘਟਨਾ ਨਾ ਵਾਪਰੇ ਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਹੋਵੇ। ਉਨ੍ਹਾਂ ਕੁੱਤਿਆਂ ਦੁਆਰਾ ਬੁਰੀ ਤਰ੍ਹਾਂ ਜ਼ਖ਼ਮੀ ਕੀਤੀ ਔਰਤ ਦੇ ਇਲਾਜ ਦਾ ਖਰਚ ਤੇ ਅਵਾਰਾ ਕੁੱਤਿਆਂ ਵੱਲੋਂ ਕੱਟਣ ਤੇ ਸਰਕਾਰ ਵੱਲੋਂ ਤਹਿ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ ਹੈ। ਮੰਚ ’ਤੇ ਸੁਸਾਇਟੀ ਨੇ ਮੰਗ ਕੀਤੀ ਕਿ ਅਵਾਰਾ/ਬੇਸਹਾਰਾ ਗਊਆਂ ਤੇ ਸਾਨ੍ਹਾਂ ਨੂੰ ਕੈਟਲ ਕੈਚਰ ਦੀ ਮਦਦ ਨਾਲ ਫ਼ੜ ਕੇ ਗਊਸ਼ਾਲਾਵਾਂ ਵਿਚ ਛੱਡਿਆ ਜਾਵੇ। ਕਾਓ ਸੈੱਸ ਦੀ ਵਰਤੋਂ ਕੀਤੀ ਜਾਵੇ। ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇ।