ਨਸ਼ਾ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਪਰਚਾ
ਨਸ਼ਾ ਕਰਨ ਵਾਲੇ ਤਿੰਨ ਵਿਅਕਤੀਆਂ ਤੇ ਪਰਚਾ
Publish Date: Wed, 17 Dec 2025 04:59 PM (IST)
Updated Date: Wed, 17 Dec 2025 05:00 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਛਾਜਲੀ ਅਤੇ ਲਹਿਰਾ ਦੀ ਪੁਲਿਸ ਵੱਲੋਂ ਨਸ਼ੇ ਦਾ ਸੇਵਨ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਕਾਬੂ ਕਰਦਿਆਂ ਪਰਚੇ ਦਰਜ ਕੀਤੇ ਹਨ। ਜਾਣਕਾਰੀ ਅਨੁਸਾਰ ਹੌਲਦਾਰ ਜਗਦੀਪ ਸਿੰਘ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਪਿੰਡ ਖੜਿਆਲ ਨੇੜੇ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੜਕ ਦੇ ਸੱਜੇ ਪਾਸੇ ਬੈਠਾ ਨਸ਼ੇੜੀਆਂ ਵਾਲੀਆਂ ਹਰਕਤਾਂ ਕਰ ਰਿਹਾ ਸੀ। ਜਿਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਵਾਸੀ ਖਡਿਆਲ ਦੱਸਿਆ। ਜਿਸ ਦਾ ਸਿਵਲ ਹਸਪਤਾਲ ਸੰਗਰੂਰ ਤੋਂ ਡੋਪ ਟੈਸਟ ਕਰਵਾਉਣ ਉੱਤੇ ਟੈਸਟ ਪਾਜ਼ੇਟਿਵ ਆਇਆ ਅਤੇ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਦੂਜੇ ਮੁਕੱਦਮੇ ਰਾਹੀਂ ਸਹਾਇਕ ਥਾਣੇਦਾਰ ਰਵੇਲ ਸਿੰਘ ਜਦੋਂ ਸੂਲਰ ਘਰਾਟ ਤੋਂ ਤਰੰਜੀ ਖੇੜਾ ਪੁੱਜੇ ਤਾਂ ਪਾਰਕ ਕੋਲ ਸੜਕ ਦੇ ਕਿਨਾਰੇ ਇੱਕ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਬੈਠਾ ਸੀ। ਜਿਸ ਨੇ ਪੁੱਛਣ ਉੱਤੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਪ੍ਰਿੰਸ ਵਾਸੀ ਖਡਿਆਲ ਦੱਸਿਆ। ਜਿਸ ਦਾ ਡੋਪ ਟੈਸਟ ਕਰਵਾਉਣ ਉੱਤੇ ਪਾਜ਼ੇਟਿਵ ਆਇਆ। ਜਿਸ ਕਾਰਨ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹੌਲਦਾਰ ਸੁਖਵਿੰਦਰ ਸਿੰਘ ਥਾਣਾ ਲਹਿਰਾ ਗਸ਼ਤ ਸਬੰਧੀ ਅਨਾਜ ਮੰਡੀ ਲਹਿਰਾ ਮੌਜੂਦ ਸਨ। ਦੁਪਹਿਰ ਸਮੇਂ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠਾ ਵਿਖਾਈ ਦਿੱਤਾ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਅਤੇ ਜਿਸ ਨੇ ਕੋਈ ਨਸ਼ਾ ਕੀਤਾ ਜਾਪਦਾ ਸੀ। ਨਾਮ ਪਤਾ ਪੁੱਛਣ ’ਤੇ ਆਪਣਾ ਨਾਮ ਕਰਮਜੀਤ ਸਿੰਘ ਭਾਈ ਕੀ ਪਿਸੌਰ ਦੱਸਿਆ। ਜਿਸ ਦਾ ਸਰਕਾਰੀ ਹਸਪਤਾਲ ’ਚੋਂ ਡੋਪ ਟੈਸਟ ਕਰਵਾਉਣ ’ਤੇ ਪਾਜ਼ੇਟਿਵ ਆਇਆ। ਇਸ ਕਾਰਨ ਮੁਕੱਦਮਾ ਦਰਜ ਕਰਵਾਇਆ ਗਿਆ।