ਕੈਡਿਟਾਂ ਨੂੰ ਐੱਨਸੀਸੀ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
ਕੈਡਿਟਾਂ ਨੂੰ ਐਨਸੀਸੀ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
Publish Date: Thu, 18 Dec 2025 04:00 PM (IST)
Updated Date: Thu, 18 Dec 2025 04:03 PM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਐੱਨਸੀਸੀ ਕੈਡਿਟਾਂ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਨ ਲਈ ਲੈਕਚਰ ਕਰਵਾਇਆ ਗਿਆ। ਇਸ ਮੌਕੇ ਲੈਫਟੀਨੈਂਟ ਡਾ. ਜੈਦੀਪ ਸਿੰਘ 5 ਪੰਜਾਬ ਬਟਾਲੀਅਨ ਨੇ ਬਤੌਰ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਜੈਦੀਪ ਸਿੰਘ ਨੇ ਐੱਨਸੀਸੀ ਕੈਡਿਟਾਂ ਨੂੰ ਬਹੁਤ ਹੀ ਸਰਲ ਸ਼ਬਦਾਂ ਵਿੱਚ ਐੱਨਸੀਸੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਭਵਿੱਖ ਵਿੱਚ ਮਿਲਣ ਵਾਲੇ ਫ਼ਾਇਦਿਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਕੈਡਿਟਾਂ ਨੂੰ ਇਸ ਦੌਰਾਨ ਲੱਗਣ ਵਾਲੇ ਕੈਂਪਾਂ ਬਾਰੇ ਵੀ ਭਰਭੂਰ ਜਾਣਕਾਰੀ ਦਿੱਤੀ। ਮੁੱਖ ਬੁਲਾਰੇ ਡਾ. ਜੈਦੀਪ ਸਿੰਘ ਨੇ ਦੱਸਿਆ ਕਿ ਐੱਨਸੀਸੀ ਸਾਨੂੰ ਏਕਤਾ ਅਤੇ ਅਨੁਸ਼ਾਸਨ ਵਿੱਚ ਰਹਿਣਾ, ਦੇਸ਼ ਦੇ ਨਿਰਮਾਣ, ਲੋੜ ਸਮੇਂ ਦੇਸ਼ ਲਈ ਕੁਰਬਾਨੀ ਦੇਣ ਲਈ ਪ੍ਰੇਰਿਤ ਕਰਦੀ ਹੈ। ਐੱਨਸੀਸੀ ਕੈਡਿਟ ਹੜ੍ਹਾਂ ਦੌਰਾਨ ਜਾਂ ਕਿਸੇ ਕੁਦਰਤੀ ਆਫ਼ਤ ਸਮੇਂ ਕਿਸੇ ਮਹਾਮਾਰੀ ਦੌਰਾਨ, ਵੋਟਾਂ, ਟ੍ਰੈਫਿਕ ਵਿੱਚ ਕਿਸ ਤਰ੍ਹਾਂ ਆਪਣਾ ਯੋਗਦਾਨ ਦੇ ਸਕਦੇ ਹਨ। ਇਸ ਤੋਂ ਇਲਾਵਾ ਹੋਰ ਵੀ ਵਢਮੁੱਲੀ ਜਾਣਕਾਰੀ ਅਤੇ ਉਨ੍ਹਾਂ ਵੱਲੋਂ ਖੁਦ ਟ੍ਰੇਨਿੰਗ ਦੌਰਾਨ ਜੋ ਤਜ਼ਰਬੇ ਹਾਸਲ ਕੀਤੇ ਸਾਂਝੇ ਕੀਤੇ। ਕਾਲਜ ਦੇ ਸੀਟੀਓ ਡਾ. ਕੁਲਦੀਪ ਸਿੰਘ ਬਾਹੀਆ ਨੇ ਡਾ. ਜੈਦੀਪ ਸਿੰਘ ਦਾ ਧੰਨਵਾਦ ਕੀਤਾ ਅਤੇ ਕੈਡਿਟਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।