ਸੁਨਾਮ 'ਚ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ, ਨਿਹੱਥੇ ਨੂੰ ਰਾਡਾਂ ਨਾਲ ਕੁੱਟ ਕੇ ਲੱਤਾਂ-ਬਾਹਾਂ ਤੋੜੀਆਂ
ਨਜ਼ਦੀਕੀ ਪਿੰਡ ਜਗਤਪੁਰਾ ਵਿਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 37 ਸਾਲਾ ਵਿਅਕਤੀ ਨੂੰ ਘੇਰ ਕੇ ਤਿੰਨ-ਚਾਰ ਹਮਲਾਵਰਾਂ ਨੇ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਇਕ ਜਣੇ ਨੂੰ ਕੁੱਟਿਆ। ਉਨ੍ਹਾਂ ਨੇ ਕੁੱਟਮਾਰ ਦੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ।
Publish Date: Sun, 19 Feb 2023 05:48 PM (IST)
Updated Date: Sun, 19 Feb 2023 11:50 PM (IST)
ਚੌਹਾਨ/ਜਾ.ਸ., ਸੁਨਾਮ : ਨਜ਼ਦੀਕੀ ਪਿੰਡ ਜਗਤਪੁਰਾ ਵਿਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 37 ਸਾਲਾ ਵਿਅਕਤੀ ਨੂੰ ਘੇਰ ਕੇ ਤਿੰਨ-ਚਾਰ ਹਮਲਾਵਰਾਂ ਨੇ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਇਕ ਜਣੇ ਨੂੰ ਕੁੱਟਿਆ। ਉਨ੍ਹਾਂ ਨੇ ਕੁੱਟਮਾਰ ਦੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ।
ਦੱਸਣਯੋਗ ਹੈ ਕਿ ਇਹ ਘਟਨਾ ਐਤਵਾਰ ਦੀ ਹੈ। ਹਮਲਾਵਰਾਂ ਨੇ ਮੋਟਰ ਸਾਈਕਲ ਸਵਾਰ ਨੂੁੰ ਹੇਠਾਂ ਸੁੱਟ ਲਿਆ। ਫਿਰ ਤਿੰਨ ਜਣੇ ਜਦੋਂ ਉਸ ਨੂੰ ਰਾਡਾਂ ਨਾਲ ਕੁੱਟਣ ਲੱਗੇ। ਉਹ ਬਚਾਅ ਲਈ ਹੱਥ ਜੋੜ ਰਿਹਾ ਸੀ ਪਰ ਕਿਸੇ ਬੇਤਰਸ ਹਮਲਾਵਰ ਨੇ ਉਸ ਨੂੰ ਛੱਡਿਆ ਨਹੀਂ। ਹਮਲਾਵਰਾਂ ਨੇ ਨਿਹੱਥੇ ਨੂੰ ਏਨਾ ਕੁੱਟਿਆ ਕਿ ਉਸ ਦੀਆਂ ਲੱਤਾਂ, ਬਾਹਾਂ ਤੋੜ ਦਿੱਤੀਆਂ। ਇਸੇ ਦੌਰਾਨ ਇਕ ਰਾਹਗੀਰ ਔਰਤ ਵੀ ਦੁਹਾਈ ਦੇ ਰਹੀ ਸੀ ਕਿ ਨੌਜਵਾਨ ਨਾ ਨਾ ਕੁੱਟੋ ਪਰ ਹਮਲਾਵਰ ਰੁਕੇ ਨਹੀਂ।
ਇਸ ਬੇਰਹਿਮ ਘਟਨਾ ਨੂੰ ਦੇਖ ਕੇ ਲੋਕ ਸਵਾਲ ਕਰ ਰਹੇ ਹਨ ਕਿ ਕੀ ਥਾਣਾ ਸ਼ਹਿਰੀ ਦੀ ਹਦੂਦ ਵਿਚ ਬਦਮਾਸ਼ੀ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਦਿਨ ਦਿਹਾੜੇ ਅਜਿਹਾ ਕੁਝ ਵਾਪਰ ਰਿਹਾ ਹੈ। ਇਸ ਹਿੰਸਕ ਵਾਰਦਾਤ ਸਬੰਧੀ ਥਾਣਾ ਸ਼ਹਿਰੀ ਸੁਨਾਮ ਦੇ ਐੱਸਐੱਚਓ ਇੰਸਪੈਕਟਰ ਅਜੇ ਕੁਮਾਰ ਨੇ ਕਿਹਾ ਕਿ ਇਹ ਘਟਨਾ ਕੁਝ ਦਿਨ ਪਹਿਲਾਂ ਵਾਪਰੀ ਸੀ ਤੇ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਛੇ ਮੁਲਜ਼ਮਾਂ ਵਿਰੁੱਧ ਇਰਾਦਾ ਕਤਲ ਸਮੇਤ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਅਨਸਰ ਕੀਤੇ ਗਏ ਕੇਸ ’ਚ ਨਾਮਜ਼ਦ
ਪੁਲਿਸ ਨੇ ਸੋਨੂੰ ਕੁਮਾਰ ਦੇ ਬਿਆਨਾਂ ’ਤੇ ਮਨੀ ਸਿੰਘ, ਕੁਲਦੀਪ ਸਿੰਘ ਬਾਰੀ, ਲਵੀ ਸਿੰਘ, ਮਲਕੀਤ ਕੌਰ, ਗੋਪਾਲ ਸਿੰਘ ਜਗਤਪੁਰਾ, ਅਮਰੀਕ ਸਿੰਘ ਬਾਜ਼ੀਗਰ ਬਸਤੀ ਖੜਿਆਲ ਕੋਠੇ ਵਿਰੁੱਧ ਇਰਾਦਾ ਏ ਕਤਲ ਦਾ ਕੇਸ ਦਰਜ ਕੀਤਾ ਹੈ। ਬਾਕੀ ਹਮਲਾਵਰਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।