ਕਿਸਾਨ ਦੀ ਵਿਧਵਾ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ
ਪਿਛਲੇ ਸਮੇਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਚੱਲੇ ਲੰਬੇ ਕਿਸਾਨੀ ਸੰਘਰਸ਼ ਦੌਰਾਨ ਟਿਕਰੀ ਬਾਰਡਰ ਤੇ ਮਿ੍ਤਕ ਪਿੰਡ ਭਟਾਲਕਲਾਂ ਦੇ ਕਿਸਾਨ ਦੇ ਵਾਰਸਾਂ ਨੂੰ ਹਲਕਾ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਵੱਲੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ, ਮਿ੍ਤਕ ਕਿਸਾਨ ਸਰਬ ਦਿਆਲ ਪੁੱਤਰ ਹਰੀ ਕ੍ਰਿਸ਼ਨ ਵਾਸੀ ਪਿੰਡ ਭੁਟਾਲ ਕਲਾਂ ਦੇ ਕਾਨੂੰਨੀ
Publish Date: Sun, 28 Jan 2024 03:23 PM (IST)
Updated Date: Sun, 28 Jan 2024 03:23 PM (IST)
ਪੱਤਰ ਪ੍ਰਰੇਰਕ, ਲਹਿਰਾਗਾਗਾ : ਪਿਛਲੇ ਸਮੇਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਚੱਲੇ ਲੰਬੇ ਕਿਸਾਨੀ ਸੰਘਰਸ਼ ਦੌਰਾਨ ਟਿਕਰੀ ਬਾਰਡਰ ਤੇ ਮਿ੍ਤਕ ਪਿੰਡ ਭਟਾਲਕਲਾਂ ਦੇ ਕਿਸਾਨ ਦੇ ਵਾਰਸਾਂ ਨੂੰ ਹਲਕਾ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਵੱਲੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ, ਮਿ੍ਤਕ ਕਿਸਾਨ ਸਰਬ ਦਿਆਲ ਪੁੱਤਰ ਹਰੀ ਕ੍ਰਿਸ਼ਨ ਵਾਸੀ ਪਿੰਡ ਭੁਟਾਲ ਕਲਾਂ ਦੇ ਕਾਨੂੰਨੀ ਵਾਰਸ ਵਿਧਵਾ ਪਰਮਜੀਤ ਕੌਰ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਦਿਆ ਵਿਧਾਇਕ ਗੋਇਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਬਚਨਵੱਧ ਹੈ। ਇਸ ਮੌਕੇ ਓਐਸਡੀ ਰਕੇਸ਼ ਕੁਮਾਰ ਗੁਪਤਾ ਵਿੱਕੀ ਤੋਂ ਇਲਾਵਾ ਵਿਧਾਇਕ ਗੋਇਲ ਦੇ ਚਚੇਰੇ ਭਰਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ , ਦੀਪਕ ਜੈਨ, ਬਲਾਕ ਪ੍ਰਧਾਨ ਗੁਰੀ ਚਹਿਲ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ,ਮੇਘ ਰਾਜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।