8 ਹੋਰ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ
ਦਿੜ੍ਹਬਾ ਬਲਾਕ ਸੰਮਤੀ ਲਈ 8 ਹੋਰ ਉਮੀਦਵਾਰਾਂ ਨੇ ਨਾਮਜਦਗੀ ਦਾਖਲ ਕੀਤੇ
Publish Date: Wed, 03 Dec 2025 05:22 PM (IST)
Updated Date: Wed, 03 Dec 2025 05:23 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਬਲਾਕ ਦਿੜ੍ਹਬਾ ਦੇ ਅੰਦਰ ਨਾਮਜ਼ਦਗੀਆਂ ਦਾਖਲ ਕਰਨ ਦੇ ਤੀਜੇ ਦਿਨ 8 ਉਮੀਦਵਾਰਾਂ ਵੱਲੋਂ ਪੇਪਰ ਦਾਖਲ ਕੀਤੇ ਗਏ। ਬਲਾਕ ਦਿੜ੍ਹਬਾ ਦੇ ਰਿਟਰਨਿੰਗ ਅਫ਼ਸਰ-ਕਮ-ਐੱਸਡੀਐੱਮ ਦਿੜ੍ਹਬਾ ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਲਾਕ ਦਿੜਬਾ ਦੀ ਪੰਚਾਇਤ ਸੰਮਤੀ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਦੇ ਤੀਜੇ ਦਿਨ 8 ਉਮੀਦਵਾਰਾਂ ਨੇ ਪੇਪਰ ਦਾਖਲ ਕੀਤੇ ਇਸ ਤੋਂ ਪਹਿਲਾਂ ਇੱਕ ਉਮੀਦਵਾਰ ਭੋਲਾ ਸਿੰਘ ਵੱਲੋਂ ਜੋਨ ਤਰੰਜੀਖੇੜਾ ਲਈ ਆਪਣੇ ਪੇਪਰ ਦਾਖਲ ਕੀਤੇ ਸਨ। ਕੁੱਲ 9 ਉਮੀਦਵਾਰ ਮੈਦਾਨ ਵਿੱਚ ਆ ਗਏ ਹਨ। ਐੱਸਡੀਐੱਮ ਰਾਜੇਸ਼ ਸ਼ਰਮਾ ਨੇ ਕਿਹਾ ਪੇਪਰ ਦਾਖਲ ਕਰਨ ਦਾ ਅੱਜ ਤੀਜਾ ਦਿਨ ਸੀ ਅਤੇ ਇਸ ਦਿਨ ਜ਼ੋਨ ਸਫੀਪੁਰ ਤੋਂ ਆਜ਼ਾਦ ਸੁਖਜਿੰਦਰ ਸਿੰਘ ਢੰਡੋਲੀ ਕਲਾਂ ਤੋਂ ਅਕਾਲੀ ਦਲ ਦੀ ਸ਼ਿੰਦਰ ਕੌਰ, ਕੜਿਆਲ ਜ਼ੋਨ ਤੋਂ ਜੱਸਾ ਸਿੰਘ ਆਜ਼ਾਦ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਅਤੇ ਆਜ਼ਾਦ ਜੱਸਾ ਸਿੰਘ ਪੁੱਤਰ ਬਲਵੀਰ ਸਿੰਘ, ਖਨਾਲ ਕਲਾਂ ਜ਼ੋਨ ਤੋਂ ਅਕਾਲੀ ਦਲ ਦੀ ਬਲਵਿੰਦਰ ਕੌਰ ਅਤੇ ਅਕਾਲੀ ਦਲ ਦੀ ਹੀ ਪਰਵਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ। ਨਾਮਜ਼ਦਗੀ ਪੇਪਰ ਦਾਖਲ ਕਰਨ ਲਈ ਚਾਰ ਦਸੰਬਰ ਤਕ ਦੁਪਹਿਰ ਬਾਅਦ 3 ਵਜੇ ਤਕ ਦਾ ਸਮਾਂ ਦਿੱਤਾ ਗਿਆ ਹੈ। ਪੰਜ ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਛੇ ਤਰੀਕ ਨੂੰ ਕਾਗਜ਼ ਵਾਪਸ ਲਏ ਜਾ ਸਕਦੇ ਹਨ ਅਤੇ ਉਸੇ ਦਿਨ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਹ ਚੋਣਾਂ ਰਾਜ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਵਾਈਆਂ ਜਾ ਰਹੀਆਂ ਹਨ। ਅਤੇ ਇਸ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਚੋਣਾਂ ਨਿਰਪੱਖ ਕਰਵਾਈਆਂ ਜਾਣਗੀਆਂ। ਹਰ ਪੋਲਿੰਗ ਸਟੇਸ਼ਨ ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਵੋਟਰ ਜਾਂ ਉਮੀਦਵਾਰ ਨੂੰ ਵੋਟ ਪਾਉਣ ਦਾ ਖੁੱਲ ਦਿੱਲੀ ਨਾਲ ਅਧਿਕਾਰ ਹੈ।