ਮੁਨੀਸ਼ ਢੰਡ ਦੀ ਯਾਦ ਨੂੰ ਸਮਰਪਿਤ 73ਵਾਂ ਖ਼ੂਨਦਾਨ ਕੈਂਪ ਲਾਇਆ
ਮੁਨੀਸ਼ ਢੰਡ ਦੀ ਯਾਦ ਨੂੰ ਸਮਰਪਿਤ 73ਵਾਂ ਖ਼ੂਨਦਾਨ ਕੈਂਪ ਲਗਾਇਆ
Publish Date: Wed, 17 Dec 2025 04:00 PM (IST)
Updated Date: Wed, 17 Dec 2025 04:00 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਰੋਟਰੀ ਕਲੱਬ ਦੀ ਇਕਾਈ ਭਵਾਨੀਗੜ੍ਹ ਵੱਲੋਂ ਕਲੱਬ ਦੇ ਪ੍ਰਧਾਨ ਐਡਵੋਕੇਟ ਈਸ਼ਵਰ ਬਾਂਸਲ ਦੀ ਅਗਵਾਈ ਹੇਠ ਸਤਵੰਤ ਐਗਰੋ ਇੰਜੀਨੀਅਰਜ਼ ਐਸੋਸੀਏਸ਼ਨ ਅਤੇ ਰਾਈਸ ਮਿੱਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਵ. ਮੁਨੀਸ਼ ਢੰਡ ਦੀ ਯਾਦ ਨੂੰ ਸਮਰਪਿਤ 73ਵਾਂ ਖ਼ੂਨਦਾਨ ਕੈਂਪ ਸਥਾਨਕ ਵਿਸ਼ਵਕਰਮਾ ਮੰਦਰ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਰੋਟਰੀ ਕਲੱਬ ਦੇ ਸਾਬਕਾ ਗਵਰਨਰ ਐਡਵੋਕੇਟ ਧਰਮਵੀਰ ਗਰਗ ਨੇ ਕੀਤਾ। ਕਲੱਬ ਦੇ ਪ੍ਰਧਾਨ ਈਸ਼ਵਰ ਬਾਂਸਲ, ਸਾਬਕਾ ਪ੍ਰਧਾਨ ਅਨਿਲ ਕਾਂਸਲ ਅਤੇ ਅਮਿਤ ਗੋਇਲ ਆਸ਼ੂ ਨੇ ਦੱਸਿਆ ਕਿ ਕੈਂਪ ਦੌਰਾਨ 110 ਖ਼ੂਨਦਾਨੀਆਂ ਵੱਲੋਂ ਆਪਣਾ ਖ਼ੂਨਦਾਨ ਕਰ ਕੇ ਸਮਾਜ ਸੇਵਾ ਦੇ ਖੇਤਰ ’ਚ ਵੱਡਾ ਯੋਗਦਾਨ ਪਾਉਂਦਿਆਂ ਸਵ. ਮੁਨੀਸ਼ ਢੰਡ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕਲੱਬ ਵੱਲੋਂ ਖ਼ੂਨਦਾਨ ਕਰਨ ਲਈ ਆਏ ਐੱਚਡੀਐੱਫਸੀ ਬੈਂਕ ਦੇ ਸਾਰੇ ਸਟਾਫ਼ ਅਤੇ ਹਰ ਖ਼ੂਨਦਾਨੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਬਲੱਡ ਬੈਂਕ ਵਿੱਚ ਬੀ-ਪਾਜ਼ੇਟਿਵ ਬਲੱਡ ਗਰੁੱਪ ਦੀ ਬਹੁਤ ਹੀ ਜ਼ਿਆਦਾ ਕਮੀ ਦੇ ਚਲਦੇ ਹੋਏ ਇਹ ਬਲੱਡ ਕੈਂਪ ਨੂੰ ਲਗਾਉਣ ਦੀ ਇੱਕ ਦਿਨ ਪਹਿਲਾਂ ਹੀ ਯੋਜਨਾ ਬਣਾਈ ਗਈ ਅਤੇ ਲੋਕਾਂ ਨੇ ਵੀ ਇਸ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ। ਇਸ ਮੌਕੇ ਕਲੱਬ ਦੇ ਸਾਬਕਾ ਜ਼ਿਲ੍ਹਾ ਗਵਰਨਰ ਐਡਵੋਕੇਟ ਧਰਮਵੀਰ ਗਰਗ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਆਈ ਬਲੱਡ ਬੈਂਕ ਦੀ ਟੀਮ ਦੀ ਅਗਵਾਈ ਕਰ ਰਹੇ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਬਲੱਡ ਬੈਂਕ ’ਚ ਖੂਨ ਦੀ ਭਾਰੀ ਕਮੀ ਹੋਣ ਕਾਰਨ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਰਦੀ ਦੀ ਰੁੱਤ ਵਿੱਚ ਇਹ ਵਿਸ਼ੇਸ਼ ਖ਼ੂਨਦਾਨ ਕੈਂਪ ਲਾਏ ਜਾ ਰਹੇ ਹਨ। ਇਸ ਮੌਕੇ ਨਰਿੰਦਰ ਗਰਗ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਇਸ਼ ਮਿੱਲਰਜ਼ ਐਸੋਸੀਏਸ਼ਨ ਸੰਗਰੂਰ, ਭਗਵੰਤ ਸਿੰਘ ਖਰੇ ਸਤਵੰਤ ਐਗਰੋ ਇੰਜੀਨੀਅਰਜ਼, ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ, ਪ੍ਰਦੀਪ ਮਿੱਤਲ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਰਵੀ ਗਰਗ, ਡਾ. ਬੌਬੀ ਬਾਂਸਲ, ਰੰਜਨ ਗਰਗ, ਡਾ. ਐੱਮਐੱਸ ਖਾਨ, ਜੈਮਲ ਸਿੰਘ, ਸਤੀਸ਼ ਗਰਗ ਹੈਪੀ, ਸੀਤਿਜ਼ ਬਾਂਸਲ, ਡਾ. ਨਵਜੋਤ ਸਿੰਘ, ਸ਼ਲੰਦਰ ਢੰਡ, ਵਿਸ਼ਾਲ ਢੰਡ, ਕਰਨ ਬਾਂਸਲ, ਸਾਹਿਲ ਮਿੱਤਲ, ਐਡਵੋਕੇਟ ਉਮੇਸ਼ ਘਈ, ਐਡਵੋਕੇਟ ਸੋਰਵ ਸੱਚਦੇਵਾ ਅਤੇ ਰਕੇਸ਼ ਕੁਮਾਰ ਲਵਲੀ ਆਦਿ ਹਾਜ਼ਰ ਸਨ।