ਚਾਈਨਾ ਡੋਰ ਨਾਲ ਨੌਜਵਾਨ ਜ਼ਖ਼ਮੀ, ਲੱਗੇ 12 ਟਾਂਕੇ
ਚਾਇਨਾ ਡੋਰ ਦੇ ਕਹਿਰ ਦਾ ਸ਼ਿਕਾਰ ਹੋਇਆ ਨੋਜ਼ਵਾਨ
Publish Date: Wed, 14 Jan 2026 05:25 PM (IST)
Updated Date: Wed, 14 Jan 2026 05:27 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਚਾਈਨਾ ਡੋਰੀ ਦੀ ਖਰੀਦ-ਵੇਚ ਤੇ ਪਾਬੰਦੀ ਲਗਾਉਣ ਦੇ ਬਾਵਜੂਦ, ਚਾਈਨਾ ਡੋਰੀ ਦੀ ਵਰਤੋਂ ਅਜੇ ਵੀ ਕੀਤੀ ਜਾ ਰਹੀ ਹੈ, ਜਿਸ ਦੇ ਰੋਜ ਕੋਈ ਨਾ ਕੋਈ ਵਿਅਕਤੀ ਸ਼ਿਕਾਰ ਹੋ ਜਾਂਦਾ ਹੈ। ਨੰਗਲ ਦੇ ਰੇਲਵੇ ਰੋਡ ਤੇ ਇੱਕ ਦੋ-ਪਹੀਆ ਵਾਹਨ ਏਜੰਸੀ ਦੇ ਸਾਹਮਣੇ ਇੱਕ ਨੌਜਵਾਨ ਚਾਇਨਾਂ ਡੋਰ ਨਾਲ ਉਲਝ ਕੇ ਜ਼ਖਮੀ ਹੋ ਗਿਆ , ਜਿਸ ਨੂੰ ਲੋਕਾਂ ਵਲੋਂ ਤੁਰੰਤ ਸਿਵਿਲ ਹਸਪਤਾਲ ਵਿਚ ਲਿਆਉਂਦਾ ਗਿਆ ਜਿਥੇ ਡਾਕਟਰਾਂ ਵਲੋਂ ਉਸਦੀ ਗਰਦਨ ’ਤੇ 12 ਟਾਂਕੇ ਲਗਾਏ। ਪਰਿਵਾਰਕ ਮੈਂਬਰਾਂ ਨੇ ਖੁਲਾਸਾ ਕੀਤਾ ਕਿ ਜਵਾਹਰ ਮਾਰਕੀਟ ਤੋਂ ਨੰਗਲ ਵੱਲ ਜਾ ਰਿਹਾ ਚੈਤਨਿਆ ਵੋਹਰਾ ਦੀ ਗਰਦਨ ਵਿਚ ਚਾਇਨਾ ਡੋਰ ਫਸ ਗਈ ਅਤੇ ਜਦੋਂ ਤੱਕ ਉਹ ਆਪਣੇ ਦੋ-ਪਹੀਆ ਵਾਹਨ ਨੂੰ ਰੋਕਣ ਦੇ ਯੋਗ ਹੋਇਆ, ਉਸਦੀ ਗਰਦਨ ਵਿਚ ਗੰਭੀਰ ਸੱਟ ਲੱਗ ਗਈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰੀ ਵੇਚਣ ਅਤੇ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਲੋਕਾਂ ਨੂੰ ਬਚਾਇਆ ਜਾ ਸਕੇ ਅਤੇ ਕੋਈ ਵੱਡੀ ਘਟਨਾ ਨਾ ਵਾਪਰੇ। ਕੀਤੀ ਜਾ ਰਹੀ ਹੈ ਛਾਪੇਮਾਰੀ : ਐੱਸਡੀਐੱਮ ਇਸ ਸਬੰਧੀ ਜਦੋ ਐਸ.ਡੀ.ਐਮ. ਸਚਿਨ ਪਾਠਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਾਇਨਾਂ ਡੋਰ ਵੇਚਣ ਵਾਲਿਆਂ ਨਾਲ ਸਖਤੀ ਨਾਲ ਨਜਿਠਿਆ ਜਾ ਰਿਹਾ ਹੈ ਅਤੇ ਪੁਲਿਸ ਵਲੋਂ ਟੀਮਾਂ ਬਣਾ ਕੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਦੇਸ਼ ਪ੍ਰਤੀ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਚਾਇਨਾ ਡੋਰ ਵੇਚਣ ਵਾਲਿਆਂ ਦੀ ਜਾਣਾਕਾਰੀ ਦੇਣ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ।