ਸਾਈ ਕਾਲਜ ਆਫ ਐਜੂਕੇਸ਼ਨ ’ਚ ਏਡਜ਼ ਦਿਵਸ ਮਨਾਇਆ
ਸਾਈ ਕਾਲਜ ਆਫ ਐਜੂਕੇਸ਼ਨ,ਜਾਡਲਾ(ਨਵਾਂਸ਼ਹਿਰ) ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ।
Publish Date: Wed, 03 Dec 2025 04:59 PM (IST)
Updated Date: Wed, 03 Dec 2025 04:59 PM (IST)

ਸੁਰਿੰਦਰ ਕੁਮਾਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਸਾਈ ਕਾਲਜ ਆਫ ਐਜੂਕੇਸ਼ਨ,ਜਾਡਲਾ,ਵਿਖੇ ਕਾਲਜ ਵਿਚ ਮੌਜੂਦ ਇਕਾਈਆਂ ਰੈਡ ਰਿਬਨ ਕਲੱਬ, ਈਕੋ ਕਲੱਬ ਤੇ ਐਨਐਸਐਸ ਵਿਭਾਗ ਦੇ ਸਹਿਯੋਗ ਨਾਲ ਸਭ ਤੋਂ ਪਹਿਲਾਂ ਕਾਲਜ ਵਿਖੇ ਸਹੁੰ ਚੁੱਕ ਸਮਾਰੋਹ ਦੋਰਾਨ ਏਡਜ਼ ਪ੍ਰਤੀ ਜਾਗਰੂਕ ਰਹਿਣ ਅਤੇ ਆਪਣੇ ਪਰਿਵਾਰ ਤੇ ਸੰਬੰਧੀਆਂ ਨੂੰ ਜਾਗਰੂਕ ਕਰਨ ਲਈ ਪ੍ਰਣ ਲਿਆ ਅਤੇ ਇਸ ਮੌਕੇ ਏਡਜ਼ ਨੂੰ ਮੁੱਖ ਰੱਖਦੇ ਹੋਏ ਏਡਜ ਜਾਗਰੂਕਤਾ ਰੈਲੀ ਵੀ ਕੱਢੀ ਗਈ ਅਤੇ ਫਿਰ ਡਾ.ਸਰਬਜੀਤ ਕੌਰ ਦੇ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਰਾਹੀਂ ਨੌਜਵਾਨ ਵਰਗ ਨੂੰ ਏਡਜ਼ ਵਰਗੀ ਲਾਇਲਾਜ ਬਿਮਾਰੀ ਹੋਣ ਦੇ ਕਾਰਨਾਂ ਅਤੇ ਇਸਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਐਚਆਈਵੀ ਏਡਜ਼ ਸੰਬੰਧੀ ਜਾਗਰੂਕ ਕੀਤਾ ਗਿਆ। ਲੈਕਚਰ ਵਿੱਚ ਦੱਸਿਆ ਗਿਆ ਕਿ ਸਾਡੇ ਸਮਾਜ ਵਿੱਚ ਇਹ ਲਾਇਲਾਜ ਬਿਮਾਰੀ ਪ੍ਰਵੇਸ਼ ਕਰ ਚੁੱਕੀ ਹੈ।ਇਹ ਵਾਇਰਸ ਮਨੁੱਖ ਦੇ ਅੰਦਰ ਚਿੱਟੇ ਸੈਲਾਂ ਦੁਆਰਾ ਪ੍ਰਵੇਸ਼ ਕਰਦਾ ਹੈ ਤੇ ਇਸਨੂੰ ਰੋਕਣਾ ਬਹੁਤ ਮੁਸ਼ਕਿਲ ਹੈ।ਇਸ ਲਈ ਸਾਨੂੰ ਸੰਜਮ ਦਾ ਜੀਵਨ ਜਿਉਂਦੇ ਹੋਏ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।ਇਸ ਦੇ ਨਾਲ ਹੀ ਵਿਸ਼ਵ ਏਡਜ਼ ਦਿਵਸ ਮਨਾਉਂਦੇ ਹੋਏ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ, ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਕਾਲਜ ਦੇ ਪ੍ਰਿੰਸੀਪਲ ਡਾ.ਸੁਨੀਲਾ ਧੀਰ ਨੇ ਰੈਲੀ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਏਡਜ਼ ਵਰਗੀ ਖਤਰਨਾਕ ਬਿਮਾਰੀ ਤੋਂ ਬਚਣ ਲਈ ਸੁਚੇਤ ਕੀਤਾ।ਇਸ ਮੌਕੇ ਸੰਸਥਾ ਦੇ ਚੇਅਰਮੈਨ ਪੀਕੇ. ਜੌਹਰ, ਵਾਈਸ ਚੇਅਰਮੈਨ ਗੋਰਵ ਜੌਹਰ, ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਅਨੁਪਮ ਜੌਹਰ ਅਤੇ ਸਮੁੱਚਾ ਸਟਾਫ ਵੀ ਹਾਜ਼ਰ ਸਨ।