...ਜਦੋਂ ਗਿਆਨੀ ਭੂਪਿੰਦਰ ਸਿੰਘ ਨੇ ਦਿਖਾਈ ਦਿਲੇਰੀ, ਸਾਫ਼ੇ ਨਾਲ ਬਚਾਈ ਡੁੱਬ ਰਹੇ ਮਾਂ-ਪੁੱਤਰ ਦੀ ਜਾਨ
ਅਚਾਨਕ ਮਹਿਲਾ ਦਾ ਪੈਰ ਤਿਲਕ ਗਿਆ ਅਤੇ ਉਹ ਨਹਿਰੀ ਪਾਣੀ ’ਚ ਜਾ ਡਿੱਗੀ। ਇਹ ਦੇਖ ਕੇ ਉਸ ਦੇ ਪੁੱਤਰ ਨੇ ਵੀ ਆਪਣੀ ਮਾਂ ਨੂੰ ਬਚਾਉਣ ਲਈ ਨਹਿਰ 'ਚ ਛਾਲ ਮਾਰ ਦਿੱਤੀ। ਪਰ ਪਾਣੀ ਦੇ ਤੇਜ਼ ਬਹਾਅ ਕਾਰਨ ਦੋਵੇਂ ਇਕ ਦੂਜੇ ਤੋਂ ਦੂਰ ਹੁੰਦੇ ਚਲੇ ਗਏ।
Publish Date: Tue, 03 Oct 2023 04:48 PM (IST)
Updated Date: Wed, 04 Oct 2023 04:53 PM (IST)
ਪ੍ਰਦੀਪ ਭਨੋਟ, ਨਵਾਂਸ਼ਹਿਰ : ਨਵਾਂਸ਼ਹਿਰ-ਰਾਹੋਂ ਰੋਡ ’ਤੇ ਘੱਕੇਵਾਲ ਹੈੱਡ ’ਤੇ ਪਾਣੀ ਦੇ ਬਹਾਅ ਨੂੰ ਦੇਖਣ ਗਈ ਇਕ ਮਾਂ ਤੇ ਪੁੱਤਰ ’ਚੋਂ ਮਾਂ ਦੇ ਅਚਾਨਕ ਤਿਲਕ ਕੇ ਨਹਿਰ ਦੇ ਪਾਣੀ ’ਚ ਡਿੱਗਣ ਕਾਰਨ ਸਕਤੇ ’ਚ ਆਏ ਪੁੱਤਰ ਨੇ ਆਪਣੀ ਮਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਛਾਲ ਮਾਰ ਦਿੱਤੀ। ਇਸੇ ਦੌਰਾਨ ਉਕਤ ਨਹਿਰ ਦੇ ਨੇੜਿਓਂ ਲੰਘ ਰਹੇ ਗਿਆਨੀ ਭੁਪਿੰਦਰ ਸਿੰਘ ਨੇ ਬੜੀ ਹੀ ਦਿਲੇਰੀ ਤੇ ਬਹਾਦਰੀ ਨਾਲ ਆਪਣਾ ਸਾਫਾ ਖੋਲ੍ਹ ਕੇ ਡੁਬਦੀ ਮਾਂ ਨੂੰ ਬਚਾਉਦਿਆਂ, ਹੋਰਨਾਂ ਨੌਜਵਾਨਾਂ ਦੀ ਮਦਦ ਨਾਲ ਉਸ ਪੁੱਤਰ ਨੂੰ ਬਚਾਉਣ ਦਾ ਨੇਕ ਕਾਰਜ ਕੀਤਾ ਗਿਆ ਹੈ। ਜਿਸ ’ਤੇ ਉਸ ਦੀ ਬਹਾਦਰੀ ਦੀ ਇਲਾਕੇ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਗਿਆਨੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਰਾਹੋਂ ਸਾਈਕਲ ਤੇ ਦੁੱਧ ਫੜਾਉਣ ਲਈ ਗਏ ਹੋਏ ਸਨ। ਜਦੋਂ ਉਹ ਉਥੋਂ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਹਲਕੀ ਬਾਰਿਸ਼ ਸ਼ੁਰੂ ਹੋ ਗਈ। ਇਸੇ ਦੌਰਾਨ ਉਨ੍ਹਾਂ ਦੇਖਿਆ ਕਿ ਘੱਕੇਵਾਲ ਹੈਡ ਤੇ ਇਕ ਮਾਂ ਅਤੇ ਉਸ ਦਾ ਪੁੱਤਰ ਪਾਣੀ ਦੇ ਬਾ ਵਰੋਲੇ ਦੇਖ ਰਹੇ ਸਨ।
ਅਚਾਨਕ ਮਹਿਲਾ ਦਾ ਪੈਰ ਤਿਲਕ ਗਿਆ ਅਤੇ ਉਹ ਨਹਿਰੀ ਪਾਣੀ ’ਚ ਜਾ ਡਿੱਗੀ। ਇਹ ਦੇਖ ਕੇ ਉਸ ਦੇ ਪੁੱਤਰ ਨੇ ਵੀ ਆਪਣੀ ਮਾਂ ਨੂੰ ਬਚਾਉਣ ਲਈ ਨਹਿਰ 'ਚ ਛਾਲ ਮਾਰ ਦਿੱਤੀ। ਪਰ ਪਾਣੀ ਦੇ ਤੇਜ਼ ਬਹਾਅ ਕਾਰਨ ਦੋਵੇਂ ਇਕ ਦੂਜੇ ਤੋਂ ਦੂਰ ਹੁੰਦੇ ਚਲੇ ਗਏ। ਇਹ ਦੇਖ ਕੇ ਸਕਤੇ ’ਚ ਆਏ ਉਸ ਨੇ ਆਪਣੇ ਸਾਫਾ ਨਹਿਰ ਦੇ ਕਿਨਾਰਿਆਂ ਨਾਲ ਜਾ ਕੇ ਡੁਬਦੀ ਮਹਿਲਾ ਨੂੰ ਫੜਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ। ਉਨ੍ਹਾਂ ਆਪਣਾ ਪਜਾਮਾ ਵੀ ਸਾਫੇ ਨਾਲ ਬੰਨ੍ਹ ਕੇ ਉਸ ਡੁਬਦੀ ਮਹਿਲਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਨ੍ਹਾਂ ਦੀ ਮਦਦ ਲਈ ਆਏ ਕਾਰ ਤੇ ਮੋਟਰਸਾਈਕਲ ਚਾਲਕ ਦੀ ਮਦਦ ਨਾਲ ਪਹਿਲਾ ਮਹਿਲਾ ਨੂੰ ਬਾਹਰ ਕੱਢਿਆ। ਬਾਅਦ 'ਚ ਉਕਤ ਲੋਕਾਂ ਨੇ ਉਸ ਦੇ ਪੁੱਤਰ ਨੂੰ ਵੀ ਬਚਾ ਲਿਆ। ਉਨ੍ਹਾਂ ਦੱਸਿਆ ਕਿ ਦੋਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਕਾਰ ਚਾਲਕ ਵੱਲੋਂ ਮਹਿਲਾ ਰੀਨਾ ਰਾਣੀ ਤੇ ਪੁੱਤਰ ਅਮਿਤ ਨੂੰ ਇਲਾਜ ਲਈ ਰਾਹੋਂ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉਧਰ ਰੀਨਾ ਰਾਣੀ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਗਿਆਨੀ ਭਪਿੰਦਰ ਸਿੰਘ ਵੱਲੋਂ ਦੋਨਾਂ ਦੀ ਜਾਣ ਬਚਾਉਣ ਲਈ ਧੰਨਵਾਦ ਕਰਦੇ ਹੋਏ ਸ਼ਲਾਘਾ ਕੀਤੀ ਜਾ ਰਹੀ ਹੈ।