ਕੇਸੀ ਪਬਲਿਕ ਸਕੂਲ ’ਚ ਦੋ ਰੋਜ਼ਾ ਸਪੋਰਟਸ ਮੀਟ ਕਰਵਾਈ
ਕੇਸੀ ਪਬਲਿਕ ਸਕੂਲ ਵਿਖੇ ਦੋ ਰੋਜਾ ਸਪੋਰਟਸ ਮੀਟ ਕਰਵਾਈ
Publish Date: Fri, 21 Nov 2025 05:48 PM (IST)
Updated Date: Fri, 21 Nov 2025 05:49 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਕੇਸੀ ਪਬਲਿਕ ਸਕੂਲ ਚ ਕੇਸੀ ਗਰੁੱਪ ਦੀ ਚੇਅਰਪਰਸਨ ਸਵ. ਕਮਲ ਗਾਂਧੀ ਦੀ ਯਾਦ ਚ ਸਥਾਪਿਤ ਕਮਲ ਗਾਂਧੀ ਮੈਮੋਰੀਅਲ ਸਪੋਰਟਸ ਅਕਾਦਮੀ ਵੱਲੋਂ ਆਯੋਜਿਤ ਦੋ-ਰੋਜ਼ਾ ਇੰਟਰ-ਹਾਊਸ ਸਪੋਰਟਸ ਮੀਟ 2025-26 ਸਮਾਪਤ ਹੋਈ। ਇਸ ਚ ਰੂਬੀ ਹਾਊਸ ਪਹਿਲੇ ਸਥਾਨ ਤੇ ਅਤੇ ਸੈਫਾਇਰ ਹਾਊਸ ਦੂਜੇ ਸਥਾਨ ਤੇ ਰਿਹਾ। ਇਸ ਮੀਟ ਚ ਦੀਪਕ ਸਹਿਜਲ ਅਠਵੀਂ ਨੂੰ ਵਧੀਆ ਖਿਡਾਰੀ ਲੜਕੇ ਅਤੇ ਹਰਪ੍ਰੀਤ ਕੌਰ ਅਠਵੀਂ ਨੂੰ ਵਧੀਆ ਖਿਡਾਰੀ ਵਜੋਂ ਚੁਣਿਆ ਗਿਆ। ਪ੍ਰੋਗਰਾਮ ਦੇ ਸ਼ੁਰੂ ਅਤੇ ਅੰਤ ਵਿਚ ਵਿਦਿਆਰਥੀ ਚ ਪੂਰਾ ਉਤਸ਼ਾਹ ਰਿਹਾ। ਸਕੂਲ ਪ੍ਰਿੰਸੀਪਲ ਕੰਮ ਸੀਈਓ ਗਰੁੱਪ ਕੈਪਟਨ ਅਸ਼ਵਨੀ ਦੱਤਾ ਨੇ ਕਿਹਾ ਕਿ ਖੇਡਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਣ ਵਿਚ ਮਦਦ ਕਰਦੀਆਂ ਹਨ। ਆਨਲਾਈਨ ਅਤੇ ਆਫਲਾਈਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਮਹੱਤਵਪੂਰਨ ਹਨ। ਇਹ ਅਨੁਸ਼ਾਸਨ ਸਿਖਾਉਂਦੀਆਂ ਹਨ। ਜੀਤ ਅਤੇ ਹਾਰ ਵਾਲਿਆਂ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਹਾਰਨ ਵਾਲਿਆਂ ਨੂੰ ਹਾਰ ਨੂੰ ਖੁਸ਼ੀ ਖੁਸ਼ੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ, ਜਦਕਿ ਜੇਤੂਆਂ ਨੂੰ ਅਗਲੀ ਜਿੱਤ ਲਈ ਤਿਆਰੀ ਕਰਨੀ ਚਾਹੀਦੀ ਹੈ। ਖੇਡਾਂ ਨੇ ਵੀ ਬਹੁਤ ਸਾਰੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕੀਤਾ ਹੈ। ਡੀਪੀਈ ਮਨੀਸ਼ਾ ਰਾਣੀ ਨੇ ਦੱਸਿਆ ਕਿ ਮੁੰਡਿਆਂ ਲਈ 100 ਮੀਟਰ ਦੌੜ ਵਿਚ ਪ੍ਰਜਵਲ ਨੇਗੀ, 400 ਮੀਟਰ ਦੌੜ ਵਿਚ ਆਦਿਤਿਆਜੀਤ ਅਤੇ ਦੀਪਕ, 200 ਮੀਟਰ ਦੌੜ ਵਿਚ ਪ੍ਰਭਦੀਪ ਅਤੇ ਰਮਿਤ ਜਸਵਾਲ, 100 ਮੀਟਰ ਦੌੜ ਚ ਦੀਪਕ, ਰਿਲੇਅ ਦੌੜ ਚ ਆਦਰਸ਼, ਰਿਤੀਸ਼ ਚੋਪੜਾ, ਦਿਵਿਆਂਸ਼ ਅਤੇ ਜਗਜੋਤ, ਮੁੰਡਿਆਂ ਲਈ 800 ਮੀਟਰ ਦੌੜ ਵਿਚ ਆਯੁਸ਼ਮਾਨ ਅਤੇ ਕੁੜੀਆਂ ਲਈ 400 ਮੀਟਰ ਦੌੜ ਚ ਹਰਪ੍ਰੀਤ, 200 ਮੀਟਰ ਦੌੜ ਚ ਤਨਵੀਰ, ਮਨਸੀਰਤ ਅਤੇ ਹਰਸਿਮਰਤ, 100 ਮੀਟਰ ਦੌੜ ਚ ਰਮਨੀਤ, ਮਨਸੀਰਤ ਅਤੇ ਹਰਪ੍ਰੀਤ, 400 ਮੀਟਰ ਰਿਲੇਅ ਦੌੜ ਚ ਮਨਪ੍ਰੀਤ ਕੌਰ, ਜਸਨੂਰ ਕੌਰ, ਕਿਰਨਪ੍ਰੀਤ ਅਤੇ ਜਸਲੀਨ ਕੌਰ ਨੇ ਵੱਖੋ-ਵੱਖ ਵਰਗਾਂ ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਤੀਸਰੀ ਤੋਂ ਪੰਜਵੀ ਕਲਾਸ ਦੀਆਂ ਕੁੜੀਆਂ ਦੀ ਰਿਲੇਅ ਦੌੜ ਚ ਇਕਨੂਰ ਕੌਰ, ਪ੍ਰਭਕੀਰਤ, ਪਰਨੀਤਾ ਅਤੇ ਅਵਨੀਤ ਨੇ ਪਹਿਲਾ ਸਥਾਨ ਅਤੇ ਮੁੰਡਿਆਂ ਚ ਆਦਿਤਿਆਜੀਤ, ਪ੍ਰਿੰਸ, ਐਕਸਵੀਅਰ ਅਤੇ ਮਨਜੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਛੇਵੀਂ ਤੋਂ ਅਠਵੀਂ ਕਲਾਸ ਮੁੰਡਿਆ ਦੀ ਰਿਲੇਅ ਦੌੜ ਵਿਚ ਮੌਲਿਕ ਗੌਤਮ, ਪੁਨੀਤ, ਉਮੰਗ ਅਤੇ ਸ਼ਾਮ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕੁੜੀਆਂ ਚ ਡਿੰਪਲ, ਹਰਪ੍ਰੀਤ ਕੌਰ, ਹਰਸਿਮਰਤ ਅਤੇ ਵੈਸ਼ਨਵੀ ਕੌਰ ਨੇ ਕੀਤਾ। ਸਾਰੇ ਜੇਤੂਆਂ ਨੂੰ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਮੰਚ ਸੰਚਾਲਨ ਹਿਨਾ ਖੰਨਾ ਅਤੇ ਏਨਾ ਨੇ ਬਾਖੂਬੀ ਕੀਤਾ। ਮੌਕੇ ਤੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ, ਹਰਦੀਪ ਸੰਧੂ, ਰਾਜਵੀਰ ਕੌਰ, ਮੋਨਿਕਾ ਸ਼ਰਮਾ, ਸੁਰਿੰਦਰ ਪਾਲ ਕੌਰ, ਐੱਸਏਓ ਇੰਜ ਆਰਕੇ ਮੂੰਮ, ਇੰਜ ਹਰਪ੍ਰੀਤ ਕੌਰ, ਕਿਰਨ ਸੋਬਤੀ, ਮੀਨੂੰ ਕੰਡਾ, ਐਚਆਰ ਨਿਰਦੋਸ਼ ਕਪੂਰ, ਰਜਨੀ ਅਤੇ ਕੁਸੁਮ ਸਮੇਤ ਸਕੂਲ ਸਟਾਫ਼ ਮੌਜੂਦ ਸੀ।