ਜ਼ਿਲ੍ਹਾ ਪੱਧਰੀ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਲਗਾਈ
ਜ਼ਿਲਾ ਪੱਧਰੀ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਲਗਾਈ
Publish Date: Thu, 04 Dec 2025 04:20 PM (IST)
Updated Date: Thu, 04 Dec 2025 04:20 PM (IST)

ਸੁਰਿੰਦਰ ਕੁਮਾਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਰਾਜ ਵਿਦਿਆ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਆਰ ਏ ਏ ਅਧੀਨ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ ਸ਼ਭਸ. ਨਗਰ ਵਿਖ ਲਗਾਈ ਗਈ। ਜਿਸ ਵਿੱਚ ਬਲਾਕ ਪੱਧਰ ਵਿੱਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਡਾ. ਬਲਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਆਏ ਗਏ ਮਹਿਮਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜਮਾਤ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਅਤੇ ਜਮਾਤ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਨੇ ਆਪਣਾ ਹੁਨਰ ਪੇਸ਼ ਕੀਤਾ। ਸਕੂਲ ਵੱਲੋਂ ਬਾਹਰੋਂ ਆਏ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਚਾਹ ਅਤੇ ਦੁਪਹਿਰ ਦੇ ਖਾਣੇ ਦਾ ਪੂਰਾ ਪ੍ਰਬੰਧ ਕੀਤਾ ਗਿਆ। ਸਕੂਲ ਮੁਖੀ ਡਾ. ਬਲਜੀਤ ਕੌਰ ਅਤੇ ਸਮੂਹ ਸਟਾਫ ਨੇ ਉਚੇਚੇ ਤੌਰ ’ਤੇ ਆਏ ਮੁੱਖ ਮਹਿਮਾਨ ਜਿਲਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਜੀ ਅਤੇ ਉਹਨਾਂ ਦੇ ਨਾਲ ਆਏ ਹੋਏ ਸਟੇਟ ਕੁਆਰਡੀਨੇਟਰ ਚੰਡੀਗੜ੍ਹ ਰਿਸ਼ਭ, ਜ਼ਿਲ੍ਹਾ ਰਿਸੋਰਸ ਕੁਆਰਡੀਨੇਟਰ ਵਰਿੰਦਰ ਬੰਗਾ, ਬਲਾਕ ਰਿਸੋਰਸ ਕੁਆਰਡੀਨੇਟਰ ਜਤਿੰਦਰ ਸਿੰਘ ਪਾਬਲਾ, ਰਣਜੀਤ ਬੱਬਰ ਅਤੇ ਅਮਰਜੀਤ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ। ਜਿਲਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਉਨਾਂ ਦੇ ਵਧੀਆ ਪ੍ਰਦਰਸ਼ਨ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਸਾਨੂੰ ਹਰ ਇਕ ਐਕਟੀਵਿਟੀ ਵਿਚ ਪਾਰਟੀਸਪੇਟ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਿੰਸੀਪਲ ਡਾ.ਬਲਜੀਤ ਕੌਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਸਕੂਲ ਨੇ ਬਾਹਰੋਂ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਅਨੁਸ਼ਾਸਨ ਵਿਚ ਰਹਿ ਕੇ ਬਹੁਤ ਸ਼ਾਨਦਾਰ ਪ੍ਰਬੰਧ ਕੀਤਾ। ਜ਼ਿਲ੍ਹਾ ਰਿਸੋਰਸ ਕੁਆਰਡੀਨੇਟਰ ਵਰਿੰਦਰ ਬੰਗਾ ਨੇ ਪ੍ਰਿੰਸੀਪਲ ਡਾਕਟਰ ਬਲਜੀਤ ਕੌਰ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰਬੰਧ ਵੱਖਰਾ ਅਤੇ ਖਾਸ ਹੁੰਦਾ ਹੈ। ਉਨ੍ਹਾਂ ਨੇ ਸਕੂਲ ਨੂੰ ਚੰਡੀਗੜ੍ਹ ਵਰਗਾ ਵਧੀਆ ਸਕੂਲ ਬਣਾ ਦਿੱਤਾ ਹੈ। ਸਕੂਲ ਮੁਖੀ ਡਾਕਟਰ ਬਲਜੀਤ ਕੌਰ ਨੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਜੀ ਅਤੇ ਉਨ੍ਹਾਂ ਦੇ ਨਾਲ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਵਿਗਿਆਨ ਪ੍ਰਦਰਸ਼ਨੀ ਵਿਚ ਪਹਿਲੇ ਦੂਜੇ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨਾਂ ਦੇ ਗਾਈਡ ਅਧਿਆਪਕਾਂ ਨੂੰ ਇਨਾਮ ਦਿੱਤੇ ਗਏ ਅਤੇ ਦੂਜੇ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰਿੰਸੀਪਲ ਡਾ.ਬਲਜੀਤ ਕੌਰ ਅਤੇ ਸਮੂਹ ਸਟਾਫ ਨੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਸਟੇਟ ਕੋਆਰਡੀਨੇਟਰ ਸ੍ਰੀ ਰਿਸ਼ਭ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਬਲਜੀਤ ਕੌਰ, ਲੈਕਚਰਾਰ ਜਸਵਿੰਦਰ ਕੌਰ, ਨਵਨੀਤ ਕੌਰ, ਰਸ਼ਪਾਲ ਕੌਰ, ਪਰਵੀਨ ਕੁਮਾਰੀ, ਮੀਨਾ ਰਾਣੀ, ਸ਼੍ਰੀ ਮਤੀ ਪਰਮਜੀਤ ਕੌਰ, ਪੂਨਮ ਰਾਣਾ, ਅਵਤਾਰ ਕੌਰ, ਸਚਿਨ ਰਾਣਾ, ਅਜੈ ਕੁਮਾਰ, ਅਸ਼ਵਨੀ ਕੁਮਾਰ, ਸੰਜੀਵ ਕੁਮਾਰ, ਮਾਸਟਰ ਸ. ਮਹਿੰਦਰ ਸਿੰਘ, ਸ. ਮਨਜੀਤ ਸਿੰਘ, ਅਧਿਆਪਕਾ ਮੋਨਿਕਾ ਬੱਸੀ, ਸਰਬਜੀਤ ਕੌਰ, ਪਰਵੀਨ ਭੱਟੀ, ਜਸਵਿੰਦਰ ਰਾਣੀ, ਸੁਖਬੀਰ ਕੌਰ, ਕਰਮਜੀਤ ਕੌਰ, ਮਿਸ ਵਿਸ਼ਾਲੀ ਅਤੇ ਨਾਨ-ਟੀਚਿੰਗ ਸਟਾਫ਼ ਜਤਿੰਦਰ ਸਿੰਘ, ਅਰੁਣ ਕੁਮਾਰ ਅਤੇ ਰਜਿੰਦਰ ਕੌਰ ਲਾਇਬ੍ਰੇਰੀਅਨ ਸ਼ਾਮਲ ਸਨ।