ਆਵਾਰਾ ਪਸ਼ੂ ਅੱਗੇ ਆਉਣ ਕਾਰਨ ਦੋ ਕਾਰਾਂ ਵਿਚਾਲੇ ਹੋਈ ਟੱਕਰ
ਅਵਾਰਾ ਪਸ਼ੂ ਅੱਗੇ ਆਉਣ ਕਰਕੇ ਦੋ ਕਾਰਾਂ ਐਕਸੀਡੈਂਟ ਹੋਈਆਂ।
Publish Date: Thu, 04 Dec 2025 04:21 PM (IST)
Updated Date: Thu, 04 Dec 2025 04:23 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਨੈਸ਼ਨਲ ਹਾਈਵੇ ਤੇ ਪਿੰਡ ਜਮੀਤਗੜ ਭੱਲਾ ਗੁਰਦੁਆਰਾ ਸਾਹਿਬ ਦੇ ਕੋਲ ਐਕਸੀਡੈਂਟ ਹੋਇਆ ਹੈ। ਸੂਚਨਾ ਮਿਲਦੇ ਸਾਰ ਐੱਸਐੱਸਐੱਫ ਟੀਮ ਨੇ ਮੌਕੇ ’ਤੇ ਜਾ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਅਵਾਰਾ ਜਾਨਵਰ ਦੇ ਅੱਗੇ ਆਉਣ ਕਰਕੇ ਦੋ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਜਿਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਐਕਸੀਡੈਂਟ ਵਿਚ ਦੋਵੇਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ। ਦੋਵਾਂ ਧਿਰਾਂ ਨੇ ਆਪਸ ਵਿਚ ਸਮਝੌਤਾ ਕਰ ਲਿਆ। ਗੱਡੀਆਂ ਨੂੰ ਸਾਇਡ ਤੇ ਕਰਾਕੇ ਰੋਡ ਕਲੀਅਰ ਕਰਵਾਈਆ। ਇਸ ਬਾਰੇ ਥਾਣਾ ਕਾਠਗੜ੍ਹ ਨੂੰ ਜਾਣੂ ਕਰਾਇਅ ਕਾਰ ਨੂੰ ਅਮਰਿੰਦਰ ਸਿੰਘ, ਗੁਰਦਾਸਪੁਰ, ਜੋ ਗੁਰਦਾਸਪੁਰ ਤੋਂ ਮੋਹਾਲੀ ਏਅਰਪੋਰਟ ਵੱਲ ਜਾ ਰਹੇ ਸੀ। ਦੂਜੀ ਗੱਡੀ ਦਾ ਕਾਰ ਚਾਲਕ ਅਨੂਪ ਸਿੰਘ, ਸੜੋਆ ਜੋ ਬਲਾਚੌਰ ਤੋਂ ਰੋਪੜ ਵੱਲ ਜਾ ਰਹੇ ਸੀ। ਇਸ ਐਕਸੀਡੈਂਟ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।