ਸੂਬੇਦਾਰ ਸੁਖਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸੰਸਕਾਰ।

ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ
ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੂਬੇਦਾਰ ਸੁਖਵਿੰਦਰ ਸਿੰਘ ਉਰਫ ਤੇਲੂ ਪੁੱਤਰ ਮੋਹਣ ਸਿੰਘ ਸਾਬਕਾ ਫੌਜੀ, ਜੋ ਕਿ ਕਿਸਾਨ ਆਗੂ ਕੁਲਦੀਪ ਸਿੰਘ ਦਿਆਲਾਂ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਦਾ ਬਹੁਤ ਹੀ ਗਮਗੀਨ ਮਾਹੌਲ ਵਿੱਚ ਪਿੰਡ ਕੌਲਗੜ੍ਹ ਦੇ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਉਹਨਾਂ ਦੇ ਆਸਟ੍ਰੇਲੀਆ ਤੋਂ ਪਰਤੇ ਸਪੁੱਤਰ ਹਰਮਨ ਸਿੰਘ ਨੇ ਦਿਖਾਈ। ਸੁਖਵਿੰਦਰ ਸਿੰਘ 79 ਮੀਡੀਅਮ ਰੈਜਮੈਂਟ ਦਾ ਜਵਾਨ ਸੀ। ਓਹ ਬਾਕਰਕੋਟੇ ਪੱਛਮੀ ਬੰਗਾਲ ਵਿਖ਼ੇ ਡਿਊਟੀ ਤੇ ਤਾਇਨਾਤ ਸੀ। ਜਿੱਥੇ ਕਿ ਓਹ ਬੀਮਾਰ ਹੋ ਗਿਆ ਅਤੇ ਉਸ ਨੂੰ ਕੋਲਕਾਤਾ ਦੇ ਮਿਲਟਰੀ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ। ਇਲਾਜ ਦੌਰਾਨ ਸੂਬੇਦਾਰ ਸੁਖਵਿੰਦਰ ਸਿੰਘ ਬੇਵਕਤੀ ਵਿਛੋੜਾ ਦੇ ਕੇ ਪਰਿਵਾਰ ਨੂੰ ਰੋਂਦੇ ਕੁਰਲਾਉਂਦੇ ਹੋਏ ਛੱਡ ਗਿਆ। ਮ੍ਰਿਤਕ ਦੇਹ ਨੂੰ ਸੂਬੇਦਾਰ ਰਣਧੀਰ ਸਿੰਘ, ਸੂਬੇਦਾਰ ਹਰਵਿੰਦਰ ਸਿੰਘ, ਸੂਬੇਦਾਰ ਮੇਜਰ ਸਿੰਘ ਦੀ ਅਗਵਾਈ ਹੇਠ ਪਿੰਡ ਕੌਲਗੜ੍ਹ ਵਿਖ਼ੇ ਲਿਆਂਦਾ ਗਿਆ। ਸ਼ਮਸ਼ਾਨ ਘਾਟ ਵਿਖੇ ਬ੍ਰਿਗੇਡੀਅਰ ਰਾਜ ਕੁਮਾਰ, ਕੈਪਟਨ ਦਿਲਾਵਰ ਸਿੰਘ ਨੇਵੀ, ਸੂਬੇਦਾਰ ਰਣਧੀਰ ਸਿੰਘ, ਸੂਬੇਦਾਰ ਆਰ ਕੇ ਮਿਸ਼ਰਾ ਨੇ ਮ੍ਰਿਤਕ ਦੇਹ ਨੂੰ ਫ਼ੁੱਲ ਮਾਲਾ ਭੇਂਟ ਕੀਤੀ। ਚਿਖਾ ਨੂੰ ਅਗਨੀ ਦਿਖਾਉਣ ਤੋਂ ਪਹਿਲਾਂ 11ਕੋਰ ਸਿਗਨਲ ਰੇਂਜਮੈਂਟ ਜਲੰਧਰ ਕੈਂਟ ਦੇ 21 ਜਵਾਨਾਂ ਨੇ ਸੂਬੇਦਾਰ ਨੇਲ ਵਿਕਰਮ ਅਤੇ ਆਰ. ਕੇ. ਮਿਸ਼ਰਾ ਦੀ ਅਗਵਾਈ ਵਿਚ ਸਲਾਮੀ ਦਿੱਤੀ।
ਇਸ ਮੌਕੇ ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਭਲਾਈ ਬੋਰਡ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸੁਖਵਿੰਦਰ ਸਿੰਘ ਦੇ ਜਾਣ ਨਾਲ ਫੌਜ ਕੋਲੋਂ ਇੱਕ ਸੂਬੇਦਾਰ, ਪਿਓ ਕੋਲੋਂ ਪੁੱਤ, ਪਤਨੀ ਦਾ ਸੁਹਾਗ, ਇੱਕ ਬੇਟੇ ਦਾ ਪਿਓ, ਤਿੰਨ ਭੈਣੇ ਦੇ ਇਕਲੌਤੇ ਭਰਾ ਦੇ ਤੁਰ ਜਾਣ ਨਾਲ ਕਿੰਨੀ ਪੀੜ੍ਹ ਹੋਈ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨਾਂ ਨੇ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਉਹ ਹਰ ਸਮੇਂ ਪਰਿਵਾਰ ਦੇ ਨਾਲ ਹਨ। ਇਸ ਮੌਕੇ ਸੁਖਵਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ, ਪਿਤਾ ਮੋਹਨ ਸਿੰਘ, ਮੱਖਣ ਸਿੰਘ ਅਲੀਪੁਰ, ਦਿਲਾਵਰ ਸਿੰਘ,ਸਤਨਾਮ ਸਿੰਘ, ਸੂਬੇਦਾਰ ਮੱਖਣ ਸਿੰਘ ਮੌਜੋਵਾਲ ਮੁਜ਼ਾਰਾ, ਕੈਪਟਨ ਦਿਲਾਵਰ ਸਿੰਘ ਕੌਲਗੜ੍ਹ, ਕਿਸਾਨ ਆਗੂ ਕੁਲਦੀਪ ਸਿੰਘ ਦਿਆਲਾ, ਨੰਬਰਦਾਰ ਭਗਤ ਸਿੰਘ, ਹਰਚਰਨ ਸਿੰਘ ਪ੍ਰਧਾਨ, ਬਹਾਦਰ ਸਿੰਘ ਕੋਲਗੜ੍ਹ, ਸਰਪੰਚ ਗੁਰਦੇਵ ਸਿੰਘ, ਕਾਮਰੇਡ ਭੁਪਿੰਦਰ ਸਿੰਘ, ਸਾਬਕਾ ਫੌਜੀ ਦਾਰਾ ਸਿੰਘ, ਪੰਚ ਪਰਮਜੀਤ ਸਿੰਘ ਸ਼ੇਤਰਾ, ਸੁਰਿੰਦਰ ਸਿੰਘ ਸ਼ੇਤਰਾ, ਹਰਭਜਨ ਸਿੰਘ ਸ਼ੇਤਰਾ, ਮਨਜੀਤ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਭਾਲੜੂ, ਗੁਰਵਿੰਦਰ ਸਿੰਘ ਨੈਬੀ, ਮਾਸਟਰ ਬਖਤਾਵਰ ਸਿੰਘ, ਬਲਵਿੰਦਰ ਸਿੰਘ ਅਟਵਾਲ, ਜੋਗਾ ਸਿੰਘ ਜਗਿਆਸੂ, ਤਾਰਾ ਸਿੰਘ ਕੌਲਗੜ੍ਹ, ਸੋਨੂੰ ਸੁਪਰ ਡੇਅਰੀ, ਜੋਰਾਵਰ ਸਿੰਘ, ਪਰਮਜੀਤ ਸਿੰਘ ਕਾਲਾ ਆਦਿ ਹਾਜ਼ਰ ਸਨ।