ਕਾਠਗੜ੍ਹ ਮੰਡੀ 'ਚ ਲਿਫਟਿੰਗ ਦੀ ਸੁਸਤ ਰਫ਼ਤਾਰ ਨੇ ਵਧਾਈ ਚਿੰਤਾ: ਅਸਮਾਨੀ ਬਿਜਲੀ ਤੇ ਮੀਂਹ ਦੇ ਡਰੋਂ ਆੜ੍ਹਤੀ ਤੇ ਕਿਸਾਨ ਪਰੇਸ਼ਾਨ
ਜਿਸ ਵਿੱਚੋਂ ਲਗਭਗ 3 ਹਜ਼ਾਰ ਬੈਗ ਦੀ ਲਿਫਟਿੰਗ ਕਰਕੇ ਕਣਕ ਨੂੰ ਸ਼ਿਵਾ ਐਗਰੋ ਇੰਡਸਟਰੀ ਸ਼ੈਲਰ ਕਾਠਗੜ੍ਹ ਦੇ ਸ਼ੈਡਾਂ ਵਿਚ ਲਗਾਇਆ ਜਾ ਰਿਹਾ ਹੈ ਅਤੇ ਬਾਰਦਾਨੇ ਦੀ ਕੋਈ ਕਮੀ ਪੇਸ਼ੀ ਨਹੀਂ ਹੈ। ਜਿਮੀਂਦਾਰਾਂ ਨੂੰ ਸਮੇਂ ਸਿਰ ਪੇਮੈਂਟ ਦਿੱਤੀ ਜਾ ਰਹੀ ਹੈ।
Publish Date: Fri, 01 May 2026 02:22 PM (IST)
Updated Date: Fri, 01 May 2026 02:24 PM (IST)

ਸੁਖਦੇਵ ਸਿੰਘ ਪਨੇਸਰ, ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ: ਦਾਣਾ ਮੰਡੀ ਕਾਠਗੜ੍ਹ ਵਿਚ ਮਾਰਕਫੈੱਡ ਅਤੇ ਪਨਸਪ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਕੀਤੀ ਗਈ। ਪਰਮਿੰਦਰ ਬਾਗੜੀ ਮਾਰਕਫੈਡ ਮੈਨੇਜਰ ਨੇ ਦੱਸਿਆ ਕਿ ਮਾਰਕਫੈੱਡ ਵੱਲੋਂ ਅੱਜ ਤੱਕ ਲਗਭਗ 57 ਹਜ਼ਾਰ ਬੈਗ ਕਣਕ ਦੀ ਖਰੀਦ ਕੀਤੀ। ਜਿਸ ਵਿੱਚੋਂ ਲਗਭਗ 3 ਹਜ਼ਾਰ ਬੈਗ ਦੀ ਲਿਫਟਿੰਗ ਕਰਕੇ ਕਣਕ ਨੂੰ ਸ਼ਿਵਾ ਐਗਰੋ ਇੰਡਸਟਰੀ ਸ਼ੈਲਰ ਕਾਠਗੜ੍ਹ ਦੇ ਸ਼ੈਡਾਂ ਵਿਚ ਲਗਾਇਆ ਜਾ ਰਿਹਾ ਹੈ ਅਤੇ ਬਾਰਦਾਨੇ ਦੀ ਕੋਈ ਕਮੀ ਪੇਸ਼ੀ ਨਹੀਂ ਹੈ। ਜਿਮੀਂਦਾਰਾਂ ਨੂੰ ਸਮੇਂ ਸਿਰ ਪੇਮੈਂਟ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਸੁਰਿੰਦਰ ਕੁਮਾਰ ਇੰਸਪੈਕਟਰ ਪਨਸਪ ਨੇ ਦੱਸਿਆ ਕਿ ਸਾਡੇ ਵੱਲੋਂ ਲਗਭਗ 27000 ਬੈਗ ਕਣਕ ਦੀ ਖਰੀਦ ਕੀਤੀ ਹੈ। ਜਿਸ ਵਿੱਚੋਂ 10 ਹਜ਼ਾਰ ਬੈਗ ਦੀ ਲਿਫਟਿੰਗ ਹੋ ਚੁੱਕੀ ਹੈ। ਜੋ ਕਿ ਸ਼ਿਵਾ ਐਗਰੋ ਇੰਡਸਟਰੀ ਵਿਚ ਰੱਖੀ ਜਾ ਰਹੀ ਹੈ।।ਬਾਰਦਾਨੇ ਦੀ ਕੋਈ ਘਾਟ ਨਹੀਂ ਹੈ ਅਤੇ ਜ਼ਿੰਮੀਦਾਰਾਂ ਨੂੰ ਸਮੇਂ ਸਿਰ ਪੇਮੈਂਟ ਕੀਤੀ ਜਾ ਰਹੀ ਹੈ। ਪਰ ਫਿਰ ਵੀ ਮੰਡੀ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਮੌਸਮ ਖਰਾਬ ਦੇਖ ਕੇ ਆੜ੍ਹਤੀਆਂ ਅਤੇ ਜ਼ਿਮੀਂਦਾਰਾਂ ਦੀ ਚਿੰਤਾ ਵਧੀ ਹੋਈ ਹੈ। ਕਿਉਂਕਿ ਜਿੰਮੀਦਾਰਾਂ ਨੂੰ ਮੰਡੀ ਵਿਚ ਕਣਕ ਲਿਆ ਕੇ ਕਣਕ ਵੇਚਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਦੀ ਫ਼ੜ ਬਹੁਤ ਛੋਟੀ ਹੈ।।ਮੰਡੀ ਵਿਚ ਸ਼ੈਡ ਦੀ ਸਹੂਲਤ ਨਾ ਹੋਣ ਕਰਕੇ ਸਰਕਾਰ ਨੂੰ ਲਿਫਟਿੰਗ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ। ਤਾਂ ਜੋ ਸਰਕਾਰ ਆਪਣੀ ਖਰੀਦ ਕੀਤੀ ਹੋਈ ਕਣਕ ਨੂੰ ਭਿਜਣ ਤੋਂ ਬਚਾ ਕੇ ਸੰਭਾਲ ਕਰੇ ਅਤੇ ਜਿੰਮੀਦਾਰਾਂ ਨੂੰ ਫਸਲ ਮੰਡੀ ਵਿਚ ਵੇਚਣ ਦੀ ਕੋਈ ਦਿਕਤ ਨਾ ਆਵੇ।