ਦੇਸ਼ ਵਿਆਪੀ ਹੜਤਾਲ ਦੌਰਾਨ ਰੂਪਨਗਰ ਵਿਚ ਗੂੰਜੇ ਕੇਂਦਰ ਖਿਲਾਫ਼ ਨਾਅਰੇ
ਦੇਸ਼ ਵਿਆਪੀ ਆਮ ਹੜਤਾਲ ਦੌਰਾਨ ਰੂਪਨਗਰ ਵਿਚ ਗੂੰਜ਼ੇ ਕੇਂਦਰ ਸਰਕਾਰ ਖਿਲਾਫ਼ ਨਾਅਰੇ
Publish Date: Thu, 12 Feb 2026 06:24 PM (IST)
Updated Date: Thu, 12 Feb 2026 06:27 PM (IST)

ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਰੋਹ ਭਰਪੂਰ ਰੈਲੀ ਉਪਰੰਤ ਅੰਬੇਦਕਰ ਚੌਂਕ ਤੱਕ ਕੀਤਾ ਮਾਰਚ। ਲਖਵੀਰ ਖਾਬੜਾ,ਪੰਜਾਬੀ ਜਾਗਰਣ ਰੂਪਨਗਰ : ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਕੇਂਦਰ ਸਰਕਾਰ ਦੀਆਂ ਮਜ਼ਦੂਰ,ਮੁਲਾਜ਼ਮ ਅਤੇ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਪੂਰੇ ਭਾਰਤ ਵਿਚ ਦਿੱਤੇ ਹੜਤਾਲ ਦੇ ਸੱਦੇ ਤਹਿਤ ਜ਼ਿਲ੍ਹਾ ਸਦਰ ਮੁਕਾਮ ‘ਤੇ ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਵਿਸ਼ਾਲ ਰੋਸ ਰੈਲੀ ਉਪਰੰਤ ਅੰਬੇਦਕਰ ਚੌਕ ਤੱਕ ਕੀਤਾ ਰੋਸ ਮਾਰਚ ਕਰਕੇ ਕੀਤੀ ਨਾਅਰੇਬਾਜ਼ੀ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਅਤੇ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕ ਕੇ ਦੇਸ਼ ਦੇ ਮਜ਼ਦੂਰਾਂ ਮੁਲਾਜ਼ਮਾਂ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਤਾਕ ਤੇ ਰੱਖ ਕੇ ਅਮਰੀਕਨ ਸਾਮਰਾਜ ਅਤੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਮੁਨਾਫਿਆਂ ਦੇ ਗੱਫੇ ਦੇਣ ਲਈ ਮਿਹਨਤਕਸ਼ ਲੋਕਾਂ ਖਿਲਾਫ ਨੀਤੀਆਂ ਬਣਾ ਕੇ,ਉਨ੍ਹਾਂ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾਕਿ ਕਿਸਾਨਾਂ ਦੇ ਮੌਤ ਦੇ ਵਾਰੰਟ ਤੇ ਦਸਤਖਤ ਕਰਕੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕੀਤਾ ਜਾ ਰਿਹਾ ਹੈ ਜਿਹੜਾ ਪਹਿਲਾਂ ਤੋਂ ਹੀ ਬਰਬਾਦ ਕਿਸਾਨੀ ਨੂੰ ਹੋਰ ਬਰਬਾਦ ਕਰੇਗਾ।ਆਗੂਆਂ ਨੇ ਕਿਹਾਕਿ ਮਜ਼ਦੂਰਾਂ ਦੇ ਹੱਕ ਵਿਚ ਵੱਡੀਆਂ ਕੁਰਬਾਨੀਆਂ ਦੇ ਕੇ ਬਣਵਾਏ ਗਏ ਕਿਰਤ ਕਾਨੂੰਨ ਰੱਦ ਕਰ ਦਿੱਤੇ ਗਏ ਹਨ ਅਤੇ ਚਾਰ ਕੋਡ ਲਾਗੂ ਕਰ ਦਿੱਤੇ ਗਏ ਹਨ ਜਿਸ ਨਾਲ ਕਿ ਮਜ਼ਦੂਰ ਮੁਲਾਜ਼ਮ ਨਿਹੱਥੇ ਹੋ ਗਏ ਹਨ। ਇਨ੍ਹਾਂ ਸਾਰੀਆਂ ਨੀਤੀਆਂ ਨੂੰ ਉਲਟਾਉਣ ਲਈ ਮਜ਼ਦੂਰਾਂ, ਕਿਸਾਨਾਂ ,ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦੀ ਵਿਸ਼ਾਲ ਏਕਤਾ ਕਰਕੇ ਇੱਕ ਮੁੱਠ ਸੰਘਰਸ਼ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।ਬੁਲਾਰਿਆਂ ਨੇ ਸਾਰੀਆਂ ਜਥੇਬੰਦੀਆਂ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਕਰੋ ਜਾਂ ਮਰੋ ਦੀ ਨੀਤੀ ਅਪਣਾ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਤਾਂ ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕੇ ਅਤੇ ਮੋਟੇ ਮੁਨਾਫੇ ਲੁੱਟਣ ਵਾਲੀਆਂ ਗਿਰਝਾਂ ਤੋਂ ਮਿਹਨਤਕਸ਼ ਆਵਾਮ ਦੀ ਰਾਖੀ ਕੀਤੀ ਜਾ ਸਕੇ,ਦੇਸ਼ ਵਿੱਚੋਂ ਵਿਦੇਸ਼ਾਂ ਨੂੰ ਰੁਜ਼ਗਾਰ ਲਈ ਹੋ ਰਿਹਾ ਪ੍ਰਵਾਸ ਬੰਦ ਕੀਤਾ ਜਾ ਸਕੇ। ਇਸ ਮੌਕੇ ਤੇ ਕਾਮਰੇਡ ਗੁਰਦੇਵ ਸਿੰਘ ਬਾਗੀ ਸੀਆਈਟੀਯੂ ਆਗੂ, ਸੁਰਜਿੰਦਰ ਕੌਰ ਸੀਮਾ ਜਨਰਲ ਸੈਕਟਰੀ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਪੰਜਾਬ, ਰਣਜੀਤ ਕੌਰ, ਅਸ਼ੋਕ ਕੁਮਾਰ ਤਰਕਸ਼ੀਲ ਆਗੂ ,ਅੰਜੂ ਬਾਲਾ ਪ੍ਰਧਾਨ ਜ਼ਿਲ੍ਹਾ ਆਂਗਨਵਾੜੀ ਵਰਕਰ ਯੂਨੀਅਨ, ਰਾਮਦਾਸ ਸਸਕੌਰ ਪੀਐਸਐਸਐਫ ਆਗੂ ਰੋਪੜ, ਸੁਖਬੀਰ ਸਿੰਘ ਸੁੱਖਾ ਕਿਸਾਨ ਆਗੂ,ਸ਼ਕੀਲਾ ਮਿਡ ਡੇ ਮੀਲ ਵਰਕਰ ਆਗੂ, ਨਿਰਮਲ ਸਿੰਘ ਲੌਦੀ ਮਾਜਰਾ, ਰਾਧੇ ਸ਼ਿਆਮ ਸੀਨੀਅਰ ਟਰੇਡ ਯੂਨੀਅਨ ਆਗੂ,ਮਾਸਟਰ ਦਲੀਪ ਸਿੰਘ ਘਨੌਲਾ ਕਿਸਾਨ ਆਗੂ,ਰਣਜੀਤ ਸਿੰਘ ਗਿੱਲ ਬਿਜਲੀ ਮੁਲਾਜ਼ਮ ਆਗੂ, ਬਨਵਾਰੀ ਲਾਲ ਏਟਕ ਆਗੂ ,ਹਰਬੰਸ ਸਿੰਘ ਰੋਡਵੇਜ ਆਗੂ ,ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ ਕਿਸਾਨ ਆਗੂ, ਜਰਨੈਲ ਸਿੰਘ ਘਨੌਲਾ ਕਿਸਾਨ ਆਗੂ ਆਦਿ ਤੋਂ ਇਲਾਵਾ ਤਰਲੋਚਨ ਸਿੰਘ ਹੁਸੈਨਪੁਰ, ਸਪਿੰਦਰ ਸਿੰਘ ਘਨੌਲੀ ,ਭਗਤ ਸਿੰਘ ਬਿੱਕੋਂ, ਤਰਕਸ਼ੀਲ ਆਗੂ ਅਜੀਤ ਪ੍ਰਦੇਸੀ,ਹਰਜਿੰਦਰ ਸਿੰਘ ਅਕਬਰਪੁਰ ,ਪ੍ਰਭਾ ਦੇਵੀ ਚੱਕ ਕਰਮਾਂ, ਉਮਾ ਦੇਵੀ ਸਾਬਕਾ ਸਰਪੰਚ ਚੱਕਕਰਮਾਂ, ਸ਼ਮਸ਼ੇਰ ਸਿੰਘ ਹਵੇਲੀ ,ਜਗਦੀਸ਼ ਲਾਲ, ਅਸ਼ੀਸ਼ ਕੁਮਾਰ ਜ਼ਿਲ੍ਹਾ ਸਕੱਤਰ ਜਨਵਾਦੀ ਨੌਜਵਾਨ ਸਭਾ ਰੂਪਨਗਰ, ਸਾਥੀ ਸ਼੍ਰੀ ਪਾਲ ਕਿਸਾਨ ਆਗੂ,ਪਵਨ ਰੱਤੋਂ, ਅਮਰਜੀਤ ਕੌਰ, ਕਾਮਰੇਡ ਗੁਰਬਚਨ ਸਿੰਘ ਮਿੱਠੂ, ਕਾਮਰੇਡ ਨਰਿੰਦਰ ਸ਼ਰਮਾਂ,ਜੁਝਾਰ ਸਿੰਘ ਸਿਲੋਮਾਸਕੋ ,ਹਰਪ੍ਰੀਤ ਕੌਰ ,ਜਰਨੈਲ ਕੌਰ,ਹਰਭਜਨ ਕੌਰ ਅਤੇ ਚਰਨਜੀਤ ਕੌਰ ਆਦਿ ਹਾਜ਼ਰ ਸਨ।