ਭੁੱਕੀ ਤੇ ਅਫੀਮ ਸਮੇਤ ਦੋ ਕਾਬੂ, ਮਾਮਲਾ ਦਰਜ
ਭੁੱਕੀ ਤੇ ਅਫੀਮ ਸਮੇਤ ਦੋ ਕਾਬੂ, ਮਾਮਲਾ ਦਰਜ
Publish Date: Fri, 16 Jan 2026 03:22 PM (IST)
Updated Date: Fri, 16 Jan 2026 03:24 PM (IST)

ਪੰਜਾਬੀ ਜਾਗਰਣ ਟੀਮ, ਸ਼੍ਰੀ ਚਮਕੌਰ ਸਾਹਿਬ/ ਬੇਲਾ : ਪੁਲਿਸ ਥਾਣਾ ਸ਼੍ਰੀ ਚਮਕੌਰ ਸਾਹਿਬ ਵੱਲੋਂ ਦੋ ਨੌਜਵਾਨਾਂ ਨੂੰ ਭੱਕੀ ਤੇ ਅਫੀਮ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਡੀਐੱਸਪੀ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਪਿੰਡ ਕਤਲੌਰ ਨੇੜੇ ਇੱਕ ਟਰੱਕ ਚਾਲਕ ਤੋਂ ਵੱਡੀ ਮਾਤਰਾ ਵਿਚ ਭੁੱਕੀ ਅਤੇ ਅਫੀਮ ਬਰਾਮਦ ਕਰਕੇ ਟਰੱਕ ਸਮੇਤ ਦੋ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਪਿੰਡ ਧੌਲਰਾਂ ਵੱਲ ਤੋਂ ਨਹਿਰ ਦੇ ਨਾਲ ਨਾਲ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਕਤਲੌਰ ਦੇ ਬੱਸ ਸਟੈਂਡ ਨੇੜੇ ਪੁੱਜੇ ਤਾਂ ਖਾਲੀ ਜਗ੍ਹਾ ਵਿਚ ਇੱਕ ਟਰੱਕ (ਪੀਬੀ 13 ਬੀਐੱਫ 2971) ਖੜ੍ਹਾ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਸ਼ੱਕ ਦੇ ਆਧਾਰ ’ਤੇ ਟਰੱਕ ਚਾਲਕ ਦੇ ਪਿੱਛੇ ਰੱਖੇ ਗਏ ਪਾਣੀ ਵਾਲੇ ਕੈਂਪਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਅੱਠ ਲਿਫਾਫੇ ’ਚੋਂ 3.915 ਕਿਲੋਗ੍ਰਾਮ ਭੁੱਕੀ (ਚੂਰਾ-ਪੋਸਤ) ਅਤੇ ਇਕ ਹੋਰ ਲਿਫਾਫੇ ਚੋਂ 510 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਨੇ ਆਪਣਾ ਨਾਮ ਜਸਵਿੰਦਰ ਸਿੰਘ ਜੱਸ, ਪਿੰਡ ਖੇੜਾ ਜ਼ਿਲ੍ਹਾ ਮੁਹਾਲੀ ਦੱਸਿਆ ਅਤੇ ਕੰਡਕਟਰ ਸਾਈਡ ’ਤੇ ਬੈਠੇ ਦੂਜੇ ਨੌਜਵਾਨ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਪਿੰਡ ਟੱਬਾ, ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਨਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।