ਸਮੂਹ ਬੀਐੱਲਓਜ਼ ਨੇ ਚੋਣਾਂ ’ਚ ਡਿਊਟੀ ਤੋਂ ਕੀਤੀ ਛੋਟ ਦੀ ਮੰਗ
ਸਮੂਹ ਬੀਐੱਲਓਜ਼ ਨੇ ਚੋਣਾਂ ’ਚ ਡਿਊਟੀ ਤੋਂ ਕੀਤੀ ਛੋਟ ਦੀ ਮੰਗ
Publish Date: Fri, 05 Dec 2025 06:16 PM (IST)
Updated Date: Sat, 06 Dec 2025 04:06 AM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਸ਼੍ਰੀ ਚਮਕੌਰ ਸਾਹਿਬ ਦੇ ਸਮੂਹ ਬੀਐੱਲਓਜ਼ ਵੱਲੋਂ ਐੱਸਡੀਐੱਮ ਸ਼੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗਪੱਤਰ ਦੇ ਰਾਹੀਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਡਿਊਟੀ ਤੋਂ ਛੋਟ ਦੇਣ ਦੀ ਮੰਗ ਕੀਤੀ ਗਈ। ਇਸ ਬਾਰੇ ਬੀਐੱਲਓ ਗੁਰਪ੍ਰੀਤ ਸਿੰਘ ਕੈਂਬੋ, ਦਲੀਪ ਸਿੰਘ, ਹਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਬੀਐੱਲਓ ਆਪਣੀਆਂ ਨਿਯਮਿਤ ਵਿਭਾਗੀ ਡਿਊਟੀਆਂ ਦੇ ਨਾਲ ਨਾਲ ਸਾਲ ਭਰ ਵੋਟਰ ਲਿਸਟਾਂ ’ਚ ਨਾਮ ਜੋੜਣ-ਕੱਟਣ ਤੇ ਐੱਸਆਈਆਰ ਮੈਪਿੰਗ ਵਰਗਾ ਮਹੱਤਵਪੂਰਨ ਕੰਮ ਵੀ ਨਿਭਾਉਂਦੇ ਹਨ। ਅਜਿਹੇ ਹਾਲਾਤਾਂ ਵਿਚ ਚੋਣ ਜ਼ਿੰਮੇਵਾਰੀਆਂ ਦਾ ਵਾਧੂ ਬੋਝ ਉਨ੍ਹਾਂ ਲਈ ਕਾਫ਼ੀ ਚੁਣੌਤੀਪੂਰਨ ਹੈ। ਉਨ੍ਹਾਂ ਮੰਗ ਕੀਤੀ ਕਿ ਬੀਐੱਲਓਜ਼ ਦੇ ਕੰਮ ਦੇ ਬੋਝ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਉਨ੍ਹਾਂ ਤੋਂ ਡਿਊਟੀ ਨਾ ਲਈ ਜਾਵੇ। ਇਸ ਮੌਕੇ ਕੁਲਵੰਤ ਸਿੰਘ, ਗੁਰਚਰਨ ਸਿੰਘ, ਜਤਿੰਦਰ ਕੁਮਾਰ, ਬਿਕਰਮ ਸਿੰਘ, ਪ੍ਰਸ਼ੋਤਮ ਸਿੰਘ, ਅਕਸ਼, ਅੰਕੁਸ਼ ਕੁਮਾਰ, ਕਰਨਪ੍ਰੀਤ ਸਿੰਘ, ਜਤਿੰਦਰ ਸਿੰਘ, ਸੁਰਿੰਦਰਪਾਲ ਸਿੰਘ ਬੰਟੀ, ਕੁਲਵਿੰਦਰ ਸਿੰਘ, ਰਾਏ ਸਿੰਘ, ਹਰਿੰਦਰ ਸਿੰਘ, ਰਾਜਿੰਦਰਪਾਲ ਸਿੰਘ, ਜਸਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਰਾਜਵੀਰ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਬਿੱਟੂ, ਸੰਦੀਪ ਕਟਾਰੀਆ ਅਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ।