15 ਜ਼ੋਨਾਂ ਲਈ 54 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਸ਼੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਦੇ 15 ਜ਼ੋਨਾਂ ਲਈ 54 ਉਮੀਦਵਾਰਾਂ ਨੇ ਨਾਮਜ਼ਦਗੀ
Publish Date: Thu, 04 Dec 2025 07:11 PM (IST)
Updated Date: Fri, 05 Dec 2025 04:12 AM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਸ਼੍ਰੀ ਚਮਕੌਰ ਸਾਹਿਬ ਬਲਾਕ ਸਮਿਤੀ ਦੇ 15 ਜ਼ੋਨਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੇ ਅੰਤਿਮ ਦਿਨ ਵੀਰਵਾਰ ਨੂੰ ਵੱਖ-ਵੱਖ ਪਾਰਟੀਆਂ ਦੇ 54 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਐੱਸਡੀਐੱਮ-ਕਮ-ਰਿਟਰਨਿੰਗ ਅਫ਼ਸਰ ਅਮਰੀਕ ਸਿੰਘ ਸਿੱਧੂ ਦੇ ਦਫ਼ਤਰ ਵਿਖੇ ਦਾਖਲ ਕਰਵਾਏ ਗਏ। ਇਸ ਸਬੰਧੀ ਐਸਡੀਐਮ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਸਭ ਤੋਂ ਵੱਧ ਨਾਮਜ਼ਦਗੀ ਪੇਪਰ 5-5 ਉਮੀਦਵਾਰਾਂ ਵੱਲੋਂ ਕਸਬਾ ਬੇਲਾ ਅਤੇ ਕਸਬਾ ਬਹਿਰਾਮਪੁਰ ਬੇਟ ਜ਼ੋਨ ਤੋਂ ਦਾਖ਼ਲ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ੋਨ ਝੱਲੀਆਂ ਕਲਾਂ ਤੋਂ 2 , ਜ਼ੋਨ ਬਾਲਸੰਢਾ ਤੋਂ 4, ਜ਼ੋਨ ਰੋਲੂਮਾਜਰਾ ਤੋਂ, ਪਿੱਪਲਮਾਜਰਾ, ਬਰਸਾਲਪੁਰ ਅਤੇ ਜ਼ੋਨ ਸੰਧੂਆਂ ਤੋਂ 3-3, ਜ਼ੋਨ ਰਸੀਦਪੁਰ ਅਤੇ ਜ਼ੋਨ ਖੋਖਰਾਂ ਤੋਂ 4-4, ਜ਼ੋਨ ਬਹਿਰਾਮਪੁਰ ਬੇਟ ਤੋਂ 5, ਜ਼ੋਨ ਮਹਿਤੋਤ ਤੋਂ 4, ਜ਼ੋਨ ਕਸਬਾ ਬੇਲਾ ਤੋਂ 5, ਜ਼ੋਨ ਟੱਪਰੀਆਂ ਘੜੀਸਪੁਰ ਤੋਂ 3, ਜ਼ੋਨ ਹਾਫਿਜ਼ਾਬਾਦ ਤੋਂ 3, ਜ਼ੋਨ ਭਲਿਆਣ ਤੋਂ 4 ਅਤੇ ਜ਼ੋਨ ਮਾਹਲਾਂ ਝੱਲੀਆਂ ਤੋਂ 2 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ 5 ਦਸੰਬਰ ਨੂੰ ਇਨ੍ਹਾਂ ਨਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ, ਜਿਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਇਸ ਮੌਕੇ ਡੀਐੱਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਬਲਾਕ ਸਮਿਤੀ ਦੀਆਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਬੜੇ ਸ਼ਾਂਤਮਈ ਮਾਹੌਲ ਵਿਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਕਿਸੇ ਵੀ ਸ਼ਰਾਰਤੀ ਅਨਸਰ ਤੇ ਸਮਾਜ ਵਿਰੋਧੀ ਅਨਸਰ ਨੂੰ ਮਾਹੌਲ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਸਮੁੱਚੀ ਚੋਣ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜੀ ਜਾਵੇਗੀ।