ਡੀਏਵੀ ਸਕੂਲ ਦੇ ਖਿਡਾਰੀਆਂ ਕੀਤਾ ਸ਼ਾਨਦਾਰ ਪ੍ਰਦਰਸ਼ਨ
ਡੀਏਵੀ ਨੈਸ਼ਨਲ ਖੇਡਾਂ 'ਚ ਆਰਐਮਬੀ ਡੀਏਵੀ ਸਕੂਲ ਦੇ ਖਿਡਾਰੀਆਂ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Sat, 17 Jan 2026 05:47 PM (IST)
Updated Date: Sun, 18 Jan 2026 04:10 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸਹਿਰ 6 ਜਨਵਰੀ ਤੋਂ 8 ਜਨਵਰੀ ਤੱਕ ਛੱਤੀਸਗੜ੍ਹ ਦੇ ਰਾਏਪੁਰ ਵਿਚ ਆਯੋਜਿਤ ਤਿੰਨ ਦਿਨਾਂ ਡੀਏਵੀ ਨੈਸ਼ਨਲ ਖੇਡ ਪ੍ਰਤੀਯੋਗਤਾ ਵਿਚ ਆਰਐਮਬੀ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਖੇਡ ਮੈਦਾਨ ਵਿਚ ਆਪਣੀ ਲਗਨ ਤੇ ਮਿਹਨਤ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵੂਸ਼ੂ ਕੋਚ ਚਾਂਦਨੀ ਖਾਨ ਨੇ ਦੱਸਿਆ ਕਿ ਮੁਕਾਬਲਾ ਬਹੁਤ ਹੀ ਕਠਿਨ ਸੀ ਪਰ ਸਕੂਲ ਦੇ ਹੋਣਹਾਰ ਖਿਡਾਰੀਆਂ ਦਾ ਹੌਂਸਲਾ ਬੁਲੰਦ ਰਿਹਾ।। ਸਕੂਲ ਦੇ ਖਿਡਾਰੀਆਂ ਨੇ ਕਾਂਸੇ ਦਾ ਮੈਡਲ ਜਿੱਤਿਆ। ਅੰਡਰ-19 ਸ਼੍ਰੇਣੀ ਵਿਚ ਸਾਰਥਕ ਦੀਵਾਨ ਨੇ ਕਾਂਸੇ ਦੇ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਅਤੇ ਪਲੱਸ ਟੂ (ਆਰਟਸ) ਦੇ ਵਿਦਿਆਰਥੀ ਅਮਰਜੀਤ ਸਿੰਘ ਨੇ ਸੀਨੀਅਰ ਵੂਸ਼ੂ ਚੈਂਪੀਅਨਸ਼ਿਪ ਛੱਤੀਸਗੜ੍ਹ ਵਿਚ ਰਾਸ਼ਟਰੀ ਪੱਧਰ ਤੇ ਕਾਂਸੇ ਦੇ ਮੈਡਲ ਹਾਸਲ ਕਰਕੇ ਸਕੂਲ ਦੀ ਸ਼ਾਨ ਵਿਚ ਵਾਧਾ ਕੀਤਾ। ਸਕੂਲ ਵੱਲੋਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ।।ਪ੍ਰਿੰਸੀਪਲ ਆਰਕੇ ਵਰਮਾ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਅਧਿਆਪਕਾਂ ਦੀ ਯੋਗ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਸਕੂਲ ਵੱਲੋਂ ਜੇਤੂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।