ਪ੍ਰਧਾਨ ਮੰਤਰੀ ਸਕੀਮ ਤਹਿਤ ਰੇਖਾ ਰਾਣੀ ਨੂੰ ਮਿਲੇ ਬੀਮੇ ਦੇ 2 ਲੱਖ ਰੁਪਏ
ਪ੍ਰਧਾਨ ਮੰਤਰੀ ਸਕੀਮ ਤਹਿਤ ਰੇਖਾ ਰਾਣੀ ਨੂੰ ਮਿਲੇ ਬੀਮੇ ਦੇ 2 ਲੱਖ ਰੁਪਏ
Publish Date: Sat, 17 Jan 2026 08:13 PM (IST)
Updated Date: Sun, 18 Jan 2026 04:19 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ ਭਾਰਤ ਸਰਕਾਰ ਦੇ ਵੱਲੋਂ ਲੋਕਾਂ ਨੂੰ ਬੈਂਕਾਂ ਦੇ ਵਿਚ ਖਾਤਿਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਸੁਵਿਧਾਵਾਂ ਦੇ ਅਧੀਨ ਚਲਾਈਆਂ ਸਕੀਮਾਂ ਦੇ ਦੌਰਾਨ ਪ੍ਰਧਾਨ ਮੰਤਰੀ ਜੀਵਨ ਜੋਤੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਕਰਵਾਏ ਬੀਮੇ ਦੇ ਨਾਲ ਬਲਾਕ ਸੜੋਆ ਦੇ ਪਿੰਡ ਟੀਹਰਾ ਦੇ ਨੌਜਵਾਨ ਮ੍ਰਿਤਕ ਕਮਲ ਕੁਮਾਰ ਪੁੱਤਰ ਦਰਸ਼ਨ ਲਾਲ ਦੀ ਪਿਛਲੇ ਦਿਨੀਂ ਅਚਾਨਕ ਮੌਤ ਹੋ ਗਈ ਸੀ। ਮ੍ਰਿਤਕ ਦੇ ਵੱਲੋਂ ਪੰਜਾਬ ਨੈਸ਼ਨਲ ਬੈਂਕ ਮੱਖੂਪੁਰ ਵਿਖੇ ਖੁਲਵਾਏ ਬੱਚਤ ਖਾਤੇ ਦੇ ਨਾਲ ਕਰਵਾਏ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਅਧੀਨ ਜਿਸ ਦੇ ਸਾਲ ਵਿਚ ਸਿਰਫ 436 ਰੁਪਏ ਗ੍ਰਾਹਕ ਦੇ ਖਾਤੇ ਵਿਚੋਂ ਕੱਟੇ ਜਾਂਦੇ ਹਨ, ਜਿਸ ਦਾ ਮ੍ਰਿਤਕ ਦੇ ਪਰਿਵਾਰ ਨੂੰ ਕਰਵਾਏ ਬੀਮੇ ਦੇ ਅਧੀਨ ਬੈਂਕ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਪ੍ਰਪਾਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਪ੍ਰਸ਼ਾਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕਮਲ ਕੁਮਾਰ ਵੱਲੋਂ ਆਪਣੇ ਖਾਤੇ ਦੇ ਨਾਲ ਜੋ ਸਰਕਾਰ ਵੱਲੋਂ ਚਲਾਈ ਸਕੀਮ ਦੇ ਅਧੀਨ ਬੀਮਾ ਕਰਵਾਇਆ ਸੀ। ਇਹ ਰਕਮ ਉਨ੍ਹਾਂ ਦੀ ਪਤਨੀ ਰੇਖਾ ਰਾਣੀ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿਚ ਪਾਏ ਗਏ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਤ ਖਾਤਿਆਂ ਦੇ ਨਾਲ ਸਰਕਾਰ ਦੁਆਰਾ ਚਲਾਈਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਨ। ਮ੍ਰਿਤਕ ਕਮਲ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਬੈਂਕ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਡਿਪਟੀ ਮੈਨੇਜਰ ਪਵਨ ਕੁਮਾਰ, ਰਾਮ ਸ਼ਾਹ ਬੂਥਗੜ੍ਹ, ਡਿੰਪਲ ਕੁਮਾਰ, ਅਤੇ ਹੋਰ ਹਾਜ਼ਰ ਸਨ।