ਪੰਜਾਬ ਪੁਲਿਸ ਨੇ ਹਾਸਲ ਕੀਤੀ ਵੱਡੀ ਸਫ਼ਲਤਾ, ਅੰਤਰਰਾਜੀ ਗਿਰੋਹ ਦਾ ਇੱਕ ਮੈਂਬਰ 10 ਪਿਸਤੌਲਾਂ ਸਮੇਤ ਕੀਤਾ ਕਾਬੂ
ਜ਼ਿਲ੍ਹਾ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਗਿਰੋਹ ਦੇ ਇੱਕ ਮੈਂਬਰ ਨੂੰ 10 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
Publish Date: Thu, 08 Feb 2024 08:35 AM (IST)
Updated Date: Thu, 08 Feb 2024 02:14 PM (IST)
ਪ੍ਰਦੀਪ ਭਨੋਟ, ਨਵਾਂਸ਼ਹਿਰ: ਜ਼ਿਲ੍ਹਾ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਗਿਰੋਹ ਦੇ ਇੱਕ ਮੈਂਬਰ ਨੂੰ 10 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਐੱਸਐੱਸਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਬਲਕਰਨ ਸਿੰਘ ਉਰਫ ਰਾਏ (24 ਸਾਲ) ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਥਾਣਾ, ਪੁਲਿਸ ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਮੁੱਢਲੀ ਤਫਤੀਸ ਦੌਰਾਨ ਇਹ ਸਾਹਮਣੇ ਆਇਆ ਕਿ ਅਰੁਣ ਕੁਮਾਰ ਉਰਫ ਮਨੀ ਪੁੱਤਰ ਯਸ਼ਪਾਲ ਵਾਸੀ ਬਾਬੂ ਥਾਣਾ ਹਰੋਲੀ ਜ਼ਿਲ੍ਹਾ ਉਨਾ (ਹਿਮਾਚਲ ਪ੍ਰਦੇਸ਼) ਜੋ ਇਸ ਸਮੇਂ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਬੰਦ ਹੈ, ਇਸ ਗਿਰੋਹ ਦਾ ਮੇਨ ਸਰਗਣਾ ਹੈ। ਉਸ ਖਿਲਾਫ ਜ਼ਿਲ੍ਹਾ ਹੁਸ਼ਿਆਰਪੁਰ, ਕਪੂਰਥਲਾ, ਐੱਸਏਐੱਸ ਨਗਰ, ਜਲੰਧਰ, ਰੂਪਨਗਰ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਨਾ, ਛਪਰ ਅਤੇ ਹਰਿਆਣਾ ਵਿਚ ਕਾਫੀ ਅਪਰਾਧਿਕ ਮਾਮਲੇ ਦਰਜ ਹਨ। ਉਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਏਰੀਏ ਵਿਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਵਾਉਂਦਾ ਹੈ। ਗ੍ਰਿਫਤਾਰ ਕਥਿਤ ਮੁਲਜ਼ਮ ਬਲਕਰਨ ਸਿੰਘ ਨੇ ਤਸੱਕਰੀ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਸੀ, ਇਸੇ ਹੀ ਦੌਰਾਨ ਇਹ ਅਰੁਣ ਕੁਮਾਰ ਉਰਫ ਮਨੀ ਦੇ ਸੰਪਰਕ ਵਿਚ ਆਇਆ। ਅਰੁਣ ਨੇ ਬਲਕਰਨ ਸਿੰਘ ਨੂੰ ਪੈਸੇ ਦੇ ਕੇ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਮੱਧ ਪ੍ਰਦੇਸ਼ ਤੋਂ ਲਿਆ ਕੇ ਅੱਗੇ ਇਹ ਖੇਪ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਏਰੀਏ ਵਿਚ ਸਪਲਾਈ ਕਰਨ ਲਈ ਕਿਹਾ ਸੀ। ਅਰੁਣ ਨੇ ਇਸ ਕੰਮ ਲਈ ਪੇਅਟੀਐਮ ਰਾਹੀਂ ਬਲਕਰਨ ਸਿੰਘ ਨੂੰ ਪੈਸੇ ਮੁਹੱਈਆ ਕਰਵਾਏ ਅਤੇ ਬਾਕੀ ਰਕਮ ਡਲਿਵਰੀ ਪੂਰੀ ਹੋਣ ਤੋਂ ਬਾਅਦ ਦਿੱਤੀ ਜਾਣੀ ਸੀ। ਗਿਰੋਹ ਵਿਚ ਸ਼ਾਮਲ ਹੋਰ ਦੱਸੀਆਂ ਸਬੰਧੀ ਅਗਲੇਰੀ ਤਫਤੀਸ ਚੱਲ ਰਹੀ ਹੈ। ਬਲਕਰਨ ਸਿੰਘ ਦੇ ਖਿਲਾਫ਼ ਐਨਡੀਪੀਐੱਸ ਤਹਿਤ ਤਿੰਨ ਮਾਮਲੇ ਦਰਜ਼ ਹਨ। ਜਦਕਿ ਅਰੁਣ ਖਿਲਾਫ਼ 10 ਵੱਖ-ਵੱਖ ਮਾਮਲੇ ਦਰਜ ਹਨ।