ਪੰਜਾਬ ਸਰਕਾਰ ਵੱਲੋਂ ਹਲਕਾ ਬੰਗਾ ਨੂੰ ਦਿੱਤੇ 2.21 ਕਰੋੜ ਦੇ ਚੈੱਕ : ਡਾ.ਐੱਸਕੇ ਸੁੱਖੀ
ਪੰਜਾਬ ਸਰਕਾਰ ਵੱਲੋਂ ਹਲਕਾ ਬੰਗਾ ਨੂੰ ਦਿੱਤੇ 2.21 ਕਰੋੜ ਦੇ ਚੈੱਕ-ਡਾ.ਐੱਸਕੇ ਸੁੱਖੀ
Publish Date: Sun, 23 Nov 2025 05:54 PM (IST)
Updated Date: Sun, 23 Nov 2025 05:55 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਪਿੰਡਾਂ ਦੇ ਸਰਪੰਚਾਂ ਨੂੰ ਚੈੱਕ ਵੰਡਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੰਗਲੇ ਪੰਜਾਬ ਦੇ ਸੁਪਨੇ ਨੂੰ ਹਕੀਕਤ ਦਾ ਰੂਪ ਦੇਣ ਲਈ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ, ਸਮਾਜਿਕ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਨਵੇਂ ਵਿਕਾਸ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਲਈ 2 ਕਰੋੜ 21 ਲੱਖ ਰੁਪਏ ਦੀਆਂ ਸਰਕਾਰੀ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਗ੍ਰਾਂਟਾਂ ਦਾ ਮੁੱਖ ਉਦੇਸ਼ ਪਿੰਡਾਂ ਨੂੰ ਮਾਡਲ ਰੂਪ ਵਿਚ ਤਿਆਰ ਕਰਨਾ, ਯੁਵਾ ਲਈ ਨਵੇਂ ਮੌਕੇ ਪੈਦਾ ਕਰਨਾ, ਸਿੱਖਿਆ, ਸਿਹਤ ਅਤੇ ਖੇਡਾਂ ਦੇ ਖੇਤਰਾਂ ਵਿਚ ਸੁਧਾਰ ਕਰਨੇ ਹਨ। ਇਹ ਗ੍ਰਾਂਟਾਂ ਉਨ੍ਹਾਂ ਖੇਤਰਾਂ ਵਿਚ ਵਰਤੀਆਂ ਜਾਣਗੀਆਂ ਜਿੱਥੇ ਵਿਕਾਸ ਦੀ ਸਭ ਤੋਂ ਵੱਧ ਲੋੜ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਇਹ ਫੰਡ ਲੋਕ ਭਲਾਈ ਯੋਜਨਾਵਾਂ ਦੇ ਤੇਜ਼ੀ ਨਾਲ ਲਾਗੂ ਕਰਨ ਅਤੇ ਜ਼ਮੀਨੀ ਪੱਧਰ ਤੇ ਵਿਕਾਸ ਨੂੰ ਤੇਜ਼ ਕਰਨ ਲਈ ਦਿੱਤੇ ਜਾ ਰਹੇ ਹਨ। ਇਸ ਕਾਰਜ ਨਾਲ ਨਾਂ ਕੇਵਲ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕੀ ਮੰਗਾਂ ਪੂਰੀਆਂ ਹੋਣਗੀਆਂ। ਬਲਕਿ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਵੀ ਖੁੱਲ੍ਹਣਗੇ। ਸਰਕਾਰ ਦਾ ਕਹਿਣਾ ਹੈ ਕਿ ਰੰਗਲਾ ਪੰਜਾਬ”ਸਿਰਫ਼ ਨਾਅਰਾ ਨਹੀਂ, ਸਗੋਂ ਲੋਕਾਂ ਨਾਲ ਕੀਤਾ ਵਾਅਦਾ ਹੈ। ਇਸ ਮੌਕੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਅਮਰਜੀਤ ਖਟਕੜ, ਗੁਰਮਿੰਦਰ ਸਿੰਘ ਸਰਪੰਚ, ਹਰਭਗਵੰਤ ਸੱਲ੍ਹਾ, ਹਰਪ੍ਰੀਤ ਸਰਪੰਚ ਸੱਲ੍ਹਾ, ਸੁਖਵਿੰਦਰ ਸਰਪੰਚ ਜੰਡਿਆਲਾ, ਸਰਪੰਚ ਸਤਵੰਤ ਕੋਰ ਝਿੱਕਾ, ਸਰਪੰਚ ਨੀਲਮ ਉੱਚਾ, ਹਰਮੇਸ਼ ਲਾਲ ਪੱਦੀ ਮੱਟ ਵਾਲੀ, ਨਛੱਤਰ ਕੌਰ ਸਰਪੰਚ, ਹਰਜੀਤ ਸਿੰਘ ਸੰਧਵਾਂ, ਕਮਲਜੀਤ ਮੇਹਲੀ, ਸਤਨਾਮ ਸਰਪੰਚ ਮੇਹਲੀ, ਲਾਡੀ ਮੇਹਲੀ, ਜਗਨ ਨਾਥ ਸੰਧਵਾਂ, ਤਲਵਿੰਦਰ ਸਰਪੰਚ ਗੁਣਾਚੌਰ, ਮੋਹਨ ਲਾਲ ਸਰਪੰਚ ਬਹਿਰਾਮ, ਮੋਹਿੰਦਰ ਪਾਲ ਬਹਿਰਾਮ, ਸੁਰਿੰਦਰ ਸਾਹ ਘੁੰਮਣ, ਸੁਖਵਿੰਦਰ ਸਰਪੰਚ ਘੁੰਮਣ, ਕੁਲਦੀਪ ਰਾਜ ਘੁੰਮਣ, ਸੁਖਦੇਵ ਰਾਜ ਮੱਲਾ ਸੋਢੀਆਂ, ਭੁਪਿੰਦਰ ਸਿੰਘ ਕੰਗਰੌੜ, ਦਾਰਾ ਸਿੰਘ ਕਲੇਰਾਂ ਸਰਪੰਚ, ਹਰਪ੍ਰੀਤ ਸਿੰਘ ਸਰਪੰਚ ਰਾਮਪੁਰ, ਪ੍ਰਗਟ ਸਿੰਘ ਚੱਕ ਬਿਲਗਾ, ਪ੍ਰਵੀਨ ਸਰਪੰਚ ਮਜ਼ਾਰਾਂ ਨੌ ਆਬਾਦ, ਜਗਦੀਪ ਲਿੱਧੜ, ਜਸਪ੍ਰੀਤ ਸਰਪੰਚ ਫਰਾਲਾ, ਕਸ਼ਮੀਰੀ ਲਾਲ ਚੱਕ ਬਿਲਗਾ, ਬਲਵੰਤ ਸਿੰਘ ਸਰਪੰਚ, ਕਮਲਜੀਤ ਸਰਪੰਚ ਔੜ, ਪਰਮਜੀਤ ਲੋਹਟਿਆ ਸਾਧਪੁਰ, ਅਵਤਾਰ ਸਿੰਘ ਸਰਪੰਚ ਭਰੋਲੀ, ਸੁਰਜੀਤ ਸਿੰਘ ਸਰਪੰਚ ਭੂਤਾਂ, ਕਸ਼ਮੀਰੀ ਲਾਲ ਸਰਪੰਚ ਚੱਕ ਗੁਰੂ, ਲਖਵੀਰ ਸਰਪੰਚ ਗੁਜਰਪੁਰ ਅਤੇ ਹੋਰ ਸਾਰੇ ਪਿੰਡਾਂ ਦੀਆ ਸਮੂਹ ਗ੍ਰਾਮ ਪੰਚਾਇਤਾਂ ਹਾਜ਼ਰ ਸਨ।