ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕੀਤੀਆ ਗ੍ਰਿਫ਼ਤਾਰੀਆਂ
ਗੈਂਗਸਟਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਨੇ ਕੀਤੀਆ ਗ੍ਰਿਫਤਾਰੀਆ
Publish Date: Wed, 21 Jan 2026 05:21 PM (IST)
Updated Date: Wed, 21 Jan 2026 05:24 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਸੂਬਾ ਸਰਕਾਰ ਵੱਲੋਂ ਗੈਂਗਸਟਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਨੰਗਲ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਐਸਪੀ ਨੰਗਲ ਹਰਕੀਰਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੈਂਗਸਟਰਾਂ ਦੇ ਖਿਲਾਫ ਸ਼ਿਕੰਜਾ ਕੱਸਣ ਦੇ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਦੇ ਤਹਿਤ ਨੰਗਲ ਪੁਲਿਸ ਵੱਲੋਂ ਵੀ ਮੁਸਤੈਦੀ ਦਿਖਾਉਂਦੇ ਹੋਏ ਸਤੀਸ਼ ਕਾਕਾ, ਰੂਪ ਲਾਲ ਰੂਪਾ, ਗੁਰਚਰਨ ਸਿੰਘ ਬਿੱਲਾ ਅਤੇ ਹਰਦੀਪ ਚੰਦ ਹੈਪੂ ਜਿਨ੍ਹਾਂ ਦੀ ਕਿ ਮਾਈਨਿੰਗ ਦੇ ਕੇਸ ਵਿਚ ਵੀ ਭਾਲ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ’ਤੇ ਆਰਗੇਨਾਈਜਡ ਕਰਾਈਮ ਦੀ ਧਾਰਾ 111 ਬੀ ਐਨਐਸ ਦਾ ਵਾਧਾ ਵੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਇਸੇ ਮਾਮਲੇ ਦੇ ਵਿਚ ਸ਼ੁਭਕਰਨ ਨੂੰ ਵੀ ਨਾਮਜਦ ਕੀਤਾ ਗਿਆ ਹੈ ਜੋ ਕਿ ਪਹਿਲਾਂ ਤੋਂ ਹੀ ਕਿਸੇ ਹੋਰ ਮਾਮਲੇ ਦੇ ਵਿਚ ਜੇਲ ਦੇ ਵਿਚ ਬੰਦ ਹੈ । ਉਹਨਾਂ ਨੇ ਕਿਹਾ ਇਸੇ ਤਰ੍ਹਾਂ ਹੀ ਹਰਿੰਦਰ ਪਾਲ ਸਿੰਘ, ਗੁਰਦੀਪ ਸਿੰਘ ਐਲੀਅਸ ਲਾਲੀ ਨੂੰ ਵੀ 107/51 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਜੱਗੂ ਵਾਸੀ ਪਿੰਡ ਕੁੱਲਗਰਾਂ ਦਾ ਡੋਪ ਟੈਸਟ ਕਰਵਾਇਆ ਗਿਆ ਸੀ, ਜਿਸ ਦੇ ਵਿਚ ਉਹ ਪੋਜਟਿਵ ਆਇਆ ਅਤੇ ਉਸਦੇ ਖਿਲਾਫ ਵੀ 27-61-85 ਤਹਿਤ ਕਾਰਵਾਈ ਕੀਤੀ ਗਈ ਹੈ। ਡੀਐਸਪੀ ਹਰਕੀਰਤ ਸਿੰਘ ਨੇ ਨਸ਼ਾ ਵੇਚਣ ਵਾਲਿਆਂ ’ਤੇ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਉਹ ਜਾਂ ਤਾਂ ਮਾੜੇ ਕੰਮ ਛੱਡ ਦੇਣ ਜਾਂ ਨੰਗਲ ਨੂੰ ਛੱਡ ਦੇਣ ਕਿਉਂਕਿ ਕਾਨੂੰਨ ਕੋਲੋਂ ਜਿਆਦਾ ਦੇਰ ਬਚ ਕੇ ਰਹਿਣਾ ਉਹਨਾਂ ਲਈ ਮੁਮਕਿਨ ਨਹੀਂ ਹੋਵੇਗਾ। ਉਹਨਾਂ ਦੱਸਿਆ ਕਿ ਇਹਨਾਂ ਕਥਿਤ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।