ਗਾਇਨੀ ਲਈ ਮਾਹਿਰ ਡਾਕਟਰ ਦੀਆਂ ਸੇਵਾਵਾਂ ਉਪਲਬਧ : ਡਾ. ਈਰਾ
ਲੋਕ ਦੁਆ ਹਸਪਤਾਲ ਤੋਂ ਹਰ ਤਰ੍ਹਾਂ ਦੀ ਸਰਜਰੀ ਕਰਵਾਉਣ-ਡਾ. ਚੇਤਨ ਦੁਆ
Publish Date: Mon, 17 Nov 2025 03:24 PM (IST)
Updated Date: Mon, 17 Nov 2025 03:25 PM (IST)

ਸਟਾਫ਼ ਰਿਪੋਰਟਰ ਨਵਾਂਸ਼ਹਿਰ ਦੁਆ ਹਸਪਤਾਲ ਬੰਗਾ ਦੇ ਸੰਚਾਲਕ ਡਾ. ਚੇਤਨ ਦੁਆ ਐਮਬੀਬੀਐੱਸ ਐੱਮਐੱਸ ਜਨਰਲ ਸਰਜਰੀ, ਡਾ. ਈਰਾ ਦੁਆਰ ਐਮਬੀਬੀਐੱਸ, ਗਾਇਨੀ ਅਤੇ ਓਬੀਐੱਸ ਨੇ ਇਲਾਕੇ ਦੇ ਲੋਕਾਂ ਨੂੰ ਹਸਪਤਾਲ ਵੱਲੋਂ ਦਿੱਤੀਆਂ ਜਾਂਦੀਆਂ ਅਤਿ ਆਧੁਨਿਕ ਇਲਾਜ ਸਹੁਲਤਾ ਦਾ ਲਾਭ ਲੈਣ ਦੀ ਅਪੀਲ ਕੀਤੀ। ਡਾ. ਚੇਤਨ ਦੁਆ ਨੇ ਦੱਸਿਆ ਕਿ ਹਸਪਤਾਲ ਵਿਖੇ ਹਰ ਤਰ੍ਹਾਂ ਦੀ ਜਨਰਲ ਸਰਜਰੀ ਦੀ ਸਹੁਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਵੱਡੇ ਅਤੇ ਛੋਟੇ ਆਪਰੇਸ਼ਨ ਕਰਵਾਉਣ ਲਈ ਲੋਕਾਂ ਨੂੰ ਵੱਡੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ ਹੈ। ਬੰਗਾ ਵਿਖੇ ਹੀ ਹਰ ਤਰ੍ਹਾਂ ਦੇ ਆਪਰੇਸ਼ਨ ਦੀ ਸਹੁਲਤ ਦਿੱਤੀ ਜਾ ਰਹੀ ਹੈ। ਜਿਸ ਦਾ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਖੇ ਆਯੁਸ਼ਮਾਨ ਭਾਰਤ ਕਾਰਡ (ਆਭਾ ਕਾਰਡ), ਹੈਲਥ ਇੰਸ਼ੋਰੈਂਸ ਤਹਿਤ ਕੈਸ਼ ਲੈਸ ਸਿਹਤ ਸਹੁਲਤਾਂ ਵੀ ਦਿੱਤੀ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਦੁਆ ਹਸਪਤਾਲ ਵਿਖੇ ਆਦਿਤਿਆ ਬਿਰਲਾ ਹੈਲਥ ਇੰਸ਼ੋਰੈਂਸ ਅਤੇ ਸਟਾਰ ਹੈਲਥ ਇੰਸ਼ੋਰੈਂਸ ਤਹਿਤ ਕੈਸ਼ਲੈਸ ਇਲਾਜ ਦੀ ਸਹੁਲਤ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਹੇਠ ਡਾਇਲਸਿਸ ਦਾ ਵੀ ਖਾਸ ਪ੍ਰਬੰਧ ਹੈ। ਇਸੇ ਤਰ੍ਹਾਂ ਗਾਇਨੀ ਦੇ ਮਰੀਜਾਂ ਨੂੰ ਵੀ ਵਿਸ਼ੇਸ਼ ਦੇਖਭਾਲ ਅਤੇ ਸੰਭਾਲ ਦੀ ਸਹੁਲਤਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੁਲਤਾਂ ਪ੍ਰਾਪਤ ਕਰਨ ਲਈ ਹਸਪਤਾਲ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਸਟਾਫ਼ ਮੈਂਬਰਾਨ ਹਾਜ਼ਰ ਸਨ।