350th Shaheedi Diwas : ਗੁਰੂ ਨਗਰੀ ਦੀਆਂ ਦੀਵਾਰਾਂ ’ਤੇ ਸਿੱਖ ਇਤਿਹਾਸ ਦੀ ਚਿੱਤਰਕਾਰੀ ਖਿੱਚ ਦਾ ਕੇਂਦਰ
ਆਇਲ ਪੇਂਟ ਨਾਲ ਤਿਆਰ ਕੀਤੀਆਂ ਜਾ ਰਹੀਆਂ ਇਹ ਚਿੱਤਰਕਲਾਵਾਂ ਵਿੱਚ ਸ਼ਸਤਰ ਵਿਦਿਆ, ਘੋੜ ਸਵਾਰੀ, ਪੰਜਾਬ ਦਾ ਰਵਾਇਤੀ ਸੱਭਿਆਚਾਰ, ਪੰਜਾਬੀ ਲਿਪੀ ਅਤੇ 350 ਸਾਲਾਂ ਦੀ ਸ਼ਹਾਦਤੀ ਸ਼ਤਾਬਦੀ ਨਾਲ ਸੰਬੰਧਤ ਵਿਸ਼ੇਸ਼ ਲੋਗੋ ਦਰਸਾਏ ਜਾ ਰਹੇ ਹਨ। ਕਚਿਹਰੀ ਰੋਡ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ, ਕਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਤੱਕ ਅਤੇ ਹੋਰ ਕਈ ਮਾਰਗਾਂ ’ਤੇ ਇਹ ਚਿੱਤਰਕਾਰੀ ਜੰਗੀ ਪੱਧਰ ’ਤੇ ਜਾਰੀ ਹੈ।
Publish Date: Sat, 15 Nov 2025 04:38 PM (IST)
Updated Date: Sat, 15 Nov 2025 05:06 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ। ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਰੋਹਾਂ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਜਾਣ ਵਾਲੇ ਮਾਰਗਾਂ ’ਤੇ ਬਣਾਈਆਂ ਜਾ ਰਹੀਆਂ ਸਿੱਖ ਇਤਿਹਾਸਕ ਤਸਵੀਰਾਂ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਸ਼ਹਿਰ ਦੀਆਂ ਗਲੀਆਂ ਅਤੇ ਦੀਵਾਰਾਂ ਉੱਤੇ ਬਣ ਰਹੀਆਂ ਇਹ ਤਸਵੀਰਾਂ ਸਿੱਖ ਇਤਿਹਾਸ ਦੀ ਰੂਹ ਨੂੰ ਬੜੀ ਖੂਬਸੂਰਤੀ ਨਾਲ ਦਰਸਾ ਰਹੀਆਂ ਹਨ।
ਆਇਲ ਪੇਂਟ ਨਾਲ ਤਿਆਰ ਕੀਤੀਆਂ ਜਾ ਰਹੀਆਂ ਇਹ ਚਿੱਤਰਕਲਾਵਾਂ ਵਿੱਚ ਸ਼ਸਤਰ ਵਿਦਿਆ, ਘੋੜ ਸਵਾਰੀ, ਪੰਜਾਬ ਦਾ ਰਵਾਇਤੀ ਸੱਭਿਆਚਾਰ, ਪੰਜਾਬੀ ਲਿਪੀ ਅਤੇ 350 ਸਾਲਾਂ ਦੀ ਸ਼ਹਾਦਤੀ ਸ਼ਤਾਬਦੀ ਨਾਲ ਸੰਬੰਧਤ ਵਿਸ਼ੇਸ਼ ਲੋਗੋ ਦਰਸਾਏ ਜਾ ਰਹੇ ਹਨ। ਕਚਿਹਰੀ ਰੋਡ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ, ਕਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਤੱਕ ਅਤੇ ਹੋਰ ਕਈ ਮਾਰਗਾਂ ’ਤੇ ਇਹ ਚਿੱਤਰਕਾਰੀ ਜੰਗੀ ਪੱਧਰ ’ਤੇ ਜਾਰੀ ਹੈ।
ਇਸ ਪ੍ਰੋਜੈਕਟ ਦੀ ਨਿਗਰਾਨੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਿੱਜੀ ਤੌਰ ’ਤੇ ਕੀਤੀ ਜਾ ਰਹੀ ਹੈ। ਉਹ ਨਿਰੰਤਰ ਮੌਕੇ ’ਤੇ ਪੁੱਜ ਕੇ ਕੰਮ ਦੀ ਰਫ਼ਤਾਰ ਅਤੇ ਗੁਣਵੱਤਾ ਦਾ ਜਾਇਜ਼ਾ ਲੈ ਰਹੇ ਹਨ। ਸਥਾਨਕ ਨਿਵਾਸੀਆਂ ਵੱਲੋਂ ਵੀ ਇਸ ਉਪਰਾਲੇ ਦੀ ਖ਼ੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਹ ਤਸਵੀਰਾਂ ਨਾ ਸਿਰਫ਼ ਸ਼ਹਿਰ ਦੀ ਸੋਭਾ ਵਧਾ ਰਹੀਆਂ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ ਸੁਨੇਹਾ ਵੀ ਦੇ ਰਹੀਆਂ ਹਨ। ਤਸਵੀਰਾਂ ਦੇ ਰੂਪ ਵਿੱਚ ਇਹ ਇਤਿਹਾਸਕ ਦਸਤਾਵੇਜ਼ ਸ਼ਹਿਰ ਆਉਣ ਵਾਲੀਆਂ ਸੰਗਤਾਂ ਨੂੰ ਇੱਕ ਰੂਹਾਨੀ ਅਤੇ ਇਤਿਹਾਸਕ ਅਨੁਭਵ ਪ੍ਰਦਾਨ ਕਰੇਗੀ।