ਖੜ੍ਹੇ ਟਰੱਕ ਦੇ ਪਿੱਛਿਓਂ ਕਾਰ ਟਕਰਾਈ, ਇਕ ਜ਼ਖ਼ਮੀ
ਖੜ੍ਹੇ ਟਰੱਕ ਦੇ ਪਿਛਿਉਂ ਕਾਰ ਟਕਰਾਈ ਇਕ ਜ਼ਖ਼ਮੀ
Publish Date: Wed, 04 Feb 2026 05:19 PM (IST)
Updated Date: Wed, 04 Feb 2026 05:23 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਆਸਰੋਂ ਹਾਈਟੈੱਕ ਨਾਕੇ ਨਜ਼ਦੀਕ ਇਕ ਕਾਰ, ਜਿਸ ਨੂੰ ਦਲਜੀਤ ਸਿੰਘ ਪੁੱਤਰ ਕੁਲਵਰਨ ਸਿੰਘ ਵਾਸੀ ਪਿੰਡ ਕਮਾਮ ਚਲਾ ਰਿਹਾ ਸੀ। ਹਾਈਟੈੱਕ ਨਾਕੇ ਨਜ਼ਦੀਕ ਇਕ ਟਰੱਕ ਤੇ ਖੜ੍ਹਾ ਸੀ, ਦੇ ਪਿੱਛੇ ਟਕਰਾਅ ਗਈ। ਟਰੱਕ ਦਾ ਡਰਾਈਵਰ ਗੁਲਜ਼ਾਰੀ ਲਾਲ ਪੁੱਤਰ ਸੂਰਤੀ ਲਾਲ ਵਾਸੀ ਪਿੰਡ ਤੇ ਡਾਕਘਰ ਮੋਖਾ ਜ਼ਿਲ੍ਹਾ ਗੁਰਦਾਸਪੁਰ ਹੈ। ਕਾਰ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਕਾਰ ਚਾਲਕ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ਤੇ ਐੱਸਐੱਸਐਫ ਟੀਮ ਦੇ ਇੰਚਾਰਜ ਏਐੱਸਆਈ ਕੁਲਵੀਰ ਸਿੰਘ ਨੇ ਜ਼ਖ਼ਮੀ ਨੂੰ ਐਨਐੱਚਏਆਈ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ ਅਤੇ ਇਸ ਐਕਸੀਡੈਂਟ ਦੀ ਸੂਚਨਾ ਸੰਬੰਧਤ ਪੁਲਿਸ ਚੌਂਕੀ ਆਸਰੋਂ ਦੇ ਇੰਚਾਰਜ ਏਐੱਸਆਈ ਸਿਕੰਦਰ ਪਾਲ ਨੂੰ ਦੇ ਦਿੱਤੀ। ਰਿਕਵਰੀ ਵੈਨ ਦੀ ਮੱਦਦ ਨਾਲ ਹਾਦਸਾਗ੍ਰਸਤ ਕਾਰ ਨੂੰ ਸੜਕ ਦੇ ਇਕ ਪਾਸੇ ਕਰਵਾਕੇ ਰੋਡ ਕਲੀਅਰ ਕਰਵਾਕੇ ਆਵਾਜਾਈ ਨਿਰਵਿਘਨ ਚਾਲੂ ਕਰਵਾ ਦਿੱਤੀ।