ਭੈਣ-ਭਰਾ ਨੇ ਜਿੱਤਿਆ ਸਟੇਟ ਐਵਾਰਡ
ਹਰਸ਼ੀਨ ਕੌਰ ਅਤੇ ਭਵ-ਪ੍ਰਤਾਪ ਸਿੰਘ (ਵਾਰਿਸ) ਨੇ ਜਿੱਤਿਆ ਸਟੇਟ ਐਵਾਰਡ
Publish Date: Tue, 27 Jan 2026 05:26 PM (IST)
Updated Date: Tue, 27 Jan 2026 05:28 PM (IST)

ਗੁਰਦੀਪ ਭੱਲੜੀ, ਪੰਜਾਬੀ ਜਾਗਰਣ ਨੰਗਲ : ਨੰਗਲ ਸਕੂਲ ਵਿਚ ਪੜ੍ਹਨ ਵਾਲੇ ਸਕੇ ਭਰਾ-ਭੈਣ ਹਰਸ਼ੀਨ ਕੌਰ ਅਤੇ ਭਵ-ਪ੍ਰਤਾਪ ਸਿੰਘ (ਵਾਰਿਸ) ਨੇ ਸਟੇਟ ਅਵਾਰਡ ਜਿੱੱਤ ਕੇ ਇੱਕ ਵਾਰ ਫੇਰ ਨੰਗਲ ਦਾ ਨਾਮ ਰੋਸ਼ਨ ਕੀਤਾ ਹੈ। ਛੋਟੀ ਉਮਰੇ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਇਨ੍ਹਾਂ ਦੋਵੇ ਭੈਣ ਭਰਾਵਾਂ ਨੂੰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵਲੋਂ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਸੂਬਾ ਪੱਧਰੀ ਸਮਾਰੋਹ ਮੌਕੇ , ਚੀਫ਼ ਸੈਕਟਰੀ (ਆਈਏਐਸ) ਵਿਵੇਕ-ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਪੰਜਾਬ) ਗੌਰਵ ਯਾਦਵ ਦੀ ਹਾਜ਼ਰੀ ਵਿਚ ਸਨਮਾਨਿਤ ਕੀਤਾ ਗਿਆ। ਸਟੇਟ ਐਵਾਰਡ ਪ੍ਰਾਪਤ ਕਰਕੇ ਇਤਿਹਾਸ ਰਚ ਕੇ ਇੰਨੀ ਛੋਟੀ ਉਮਰ ਵਿਚ ਹੀ ਇੱਕ ਵਾਰ ਫਿਰ ਇਲਾਕੇ ਦਾ ਰੋਸ਼ਨ ਕਰਨ ਵਾਲੇ ਇਹ ਦੋਵੇਂ ਬੱਚੇ ਘੋੜ-ਸਵਾਰੀ,ਟੇਬਲ ਟੈਨਿਸ ਅਤੇ ਕਰਾਟੇ ਦੀਆਂ ਖੇਡਾਂ ਵਿਚ ਆਪਣੀਆਂ ਵਿਲੱਖਣ ਪ੍ਰਾਪਤੀਆਂ ਸਦਕਾ ਪਹਿਲਾਂ ਵੀ ਚਾਰ ਵਾਰੀ ਜ਼ਿਲ੍ਹਾਂ ਐਵਾਰਡ ਅਤੇ ਤਹਿਸੀਲ ਐਵਾਰਡ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ। ਸ਼ਾਨ-ਏ-ਨੰਗਲ ਐਵਾਰਡ ਜੇਤੂ ਇਹ ਬੱਚੇ ਦੋ ਵਾਰ ਐਸ.ਐਸ.ਪੀ. ਪੰਜਾਬ ਪੁਲਿਸ, ਡਿਪਟੀ-ਸਪੀਕਰ ਪੰਜਾਬ ਆਦਿ ਅਨੇਕਾਂ ਸ਼ਖਸੀਅਤਾਂ ਤੋਂ ਵੀ ਸਨਮਾਨਿਤ ਜਾ ਚੁੱਕੇ ਹਨ । ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਹਨਾਂ ਬੱਚਿਆਂ ਦੇ ਪਿਤਾ ਪਰਵਿੰਦਰ ਸਿੰਘ (ਪ੍ਰਿੰਸ) ਵੀ ਸਾਹਿਤ, ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਦੋ ਸਟੇਟ ਐਵਾਰਡ , ਕਈ ਵਾਰ ਜ਼ਿਲ੍ਹਾਂ ਅਤੇ ਤਹਿਸੀਲ ਐਵਾਰਡ ਜਿੱਤ ਚੁੱਕੇ ਹਨ। ਇਸ ਮੌਕੇ ਵੱਖ ਵੱਲ਼ ਲੋਕਾਂ ਵਲੋਂ ਇਨ੍ਹਾਂ ਬੱਚਿਆਂ ਨੂੰ ਵਧਾਈ ਦਿੰਦਆਂ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਇਹ ਬੱਚੇ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਰਹਿਣ ਅਤੇ ਸਾਡਾ ਨਾਂ ਇੰਝ ਹੀ ਰੋਸ਼ਨ ਕਰਦੇ ਰਹਿਣ ।