ਟਰੈਕਟਰ ਚਾਲਕਾ ਵੱਲੋਂ ਉਚੀ ਅਵਾਜ਼ ‘ਚ ਚਲਾਏ ਜਾਂਦੇ ਗੀਤਾਂ ਤੋਂ ਲੋਕ ਪਰੇਸ਼ਾਨ
ਟਰੈਕਟਰ ਚਾਲਕਾ ਵਲੋਂ ਉਚੀ ਅਵਾਜ਼ ‘ਚ ਚਲਾਏ ਜਾਂਦੇ ਧੱਮਕ ਵਾਲੇ ਗੀਤਾਂ ਤੋਂ ਲੋਕ ਪਰੇਸ਼ਾਨ
Publish Date: Wed, 24 Dec 2025 06:10 PM (IST)
Updated Date: Wed, 24 Dec 2025 06:13 PM (IST)

ਪਵਨ ਕੁਮਾਰ ਪੰਜਾਬੀ ਜਾਗਰਣ ਨੂਰਪੁਰ ਬੇਦੀ : ਇਲਾਕੇ ਵਿੱਚ ਟਰੈਕਟਰ ਚਾਲਕਾਂ ਨੇ ਆਪਣੇ ਟਰੈਕਟਰ ਉਤੇ ਡੀ.ਜੇ ਵਰਗੇ ਸਿਸਟਮ ਲਾ ਕੇ ਉਚੀ ਅਵਾਜ਼ ‘ਚ ਚਲਾਏ ਧੱਮਕ ਵਾਲੇ ਗੀਤਾਂ ਤੋਂ ਇਲਾਕੇ ਦੇ ਸਾਰੇ ਲੋਕ ਪ੍ਰੇਸ਼ਾਨ ਹਨ, ਪਰ ਹੈਰਾਨੀ ਦੀ ਗੱਲ ਤਾਂ ਇਹ ਕਿ ਪ੍ਰਸ਼ਾਸਨ ਕਿਓੁ ਬੇਖਬਰ ਹੈ । ਇਹਨਾਂ ਸ਼ਰਾਰਤੀ ਅਨਸਰਾਂ ਵਲੋ ਉੱਚੀ ਆਵਾਜ਼ ‘ਚ ਗੀਤ ਚਲਾ ਕੇ ਨੂਰਪੁਰ ਬੇਦੀ ਦੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਇਲਾਕੇ ਅੰਦਰ ਚੱਲਣ ਵਾਲੇ ਟਰੈਕਟਰ ਸ਼ੋਰ ਪ੍ਰਦੂਸ਼ਣ ਫੈਲਾਉਣ ਵਿੱਚ ਕੋਈ ਕਸਰ ਨਹੀ ਛੱਡ ਰਹੇ । ਟਰੈਕਟਰ ਵਾਲੇ ਪੈਨ ਡਰਾਈਰਵਜ਼, ਡੈੱਕ, ਡੀਜੇ ਤੇ ਵੱਡੇ-ਵੱਡੇ ਸਪੀਕਰਾਂ ਆਦਿ ਵਾਲੇ ਯੰਤਰ ਲਾ ਕੇ ਨੌਜਵਾਨਾਂ ਵੱਲੋਂ ਸੜਕਾਂ ‘ਤੇ ਗੇੜੀਆਂ ਦੇਣੀਆਂ ਜਿੱਥੇ ਨਿੱਤ-ਦਿਨ ਹਾਦਸਿਆਂ ਨੂੰ ਵਾਪਰਨ ਦੇ ਸੱਦੇ ਦੇ ਰਹੀਆਂ ਹਨ। ਉੱਥੇ ਹੀ ਆਮ ਲੋਕਾਂ ਦੇ ਨਿੱਜੀ ਅਧਿਕਾਰਾਂ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀ ਕੀਤੀ ਜਾਦੀ । ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਵੱਡੇ ਹਾਦਸੇ ਜਾਂ ਘਟਨਾ ਵਾਪਰਨ ਦਾ ਇੰਤਜ਼ਾਰ ਕਰ ਰਹੇ ਹਨ। ਕਈ ਵਾਰੀ ਜਦੋਂ ਕਿਸੇ ਅਜਿਹੇ ਸ਼ਰਾਰਤੀ ਅਨਸਰ ਨੂੰ ਆਮ ਲੋਕਾਂ ਦੁਆਰਾਂ ਆਵਾਜ਼ ਘੱਟ ਜਾਂ ਗੀਤ ਨੂੰ ਬੰਦ ਕਰਨ ਲਈ ਕਹਿ ਦਿੱਤਾ ਜਾਂਦਾ ਹੈ ਤਾਂ ਉਲਟਾ ਉਹ ਕਹਿਣ ਵਾਲੇ ਦੇ ਹੀ ਗਲ ਪੈ ਜਾਂਦੇ ਹਨ। ਬੇਹੱਦ ਉੱਚੀ ਆਵਾਜ਼ ‘ਚ ਵਜਦੇ ਗਾਣਿਆਂ ਦੀ ਮਸਤੀ ਕਾਰਨ ਸੜਕਾਂ ‘ਤੇ ਚੱਲ ਰਹੇ ਟ੍ਰੈਕਟਰ ਚਾਲਕ ਨੂੰ ਆਪਣੇ ਪਿੱਛੇ ਤੋਂ ਆਉਣ ਵਾਲੇ ਕਿਸੇ ਵੀ ਵਾਹਨ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਅਤੇ ਨਾ ਹੀ ਸਾਈਡ ਲੈਣ ਲਈ ਪਿੱਛਲੇ ਵਾਹਨ ਵੱਲੋਂ ਦਿੱਤਾ ਜਾ ਰਿਹਾ ਹਾਰਨ ਹੀ ਸੁਣਾਈ ਦਿੰਦਾ ਹੈ। ਇਸ ਨਾਲ ਆਵਾਜਾਈ ਵਿਚ ਜਿੱਥੇ ਵੱਡਾ ਖਲਲ ਪੈਂਦਾ ਹੈ ਤੇ ਉੱਥੇ ਹੀ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾਂ ਹੈ । ਸਮਾਜ ਸੇਵੀ , ਡਾ ਵਰਿਆਮ ਸਿੰਘ, ਡਾ ਦਵਿੰਦਰ ਬਜ਼ਾੜ , ਗੁਰਦੇਵ ਸਿੰਘ,ਸੋਨੂੰ ਅਤੇ ਸੀਤਾ ਰਾਮ ਨੇ ਦੱਸਿਆ ਕਿ ਪੁਲਿਸ ਇਸ ਪ੍ਰਤੀ ਕੁਝ ਨਹੀ ਕਰ ਰਹੀ । ਉਨਾਂ ਨੇ ਪੁਲਿਸ ਤੋ ਪੁਛਿਆ ਕਿ ਪੁਲਿਸ ਪ੍ਰਸ਼ਾਸ਼ਨ ਦੱਸੇ ਕਿ ਉਚੀ ਅਵਾਜ ਵਾਲੇ ਕਿੰਨੇ ਟਰੈਕਟਰ ਚਾਲਕਾ ਦੇ ਉਨਾਂ ਚਲਾਣ ਕੀਤੇ । ਉਨਾਂ ਹਲਕਾ ਵਿਧਾਇਕ ਦਿਨੇਸ਼ ਚੱਢਾ , ਡਿਪਟੀ ਕਮਿਸ਼ਨ ਰੂਪਨਗਰ ਅਤੇ ਪ੍ਰਸ਼ਾਸ਼ਨ ਦੇ ਉਚ ਅਧਿਅਕਾਰੀਆਂ ਤੋ ਮੰਗ ਕੀਤੀ ਕਿ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲਿਆ ਤੇ ਸ਼ਖਤੀ ਨਾਲ ਪੇਸ਼ ਆਉਣ ਚਾਹੇ ਉਹ ਮੋਟਰ ਸਾਇਕਲ ਦੇ ਪਟਾਕਿਆ ਦੀ ਗੱਲ ਹੋਵੇ ਜਾ ਫਿਰ ਡੀ.ਜੇ ਚਲਾਉਣ ਵਾਲਿਆ ਦੀ ਗੱਲ ਹੋਵੇ ਜਾਂ ਹੋਵੇ ਟਰੈਕਟਰ ਚਾਲਕਾ ਦੀ ਕੋਈ ਕਾਨੂੰਨ ਨਹੀ ਕਹਿੰਦਾ ਕਿ ਉਚੀ ਅਵਾਜ਼ ਚਲਾ ਕੇ ਲੋਕਾਂ ਦਾ ਮਾਨਸਿਕ ਅਤੇ ਸ਼ਰੀਰਕ ਨੁਕਸਾਨ ਕੀਤਾ ਜਾਵੇ । ਥਾਣਾ ਮੁੱਖੀ ਰੋਹਿਤ ਸ਼ਰਮਾਂ ਦੈ ਕਹਿਣਾ ਹੈ ਕਿ ਜਦੋ ਇਸ ਸਬੰਧੀ ਥਾਣਾ ਮੁੱਖੀ ਰੋਹਿਤ ਸ਼ਰਮਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਟਰੈਕਟਰ ਤੇ ਉਚੀ ਅਵਾਜ਼ ‘ਚ ਡੀ.ਜੇ.ਵਰਗੇ ਸਿਸਟਮ ਲਗਾਉਣ ਵਾਲਿਆ, ਟਰੈਕਟਰ ਤੇ ਉੱਚੀ ਆਵਾਜ਼ ਕਰਕੇ ਚੱਲਣ ਵਾਲਿਆ ਨੌਜਵਾਨਾਂ ਤੇ ਹੁਣੇ ਕਾਰਵਾਈ ਅਮਲ ‘ਚ ਲਿਆਉਦਾ ਹਾਂ । ਨੂਰਪੁਰ ਬੇਦੀ ਦੇ ਕਿਸੇ ਵੀ ਟਰੈਕਟਰ ਚਾਲਕ ਨੂੰ ਸ਼ਹਿਰ ਦਾ ਮਹੋਲ ਖ਼ਰਾਬ ਨਹੀ ਕਰਨ ਦਿੱਤਾ ਜਾਵੇਗਾ ।