ਟੈਕਨੀਕਲ ਸਰਵਿਸਜ ਯੂਨੀਅਨ ਜੇਨਰੇਸ਼ਨ ਸਰਕਲ ਦੀ ਹੋਈ ਚੋਣ
ਟੈਕਨੀਕਲ ਸਰਵਿਸਜ ਯੂਨੀਅਨ ਜੇਨਰੇਸ਼ਨ ਸਰਕਲ ਦੀ ਹੋਈ ਚੋਣ
Publish Date: Wed, 17 Dec 2025 05:12 PM (IST)
Updated Date: Wed, 17 Dec 2025 05:12 PM (IST)

ਸੁਰਿੰਦਰ ਸੋਨੀ, ਪੰਜਾਬੀ ਜਾਗਰਣ ਸ਼੍ਰੀ ਆਨੰਦਪੁਰ ਸਾਹਿਬ : ਟੈਕਨੀਕਲ ਸਰਵਿਸ ਯੂਨੀਅਨ ਅਨੰਦਪੁਰ ਸਾਹਿਬ ਜੇਨਰੇਸ਼ਨ ਸਰਕਲ ਕਮੇਟੀ ਦਾ ਇਜਲਾਸ ਪਾਵਰ ਕਲੋਨੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿਚ ਸਕੱਤਰ ਪਰਦੀਪ ਕੁਮਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੀ ਜਥੇਬੰਦਕ ਰਿਪੋਰਟ ਪੇਸ਼ ਕੀਤੀ ਗਈ ਅਤੇ ਵਿੱਤ ਸਕੱਤਰ ਤੇਜਿੰਦਰ ਸਿੰਘ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਦੋਵੇਂ ਰਿਪੋਰਟਾਂ ਉੱਤੇ ਸਾਥੀਆਂ ਦਾ ਆਏ ਸੁਝਾਵ ਅਤੇ ਵਿਚਾਰਾਂ ਤੋਂ ਬਾਅਦ ਦੋਵੇਂ ਰਿਪੋਰਟਾਂ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਸਰਕਲ ਪ੍ਰਧਾਨ ਗੁਰਦਾਸ ਰਾਮ ਵੱਲੋਂ ਮੌਜੂਦਾ ਸਰਕਲ ਕਮੇਟੀ ਨੂੰ ਭੰਗ ਕਰਕੇ ਚੋਣ ਨਿਗਰਾਨ ਸੂਬਾ ਕਮੇਟੀ ਨੂੰ ਰਜਿਸਟਰ ਸੌਂਪ ਦਿੱਤਾ ਗਿਆ ਅਤੇ ਨਵੀਂ ਸਰਕਲ ਕਮੇਟੀ ਦੀ ਚੋਣ ਕਰਾਉਣ ਲਈ ਅਧਿਕਾਰਿਤ ਕਰ ਦਿੱਤਾ ਗਿਆ। ਚੋਣ ਨਿਗਰਾਨ ਕਮੇਟੀ ਵੱਲੋਂ ਸਰਕਲ ਕਮੇਟੀ ਲਈ ਪੈਨਲ ਦੀ ਮੰਗ ਕੀਤੀ ਗਈ। ਜਿਸ ਵਿਚ ਇੱਕ ਹੀ ਪੈਨਲ ਵਿਗਿਆਨਿਕ ਗਰੁੱਪ ਵੱਲੋਂ ਪੇਸ਼ ਕੀਤਾ ਗਿਆ ਜੋ ਕਿ ਸਰਬਸਮਤੀ ਨਾਲ ਚੁਣ ਲਿਆ ਗਿਆ। ਇਸ ਵਿਚ ਪ੍ਰਧਾਨ ਗੁਰਦਾਸ ਰਾਮ ਫੋਰਮੇਨ, ਮੀਤ ਪ੍ਰਧਾਨ ਗੁਰਦੀਪ ਸਿੰਘ ਇਲੈਕਟੀਸ਼ਨ, ਸਕੱਤਰ ਅਮਨਦੀਪ ਸਿੰਘ ਏ ਐਸ. ਐਸ. ਏ ਜੁਆਇੰਟ ਸਕੱਤਰ ਮੋਹਿਤ ਸ਼ਰਮਾ ਜੇ ਈ, ਕੈਸ਼ੀਅਰ ਬਭੰਨ ਦੀਪ ਅਤੇ ਸਰਕਲ ਸਰਪਰਸਤ ਜਸਪਾਲ ਸਿੰਘ ਐਸ. ਐਸ. ਏ ਨੂੰ ਚੁਣਿਆ ਗਿਆ। ਅੱਜ ਦੇ ਇਸ ਚੋਣ ਇਜਲਾਸ ਵਿਚ ਵਿਸ਼ੇਸ਼ ਤੌਰ ’ਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਰਤਨ ਸਿੰਘ ਮਜਾਰੀ, ਸਾਬਕਾ ਐਮ. ਐਸ. ਯੂ ਪ੍ਰਧਾਨ ਹਰਭਜਨ ਸਿੰਘ , ਸੂਬਾ ਕਮੇਟੀ ਕੈਸ਼ੀਅਰ ਲਖਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਜਨਰੇਸ਼ਨ ਸਰਕਲ ਦੇ ਸਮੂਹ ਸਬ ਡਵੀਜਨਾਂ ਦੇ ਡੈਲੀਗੇਟ ਅਤੇ ਸਰਗਰਮ ਸਾਥੀ ਹਾਜ਼ਰ ਹੋਏ। ਅੱਜ ਦੇ ਚੋਣ ਇਜਲਾਸ ਵਿਚ ਸਾਰੇ ਆਗੂਆਂ ਵੱਲੋਂ ਚੁਣੀ ਗਈ ਨਵੀਂ ਕਮੇਟੀ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਆਉਣ ਵਾਲੇ ਸੰਘਰਸ਼ਾਂ ਲਈ ਤਨ ਮਨ ਧਨ ਨਾਲ ਲੜਨ ਲਈ ਪ੍ਰੇਰਿਤ ਕੀਤਾ ਗਿਆ। ਚੁਣੀ ਗਈ ਨਵੀਂ ਕਮੇਟੀ ਦੇ ਸਾਰੇ ਅਹੁਦੇਦਾਰਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਪੂਰੇ ਆਪਣੀ ਪੂਰੀ ਤਨਦਈ ਅਤੇ ਇਮਾਨਦਾਰੀ ਨਾਲ ਕੰਮ ਕਰਾਂਗੇ। ਵਿਸ਼ੇਸ਼ ਤੌਰ ’ਤੇ ਅੱਜ ਟੈਕਨੀਕਲ ਸਰਵਿਸ ਯੂਨੀਅਨ ਦੇ ਸੂਬਾ ਪ੍ਰਧਾਨ ਰਤਨ ਸਿੰਘ ਮਜਾਰੀ ਨੇ ਜੋ ਪਿਛਲੇ ਸਮੇਂ ਵਿਚ ਸੰਘਰਸ਼ ਵਿਚ ਜੁਆਇੰਟ ਫੋਰਮ ਵੱਲੋਂ ਬਿਜਲੀ ਮੈਨੇਜਮੈਂਟ ਨਾਲ ਸਮਝੌਤੇ ਹੋਏ ਅਤੇ ਜੋ ਸਰਕੁਲਰ ਜਾਰੀ ਹੋਏ ਹਨ ਅਤੇ ਜਾਰੀ ਹੋਣੇ ਵਾਲੇ ਹਨ ਬਾਰੇ ਵਿਸਤਾਰ ਪੂਰਵਕ ਸਾਥੀਆਂ ਨਾਲ ਸਾਂਝੇ ਕੀਤੇ ਗਏ ਅਤੇ ਸਾਬਕਾ ਐੱਮ ਐੱਸ ਯੂ ਪ੍ਰਧਾਨ ਹਰਭਜਨ ਸਿੰਘ ਵੱਲੋਂ ਜੋ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਪੇਸ਼ ਕੀਤਾ ਜਾ ਰਿਹਾ ਹੈ ਅਤੇ 4 ਲੇਬਰ ਕੋਡ ਲਾਗੂ ਕੀਤੇ ਜਾ ਰਹੇ ਹਨ ਬਾਰੇ ਸਾਥੀਆਂ ਨਾਲ ਵਿਚਾਰ ਚਰਚਾ ਕੀਤੀ ਗਈ।