25 ਨੂੰ ਕਰਵਾਇਆ ਜਾਵੇਗਾ ਕਵੀ ਦਰਬਾਰ
ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਮੌਕੇ 25 ਨੂੰ ਕਰਵਾਇਆ ਜਾਵੇਗਾ ਕਵੀ ਦਰਬਾਰ
Publish Date: Sat, 22 Nov 2025 06:24 PM (IST)
Updated Date: Sun, 23 Nov 2025 04:10 AM (IST)

ਗੁਰਦੀਪ ਭੱਲੜੀ, ਪੰਜਾਬੀ ਜਾਗਰਣ, ਨੰਗਲ : ਗੁਰਦੁਆਰਾ ਕਮੇਟੀ ਨੰਗਲ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਬਹੁਤ ਹੀ ਸਤਿਕਾਰ ਅਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਅੱਜ ਗੁਰਦੁਆਰਾ ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਘਾਟ ਸਾਹਿਬ ਨੰਗਲ ਵਿਖੇ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਬਾਵਾ ਦੀ ਅਗਵਾਈ ਹੇਠ ਹੋਈ।ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਬਾਵਾ ਨੇ ਦੱਸਿਆਂ ਕਿ ਵਿਸ਼ਵ ਭਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿੰਦੀਆਂ ਹਨ ਉਹ ਹਿੰਦ ਦੀ ਚਾਦਰ ਪਾਤਸ਼ਾਹੀ ਨੌਵੀਂ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਬਹੁਤ ਸਤਿਕਾਰ ਅਤੇ ਸ਼ਰਧਾ ਪੂਰਬਕ ਮਨਾ ਰਹੀਆਂ ਹਨ ।ਉਨਾਂ ਦੱਸਿਆਂ ਕਿ ਮੀਟਿੰਗ ਵਿੱਚ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਮਿਤੀ 24-11-2025 ਨੂੰ ਅੰਮ੍ਰਿਤ ਵੇਲੇ 4.00 ਵਜੇ ਨਗਰ ਕੀਰਤਨ ਗੁਰਦਵਾਰਾ ਸਿੰਘ ਸਭਾ ਮੇਨ ਮਾਰਕੀਟ ਤੋਂ ਆਰੰਭ ਹੋਵੇਗਾ ਅਤੇ ਸ਼ਹਿਰ ਵਿੱਚੋਂ ਹੁੰਦਾ ਹੋਇਆ ਤਕਰੀਬਨ ਸਵੇਰ ਦੇ 6.00 ਵਜੇ ਗੁਰਦਵਾਰਾ ਗੁਰੂ ਤੇਗ ਬਹਾਦੁਰ ਸਾਹਿਬ ਜੀ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। ਮਿਤੀ 25-11-2025 ਨੂੰ ਗੁਰਦਵਾਰਾ ਗੂਰੂ ਤੇਗ਼ ਬਹਾਦੁਰ ਸਾਹਿਬ ਵਿਖੇ ਸਵੇਰੇ 7.30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ 9.00 ਤੋਂ 11.00 ਵਜੇ ਤਕ ਲੋਕਲ ਰਾਗੀ ਜਥੇ ਗੁਰਬਾਣੀ ਕੀਰਤਨ ਕਰਨਗੇ, 11.00 ਤੋਂ 2.00 ਵਜੇ ਦੁਪਹਿਰ ਤੱਕ ਕਵੀ ਦਰਬਾਰ ਸਜੇਗਾ ਜਿਸ ਵਿੱਚ ਕੌਮ ਦੇ ਉੱਘੇ ਕਵੀ ਹਰੀ ਸਿੰਘ ਜਾਚਕ (ਲੁਧਿਆਣਾ), ਸਰਦਾਰ ਰਛਪਾਲ ਸਿੰਘ ਪਾਲ (ਜਲੰਧਰ), ਡਾਕਟਰ ਸੁਖਵਿੰਦਰ ਕੌਰ (ਪਠਾਨਕੋਟ), ਐਟਵੋਕੇਟ ਸ਼ੁਕਰ ਗੁਜ਼ਾਰ ਸਿੰਘ (ਜੰਡਿਆਲਾ ਗੁਰੂ), ਰਾਸ਼ਟਰੀ ਕਵੀ ਸ਼ੁਭਮ ਮੰਗਲਾ (ਨੋਇਡਾ) ਆਪਣੀਆਂ ਰਚਨਾਵਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾ ਕੇ ਨਿਹਾਲ ਕਰਨਗੇ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਮੀਟਿੰਗ ਵਿੱਚ ਸਰਦਾਰ ਬਲਬੀਰ ਸਿੰਘ ਸੈਣੀ ਕੈਸ਼ੀਅਰ, ਸਰਦਾਰ ਬੀਰ ਇੰਦਰ ਸਿੰਘ ਸੂਰੀ, ਸਰਦਾਰ ਬਬਨਦੀਪ ਸਿੰਘ ਕੋਹਲੀ, ਸਰਦਾਰ ਦਰਸ਼ਨ ਸਿੰਘ ਕੋਹਲੀ, ਸਰਦਾਰ ਤੇਜਾ ਸਿੰਘ ਭਾਈ ਬਚਿੱਤਰ ਸਿੰਘ ਜੀ ਹਾਜਰ ਸਨ।