ਚੱਕ ਰਾਮੂ ਵਿਖੇ ਨਗਰ ਕੀਰਤਨ ਸਜਾਇਆ
ਚੱਕ ਰਾਮੂ ਵਿਖੇ ਨਗਰ ਕੀਰਤਨ ਸਜਾਇਆ
Publish Date: Sun, 23 Nov 2025 03:23 PM (IST)
Updated Date: Sun, 23 Nov 2025 03:25 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਰਗਣ, ਬਹਿਰਾਮ ਪਿੰਡ ਚੱਕ ਰਾਮੂੰ ਵਿਖੇ ਪਹਿਲੀ ਪਾਤਸ਼ਾਹੀ ਸਤਿ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਗੁਰਦੁਆਰਾ ਸਿੰਘ ਸਭਾ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ। ਜਿਹੜਾ ਕਿ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਪੰਥਕ ਢਾਡੀ ਜਥਾ ਭਾਈ ਬਲਵਿੰਦਰ ਸਿੰਘ ਬਿੱਲੂ ਦੇ ਜਥੇ ਨੇ ਲੋਕਾਂ ਨੂੰ ਗੁਰੂ ਜੀ ਦੇ ਇਤਿਹਾਸਕ ਜੀਵਨ ਸਬੰਧੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਵੱਲੋਂ ਹਰੇਕ ਪੜਾਅ ਤੇ ਫਲਾਂ ਅਤੇ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ। ਇਸ ਮੌਕੇ ਹਰਜਾਪ ਸਿੰਘ ਖ਼ਾਲਸਾ, ਅਮਰਜੀਤ ਸਿੰਘ ਚਾਹਲ, ਸੁਖਚਰਨ ਸਿੰਘ ਜੌਹਲ, ਜਗਤਾਰ ਸਿੰਘ ਚਾਹਲ, ਸਰਪੰਚ ਹਰਜਿੰਦਰ ਕੌਰ, ਸਾਬਕਾ ਐੱਸਆਈ ਗੁਰਦੀਪ ਸਿੰਘ, ਸੁਖਵਿੰਦਰਸਿੰਘ ਚਾਹਲ, ਸਰਬਜੀਤ ਸਿੰਘ ਰਾਣਾ, ਪਰਮਜੀਤ ਸਿੰਘ ਢੇਸੀ, ਸੁਖਦੀਪ ਸਿੰਘ ਮੰਡੇਰ, ਸੇਵਾ ਸਿੰਘ ਸਾਬਕਾ ਸਰਪੰਚ, ਮਨਦੀਪ ਸਿੰਘ ਨੰਬਰਦਾਰ, ਪਰਮਜੀਤ ਸਿੰਘ ਮੰਡੇਰ, ਸਰਬਜੀਤ ਸਿੰਘ ਯੂਐੱਸਏ, ਪਿਆਰਾ ਸਿੰਘ ਯੂਐੱਸਏ, ਗੁਰਦੇਵ ਸਿੰਘ ਚਾਹਲ, ਰਾਣਾ ਸਿੰਘ ਬੱਲ, ਹਰਪ੍ਰੀਤ ਸਿੰਘ ਚਾਹ, ਜਗਤਾਰ ਸਿੰਘ, ਸੰਤੋਖ ਸਿੰਘ ਆਦਿ ਹਾਜ਼ਰ ਸਨ।