ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਧਾਇਕ ਡਾ. ਸੁਖਵਿੰਦਰ ਕੁਮਾਰ 'ਸੁੱਖੀ' ਦੇ ਦਫ਼ਤਰ ਵਿਖੇ ਮੀਟਿੰਗ
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਧਾਇਕ ਡਾ. ਸੁਖਵਿੰਦਰ ਕੁਮਾਰ 'ਸੁੱਖੀ' ਦੇ ਦਫ਼ਤਰ ਵਿਖੇ ਮੀਟਿੰਗ
Publish Date: Fri, 28 Nov 2025 05:51 PM (IST)
Updated Date: Fri, 28 Nov 2025 05:53 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਬੰਗਾ ਹਲਕੇ ਦੇ ਵਿਭਿੰਨ ਪਾਰਟੀ ਅਹੁਦੇਦਾਰਾਂ, ਵਰਕਰਾਂ ਅਤੇ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਜਥੇਬੰਦਕ ਇੰਚਾਰਜਾਂ ਦੀ ਇੱਕ ਮਹੱਤਵਪੂਰਨ ਅਤੇ ਰਣਨੀਤਿਕ ਮੀਟਿੰਗ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ। ਇਸ ਵਿਸ਼ੇਸ਼ ਮੀਟਿੰਗ ਵਿੱਚ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿੱਚ ਵਿਸਥਾਰਪੂਰਵਕ ਮਸਲਿਆਂ ਤੇ ਗੰਭੀਰ ਚਰਚਾ ਕੀਤੀ ਗਈ। ਪਾਰਟੀ ਦੀ ਮਜ਼ਬੂਤੀ, ਹਲਕੇ ਦੀ ਗ੍ਰਾਊਂਡ ਰਿਪੋਰਟ ਅਤੇ ਵਰਕਰਾਂ ਦੀ ਭੂਮਿਕਾ ਤੇ ਸੋਚ-ਵਿਚਾਰ ਨਾਲ ਰਣਨੀਤਿਕ ਮਾਰਗਦਰਸ਼ਨ ਜਾਰੀ ਕੀਤਾ ਗਿਆ। ਮੀਟਿੰਗ ਦੌਰਾਨ ਸਭ ਤੋਂ ਮਹੱਤਵਪੂਰਨ ਗੱਲ ਇਹ ਰਹੀ ਕਿ ਚੋਣਾਂ ਦੇ ਮੱਦੇਨਜ਼ਰ ਕੈਂਡੀਡੇਟਾਂ ਤੇ ਵੀ ਡੂੰਘੇ ਤੌਰ ਤੇ ਵਿਚਾਰ-ਵਿਮਰਸ਼ ਕੀਤਾ ਗਿਆ। ਜ਼ਮੀਨੀ ਹਕੀਕਤ, ਲੋਕਾਂ ਦੀਆਂ ਉਮੀਦਾਂ, ਪਾਰਟੀ ਦੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਚੇ ਸਿਪਾਹੀਆਂ ਅਤੇ ਹਲਕੇ ਦੀ ਰਾਜਨੀਤਕ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਕਈ ਮਹੱਤਵਪੂਰਨ ਨਾਮਾਂ ਤੇ ਵਿਚਾਰ ਰੱਖੇ ਗਏ। ਵਿਧਾਇਕ ਸੁੱਖੀ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਪਾਰਟੀ ਲਈ ਨਹੀ ਸਗੋਂ ਹਲਕੇ ਦੀ ਤਰੱਕੀ ਲਈ ਵੀ ਬੇਹੱਦ ਅਹਿਮ ਹਨ। ਉਨ੍ਹਾਂ ਨੇ ਵਰਕਰਾਂ ਨੂੰ ਇਕਜੁੱਟ ਹੋ ਕੇ ਮਿਹਨਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਤ ਪੱਕੀ ਕਰਨ ਲਈ ਹਰ ਬੂਥ ਤੇ ਪੂਰਾ ਪਹਿਰਾ ਦਿੱਤਾ ਜਾਵੇ ਅਤੇ ਗ੍ਰਾਊਂਡ ਐਕਟਿਵਿਟੀਆਂ ਨੂੰ ਤੇਜ਼ੀ ਨਾਲ ਵਧਾਇਆ ਜਾਵੇ। ਮੀਟਿੰਗ ਵਿੱਚ ਪਾਰਟੀ ਦੇ ਹਲਕਾ ਇੰਚਾਰਜ, ਜ਼ੋਨਲ ਇੰਚਾਰਜ, ਬੂਥ ਪ੍ਰਧਾਨ ਅਤੇ ਮਹੱਤਵਪੂਰਨ ਵਰਕਰ ਹਾਜ਼ਰ ਰਹੇ। ਸਭ ਨੇ ਇੱਕ ਸੁਰ ਵਿੱਚ ਕਿਹਾ ਕਿ ਬੰਗਾ ਹਲਕਾ ਆਉਂਦੀਆਂ ਚੋਣਾਂ ਵਿੱਚ ਵੀ ਬੇਹੱਦ ਮਜਬੂਤੀ ਨਾਲ ਪਾਰਟੀ ਦੀ ਜਿੱਤ ਯਕੀਨੀ ਬਣਾਵੇਗਾ।