Shaheed Bhagat Singh ਦਾ ਜੱਦੀ ਘਰ ਅੱਜ ਵੀ ਖਟਕੜ ਕਲਾਂ ਵਿੱਚ ਮੌਜੂਦ ਹੈ, ਜਿਸ ਦੀ ਦੇਖ-ਰੇਖ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ Punjab Govt ਨੇ ਇੱਥੇ ਇੱਕ ਵਿਸ਼ਾਲ ਯਾਦਗਾਰ ਤੇ ਅਜਾਇਬ ਘਰ ਵੀ ਬਣਾਇਆ ਹੈ। ਇਹ ਸਮਾਰਕ 11 ਏਕੜ ਵਿੱਚ ਫੈਲਿਆ ਹੋਇਆ ਹੈ।

ਭੁਪਿੰਦਰ ਸਿੰਘ ਭਾਟੀਆ, ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ (AAP) ਦੀ ਇਤਿਹਾਸਕ ਜਿੱਤ ਤੋਂ ਬਾਅਦ ਨਵਾਂਸ਼ਹਿਰ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ 16 ਮਾਰਚ ਨੂੰ ਇੱਥੇ ਸਹੁੰ ਚੁੱਕਣ ਜਾ ਰਹੇ ਹਨ। ਸ਼ਹੀਦ ਭਗਤ ਸਿੰਘ ਦਾ ਜੱਦੀ ਘਰ ਅੱਜ ਵੀ ਖਟਕੜ ਕਲਾਂ ਵਿੱਚ ਮੌਜੂਦ ਹੈ, ਜਿਸ ਦੀ ਦੇਖ-ਰੇਖ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇੱਥੇ ਇੱਕ ਵਿਸ਼ਾਲ ਯਾਦਗਾਰ ਅਤੇ ਅਜਾਇਬ ਘਰ ਵੀ ਬਣਾਇਆ ਹੈ। ਇਹ ਸਮਾਰਕ 11 ਏਕੜ ਵਿੱਚ ਫੈਲਿਆ ਹੋਇਆ ਹੈ।
ਭਗਤ ਸਿੰਘ ਦਾ ਜਨਮ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ 'ਚ ਬੰਗਾ) ਵਿੱਚ ਹੋਇਆ ਸੀ ਅਤੇ ਉੱਥੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਹੋਇਆ ਸੀ, ਪਰ ਉਹ ਆਪਣੇ ਦਾਦਾ ਅਰਜੁਨ ਸਿੰਘ ਨਾਲ ਬਚਪਨ ਦੀਆਂ ਛੁੱਟੀਆਂ ਦੌਰਾਨ ਆਪਣੇ ਜੱਦੀ ਪਿੰਡ ਖਟਕੜ ਕਲਾਂ ਆਉਂਦੇ ਸੀ। ਭਗਤ ਸਿੰਘ ਦੇ ਛੋਟੇ ਭਰਾ ਕੁਲਬੀਰ ਸਿੰਘ ਦੇ ਪੋਤਰੇ ਯਾਦਵਿੰਦਰ ਸਿੰਘ ਦਾ ਕਹਿਣਾ ਹੈ, 'ਖਟਕੜ ਕਲਾਂ 'ਚ ਪਲੇਗ ਫੈਲਣ ਕਾਰਨ ਅੰਗਰੇਜ਼ ਸਰਕਾਰ ਨੇ ਪਿੰਡ ਦੇ ਲੋਕਾਂ ਨੂੰ ਲਾਇਲਪੁਰ 'ਚ ਜ਼ਮੀਨ ਅਲਾਟ ਕੀਤੀ ਸੀ, ਤਾਂ ਜੋ ਉਹ ਉੱਥੇ ਖੇਤੀ ਕਰ ਸਕਣ। ਆਪਣੇ ਪਰਿਵਾਰਾਂ ਦਾ ਸਮਰਥਨ ਕਰ ਸਕਣ।' ਪਲੇਗ ਕਾਰਨ ਭਗਤ ਸਿੰਘ ਦਾ ਪਰਿਵਾਰ ਖਟਕੜ ਕਲਾਂ ਛੱਡ ਕੇ ਲਾਇਲਪੁਰ ਚਲਾ ਗਿਆ ਸੀ।
ਭਗਤ ਸਿੰਘ ਦਾ ਪਰਿਵਾਰ ਸ਼ੁਰੂ ਤੋਂ ਹੀ ਅੰਗਰੇਜ਼ਾਂ ਦੇ ਜ਼ੁਲਮ ਖਿਲਾਫ਼ ਲੜਦਾ ਰਿਹਾ। ਉਸਦੇ ਦਾਦਾ ਅਰਜੁਨ ਸਿੰਘ ਆਰੀਆ ਸਮਾਜ ਦੇ ਸੰਸਥਾਪਕ ਮੈਂਬਰਾਂ 'ਚੋਂ ਇੱਕ ਸਨ। ਉਨ੍ਹਾਂ ਦੇ ਤਿੰਨ ਪੁੱਤਰ ਕਿਸ਼ਨ ਸਿੰਘ, ਅਜੀਤ ਸਿੰਘ ਅਤੇ ਸਵਰਨ ਸਿੰਘ ਵੀ ਆਜ਼ਾਦੀ ਦੀ ਲਹਿਰ ਵਿਚ ਸ਼ਾਮਲ ਸਨ। ਅਜੀਤ ਸਿੰਘ ‘ਪੱਗੜੀ ਸੰਭਾਲ ਜੱਟਾ’ ਲਹਿਰ ਲਈ ਜਾਣਿਆ ਜਾਂਦਾ ਹੈ।
ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਦੇ ਤਿੰਨ ਪੁੱਤਰ ਸਨ। ਭਗਤ ਸਿੰਘ, ਕੁਲਬੀਰ ਸਿੰਘ ਤੇ ਕੁਲਤਾਰ ਸਿੰਘ। ਜਦੋਂ ਭਗਤ ਸਿੰਘ ਜੇਲ੍ਹ 'ਚ ਸਨ ਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਨ੍ਹਾਂ ਆਪਣੀ ਮਾਂ ਵਿਦਿਆਵਤੀ (ਪੰਜਾਬ ਮਾਤਾ) ਨੂੰ ਇਕ ਪੱਤਰ ਲਿਖਿਆ, 'ਤੁਸੀਂ ਮੇਰੀ ਦੇਹ ਲੈਣ ਨਾ ਆਉਣਾ। ਭਾਈ ਕੁਲਬੀਰ ਸਿੰਘ ਨੂੰ ਭੇਜੋ, ਕਿਉਂਕਿ ਤੁਸੀਂ ਮੇਰੀ ਲਾਸ਼ ਨੂੰ ਦੇਖ ਕੇ ਰੋਵੋਗੇ। ਕੁਲਬੀਰ ਸਿੰਘ ਬਾਅਦ ਵਿਚ ਫ਼ਿਰੋਜ਼ਪੁਰ ਤੋਂ ਵਿਧਾਇਕ ਬਣੇ ਅਤੇ ਫਿਰ ਦਿੱਲੀ ਆ ਕੇ ਵਸ ਗਏ। ਭਗਤ ਸਿੰਘ ਦੀ ਮਾਤਾ ਵਿਦਿਆਵਤੀ ਵੀ ਪੁੱਤਰ ਕੁਲਬੀਰ ਨਾਲ ਰਹਿਣ ਲੱਗ ਪਈ ਅਤੇ ਉਹ ਵੀ ਉਥੇ ਹੀ ਦੇਹਾਂਤ ਵੀ ਹੋਇਆ।
ਖਟਕੜ ਕਲਾਂ ਦਾ ਇਤਿਹਾਸ ਵੀ ਦਿਲਚਸਪ ਹੈ। ਭਗਤ ਸਿੰਘ ਦੇ ਪੜਦਾਦਾ ਫਤਿਹ ਸਿੰਘ ਦੇ ਪੁਰਖੇ ਨਾਰਲੀ, ਅੰਮ੍ਰਿਤਸਰ 'ਚ ਰਹਿੰਦੇ ਸਨ। ਉਹ ਇੱਕ ਵਾਰ ਆਪਣੇ ਪਰਿਵਾਰ ਦੇ ਇਕ ਮੈਂਬਰ ਦੀਆਂ ਅਸਥੀਆਂ ਵਿਸਰਜਨ ਕਰਨ ਲਈ ਹਰਿਦੁਆਰ ਜਾ ਰਹੇ ਸੀ ਤੇ ਜਲੰਧਰ 'ਚ ਇੱਕ ਜ਼ਿਮੀਦਾਰ ਦੀ ਸਰਾਂ 'ਚ ਠਹਿਰਿਆ।
ਜ਼ਿਮੀਦਾਰ ਨੇ ਆਪਣੀ ਧੀ ਦਾ ਵਿਆਹ ਫਤਹਿ ਸਿੰਘ ਦੇ ਪਰਿਵਾਰ 'ਚ ਤੈਅ ਕਰ ਦਿੱਤਾ। ਜ਼ਿਮੀਦਾਰ ਨੇ ਉਸ ਨੂੰ ਦਾਜ (ਖੱਟ) ਵਿਚ ਕਾਫ਼ੀ ਜ਼ਮੀਨ ਦਿੱਤੀ। ਜਿੱਥੇ ਇਹ ਜ਼ਮੀਨ ਦਿੱਤੀ ਗਈ ਸੀ, ਉਸ ਨੂੰ ਹੁਣ ਖਟਕੜ ਕਲਾਂ ਕਿਹਾ ਜਾਂਦਾ ਹੈ। ਭਗਤ ਸਿੰਘ ਦੀ ਭੈਣ ਅਮਰ ਕੌਰ ਦੇ 77 ਸਾਲਾ ਪੁੱਤਰ ਪ੍ਰੋ. ਜਗਮੋਹਨ ਸਿੰਘ ਕਹਿੰਦੇ ਹਨ, 'ਉਸ ਸਮੇਂ ਇਸ ਨੂੰ ਕਿਹਾ ਜਾਂਦਾ ਸੀ - 'ਕੀ ਖੱਟਿਆ। ਯਾਨੀ ਕੀ ਕਮਾਇਆ।'
ਸਾਡੇ ਬਜ਼ੁਰਗ ਕਹਿੰਦੇ ਸਨ ‘ਗੜ੍ਹ ਖੱਟਿਆ’। ਭਾਵ ਜ਼ਮੀਨ ਕਮਾਈ। ਇਸ ਕਾਰਨ ਇਸ ਸਥਾਨ ਦਾ ਨਾਂ ਖਟਗੜ੍ਹ ਪਿਆ ਜੋ ਬਾਅਦ 'ਚ ਖਟਕੜ ਕਲਾਂ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਬਜ਼ੁਰਗ ਪੰਡਿਤ ਰਾਮ ਮੂਰਤੀ ਸ਼ਾਸਤਰੀ, ਜੋ ਬੰਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਸੰਸਕ੍ਰਿਤ ਦੇ ਅਧਿਆਪਕ ਸਨ, ਦਾ ਵੀ ਕਹਿਣਾ ਹੈ ਕਿ ਇਹ ਜ਼ਮੀਨ ਭਗਤ ਸਿੰਘ ਦੇ ਪਰਿਵਾਰ ਨੂੰ ਦਾਜ ਵਜੋਂ ਦਿੱਤੀ ਗਈ ਸੀ।
ਯਾਦਵਿੰਦਰ ਸਿੰਘ ਅਨੁਸਾਰ ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ, ਉਸ ਦਿਨ ਉਸ ਦੇ ਪਿਤਾ ਕਿਸ਼ਨ ਸਿੰਘ ਤੇ ਚਾਚਾ ਅਜੀਤ ਸਿੰਘ ਬਰਮਾ ਜੇਲ੍ਹ ਵਿੱਚੋਂ ਰਿਹਾਅ ਹੋਏ ਸਨ। ਭਗਤ ਸਿੰਘ ਦੀ ਦਾਦੀ ਕਹਿੰਦੀ ਹੁੰਦੀ ਸੀ ਕਿ ਇਹ ਬਹੁਤ ਭਾਗਾਂ ਵਾਲਾ ਹੈ। ਇਸ ਦੇ ਜਨਮ 'ਤੇ ਪਿਤਾ ਅਤੇ ਚਾਚੇ ਦੀ ਰਿਹਾਈ ਹੋਈ ਹੈ, ਇਸ ਲਈ ਇਸ ਦਾ ਨਾਂ ਭਗਤ ਸਿੰਘ ਰੱਖਿਆ ਜਾਵੇ। ਭਗਤ ਸਿੰਘ ਨਾਲ ਉਨ੍ਹਾਂ ਦੀ ਭੈਣ ਅਮਰ ਕੌਰ ਨੂੰ ਬਹੁਤ ਪਿਆਰ ਸੀ। ਜਦੋਂ ਭਗਤ ਸਿੰਘ ਜੇਲ੍ਹ 'ਚ ਕੈਦੀ ਸੀ, ਤਾਂ ਉਨ੍ਹਾਂ ਆਪਣੇ ਹੱਥੋਂ ਉਨ੍ਹਾਂ ਦੀ ਰਿਹਾਈ ਵਾਲੀ ਦੁਆ ਦਾ ਰੁਮਾਲ ਤਿਆਰ ਕੀਤਾ ਸੀ, ਜੋ ਅੱਜ ਵੀ ਉਨ੍ਹਾਂ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਕੋਲ ਹੈ।