ਹਰਜੋਤ ਬੈਂਸ ਵੱਲੋ ਬੇਅਦਬੀ ਸਬੰਧੀ ਕਾਨੂੰਨ ਨੂੰ ਰਾਜਪਾਲ ਵਲੋਂ ਮਨਜ਼ੂਰੀ ਦੇਣ ਦਾ ਸੁਆਗਤ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਜਾਣਕਾਰੀ ਵਿਚ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਪੇਸ਼ ਕੀਤੇ ਗਏ ਬਿੱਲ ਨੂੰ ਰਾਜਪਾਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਕਾਨੂੰਨ ਪਾਸ ਹੋ ਗਿਆ ਹੈ।
Publish Date: Sun, 19 Apr 2026 12:31 PM (IST)
Updated Date: Sun, 19 Apr 2026 12:33 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਪੰਜਾਬ ਸਰਕਾਰ ਵੱਲੋਂ 13 ਅਪ੍ਰੈਲ ਨੂੰ ਬੇਅਦਬੀ ਮਾਮਲੇ 'ਤੇ ਲਿਆਂਦੇ ਗਏ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਜਾਣਕਾਰੀ ਵਿਚ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਪੇਸ਼ ਕੀਤੇ ਗਏ ਬਿੱਲ ਨੂੰ ਰਾਜਪਾਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਕਾਨੂੰਨ ਪਾਸ ਹੋ ਗਿਆ ਹੈ। ਉਨ੍ਹਾਂ ਨੇ ਇਸ ਮੌਕੇ ਉਨ੍ਹਾਂ ਨੇ ਇਸ ਬਿੱਲ ਦਾ ਸਵਾਗਤ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ। ਇਹ ਬਿੱਲ ਕਿਤੇ ਨਾ ਕਿਤੇ ਮੀਲ ਦਾ ਪੱਤਰ ਸਾਬਤ ਹੋਵੇਗਾ ਕਿਉਂਕਿ ਇਸ ਕਾਨੂੰਨ ਦੇ ਮੁਤਾਬਕ ਅਗਰ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਹੈ ਤਾਂ ਉਸਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਬੇਅਦਬੀ ਮਾਮਲੇ ਵਿੱਚ ਦੋਸ਼ੀ ਨੂੰ ਦਿਮਾਗੀ ਮਰੀਜ਼ ਕਹਿ ਕੇ ਬਾਕੀ ਦਿੱਤਾ ਜਾਂਦਾ ਸੀ ਜਾਂ ਕਿ ਦਿਮਾਗੀ ਮਰੀਜ਼ ਦੱਸ ਦਿੱਤਾ ਜਾਂਦਾ ਸੀ ਲੇਕਿਨ ਇਸ ਸਬੰਧੀ ਹੁਣ ਇਸ ਕਾਨੂੰਨ ਦੇ ਤਹਿਤ ਇਹ ਸਜ਼ਾਵਾਂ ਉਨ੍ਹਾਂ ਦੇ ਗਾਰਡੀਅਨ ਅਤੇ ਮਾਤਾ ਪਿਤਾ ਨੂੰ ਵੀ ਦਿੱਤੀਆਂ ਜਾਣਗੀਆਂ ਤੇ ਉਸਦੀ ਇਸ ਬੇਅਦਬੀ ਦੇ ਮਾਮਲਿਆਂ ਤੇ ਹੁਣ ਪੂਰੀ ਤਰ੍ਹਾਂ ਨੱਥ ਪਵੇਗੀ। ਉਨ੍ਹਾਂ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਡੀਐਸਪੀ ਰੈਂਕ ਦੇ ਅਧਿਕਾਰੀ ਜਾਂਚ ਕਰਨਗੇ ਤੇ ਨਿਰਪੱਖ ਨਤੀਜੇ ਸਾਹਮਣੇ ਲਿਆਉਣਗੇ।