ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਰਾਜਨੀਤੀ ਕਰਨਾ ਮੁੱਖ ਮੰਤਰੀ ਲਈ ਮੰਦਭਾਗਾ : ਧਾਮੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਰਾਜਨੀਤੀ ਕਰਨਾ ਮੁੱਖ ਮੰਤਰੀ ਲਈ ਮੰਦਭਾਗਾ-ਧਾਮੀ
Publish Date: Sat, 17 Jan 2026 06:50 PM (IST)
Updated Date: Sun, 18 Jan 2026 04:16 AM (IST)

17ਐਨਐਸਆਰ23ਪੀ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਡਾ. ਦਲਜੀਤ ਸਿੰਘ ਚੀਮਾ ਹੋਰਨਾਂ ਅਕਾਲੀ ਆਗੂਆਂ ਪੱਤਰਕਾਰ ਵਾਰਤਾ ਚ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਰਸੋਖਾਨਾ ਧੰਨ ਧੰਨ ਸ੍ਰੀ ਨਾਂਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਅਬਾਦ ਵਿਖੇ ਪੁੱਜੇ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਧਾਰਮਿਕ ਅਸਥਾਨ ਵਿਖੇ ਨਤਮਸਤਕ ਹੋਣ ਉਪਰੰਤ ਕਿਹਾ ਕਿ ਰਸੋਖਾਨਾ ਧੰਨ-ਧੰਨ ਸ੍ਰੀ ਨਾਂਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਆਬਾਦ ਵਿਖੇ ਗੁਰੂ ਸਾਹਿਬ ਦੇ ਸਰੂਪ ਪੂਰਨ ਮਰਿਆਦਾ ’ਚ ਸੁਸ਼ੋਭਿਤ ਹਨ। ਗੁਰੂ ਕਦੇ ਵੀ ਲਾਪਤਾ ਨਹੀਂ ਹੁੰਦੇ, ਉਹ ਤਾਂ ਹਾਜ਼ਰ ਨਾਜ਼ਰ ਹਨ। ਉੁਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਬਿਨਾਂ ਪੜਤਾਲ ਤੋਂ ਪਰਚਾ ਦਰਜ ਕਰਨਾ ਬਿਲਕੁਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਰਾਜਨੀਤੀ ਕਰਨਾ ਮੁੱਖ ਮੰਤਰੀ ਲਈ ਮੰਦਭਾਗਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ, ਜਥੇ. ਗੁਰਬਖਸ਼ ਸਿੰਘ ਖ਼ਾਲਸਾ ਮੈਂਬਰ ਐੱਸਜੀਪੀਸੀ, ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਸੀਨੀਅਰ ਯੂਥ ਆਗੂ ਤੇ ਕੋਰ ਕਮੇਟੀ ਮੈਬਰ ਜਥੇ. ਰਮਨਦੀਪ ਸਿੰਘ ਥਿਆੜਾ, ਕੌਂਸਲਰ ਪਰਮ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਖਾਰਾ, ਦਿਨੇਸ਼ ਕੁਮਾਰ ਰਿਟਾ. ਡੀਈਓ, ਸਤਨਾਮ ਸਿੰਘ ਲਾਦੀਆਂ ਸਮੇਤ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਰਾਜਾ ਸਾਹਿਬ ਤੇ ਸੰਗਤ ਹਾਜ਼ਰ ਸਨ।