ਜ਼ਿਲ੍ਹਾ ਪੱਧਰੀ ਮੈਗਾ ਦਾਖਲਾ ਕੰਪੈਨ 8 ਨਵੰਬਰ ਨੂੰ -ਸ਼ਰਮਾ

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ
ਸ਼ੈਸ਼ਨ 2026-27 ਲਈ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਸੰਬੰਧੀ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ,ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਬੀਐਨਓਜ਼,ਏਐਸਜੀ ਟੀਮ ਮੈਂਬਰਜ਼ ਅਤੇ ਸੈਂਟਰ ਹੈੱਡਜ਼ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਕਿਹਾ ਕਿ ਸ਼ੈਸ਼ਨ 2026-27 ਦੁਰਾਨ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲਾ ਕਰਕੇ ਜ਼ਿਲ੍ਹੇ ਨੂੰ ਪੰਜਾਬ ਦਾ ਨੰਬਰ ਵਨ ਜ਼ਿਲ੍ਹਾ ਬਣਾਇਆ ਜਾਵੇਗਾ। ਇਸ ਲਈ ਮੈਗਾ ਦਾਖ਼ਲਾ ਮੁਹਿੰਮ ਮਿਤੀ 08 ਨਵੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਗੜ੍ਹਸ਼ੰਕਰ ਰੋਡ ਨਵਾਂ ਸ਼ਹਿਰ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬਲਾਕਾਂ ਵਿੱਚ ਵਿੱਚ ਵੀ ਇਸੇ ਦਿਨ ਹੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਜ਼ ਦੀ ਅਗਵਾਈ ਹੇਠ ਵੱਖ-ਵੱਖ ਬਲਾਕਾਂ ਵਿੱਚ ਦਾਖਲਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦਾਖਲਾ ਮੁਹਿੰਮ ਲਈ ਮਾਪਿਆਂ,ਐਨਜੀਓਜ਼,ਪੰਚਾਇਤਾਂ ਅਤੇ ਸਮਾਜ ਸੇਵੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਸੀਂ ਜਿਨ੍ਹਾਂ ਵੱਧ ਦਾਖਲਾ ਕਰਾਗੇ,ਜ਼ਿਲ੍ਹੇ ਲਈ ਸਰਕਾਰ ਵਲੋਂ ਉੰਨ੍ਹੀਆਂ ਵੱਧ ਪੋਸਟਾਂ ਦਿੱਤੀਆਂ ਜਾਣਗੀਆਂ। ਜਿਸ ਨਾਲ ਸਾਡੇ ਬੇਰੁਜ਼ਗਾਰ ਪੜ੍ਹੇ ਲਿਖੇ ਬੱਚਿਆਂ ਨੂੰ ਵੱਧ ਨੌਕਰੀਆਂ ਮਿਲਣਗੀਆਂ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਇਹ ਦਾਖ਼ਲਾ ਹਾਲ ਦੀ ਘੜੀ ਆਰਜ਼ੀ ਕੀਤਾ ਜਾਵੇਗਾ। ਮਾਰਚ ਵਿੱਚ ਇਸ ਨੂੰ ਦਾਖਲੇ ਨੂੰ ਰੈਗੂਲਰ ਕੀਤਾ ਜਾਵੇਗਾ। ਇਸ ਦਾਖਲੇ ਦੀ ਸਮੀਖਿਆ ਕਰਨ ਲਈ ਹਰੇਕ ਹਫ਼ਤੇ ਜ਼ਿਲ੍ਹਾ ਟੀਮ ਵਲੋਂ ਬਲਾਕ ਟੀਮਾਂ ਨਾਲ ਮੀਟਿੰਗ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਅਧਿਆਪਕ ਜਾ ਸਕੂਲ ਸਭ ਤੋਂ ਵੱਧ ਦਾਖਲਾ ਕਰਕੇਗਾ ਉਸ ਨੂੰ ਜ਼ਿਲ੍ਹਾ ਦਫ਼ਤਰ ਵਲੋਂ ਪ੍ਰਸ਼ੰਸ਼ਾ ਪੱਤਰ ਦੇਕੇ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਜ਼ ਨੂੰ ਵੀ ਹਦਾਇਤ ਕੀਤੀ ਕਿ ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 20 ਤੋਂ ਘੱਟ ਹੈ,ਉਨ੍ਹਾਂ ਸਕੂਲ ਅਧਿਆਪਕਾਂ ਨੂੰ ਤਾੜਨਾ ਕੀਤੀ ਜਾਵੇ ਕਿ ਨਵੇਂ ਸ਼ੈਸ਼ਨ ਵਿੱਚ ਦਾਖ਼ਲਾ ਵਧਾਇਆ ਜਾਵੇ,ਨਹੀਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਸਕੂਲਾਂ ਨੂੰ ਨੇੜੇ ਦੇ ਸਕੂਲਾਂ ਵਿੱਚ ਮਰਜ਼ ਕਰਕੇ ਅਧਿਆਪਕਾਂ ਨੂੰ ਲੋੜਵੰਦ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ। ਉਨ੍ਹਾਂ ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਜ਼ ਨੂੰ ਇਹ ਵੀ ਹਦਾਇਤ ਕੀਤੀ ਬੱਚਿਆਂ ਦੀ ਘੱਟ ਗਿਣਤੀ ਵਾਲੇ ਵਾਧੂ ਅਧਿਆਪਕਾਂ ਨੂੰ ਵੱਧ ਬੱਚਿਆਂ ਵਾਲੇ ਲੋੜਵੰਦ ਸਕੂਲਾਂ ਵਿੱਚ ਸਿਫ਼ਟ ਕਰਕੇ ਇੱਕ ਹਫ਼ਤੇ ਵਿੱਚ ਰਿਪੋਰਟ ਭੇਜੀ ਜਾਵੇ। ਇਸ ਮੀਟਿੰਗ ਵਿੱਚ ਦਾਖਲੇ ਸੰਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ।
ਕਮੇਟੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਚੇਅਰਮੈਨ,ਸਤਨਾਮ ਸਿੰਘ ਡੀਆਰਸੀ(ਪ੍ਰਾਇਮਰੀ) ਜ਼ਿਲ੍ਹਾ ਨੋਡਲ,ਪਰਮਜੀਤ ਸਿੰਘ ਸੈਂਟਰ ਹੈੱਡ ਟੀਚਰ ਗਰਲੋ ਬੇਟ ਸਹਾਇਕ ਜ਼ਿਲ੍ਹਾ ਨੋਡਲ,ਜਗਦੀਸ਼ ਰਾਏ ਐਮਆਈਐਸ,ਅਮਨਦੀਪ ਸਿੰਘ,ਅਮਰ ਕਟਾਰੀਆ,ਨੀਲ ਕਮਲ ਨੂੰ ਮੈਂਬਰ ਗਿਆ ਹੈ। ਇਸੇ ਤਰ੍ਰਾਂ ਬਲਾਕਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਆਪਣੀ ਚੈਅਰਮੈਨ ਸਿੱਪ ਹੇਠ ਕਮੇਟੀਆਂ ਦਾ ਗਠਨ ਕਰਕੇ ਜ਼ਿਲ੍ਹਾ ਦਫ਼ਤਰ ਨੂੰ ਸੂਚਿਤ ਕਰਨਗੇ। ਇਸ ਤੋਂ ਇਲਾਵਾ ਹਰੇਕ ਬਲਾਕ ਦੇ ਸਮੂਹ ਸੈਂਟਰ ਹੈੱਡਜ਼, ਹੈੱਡਜ਼ ਨਾਲ ਜਿਲ੍ਹਾ ਟੀਮ ਮੀਟਿੰਗ ਕਰਕੇ ਇਸ ਸ਼ੈਸ਼ਨ ਵਿੱਚ ਬੱਚਿਆਂ ਦੀ ਗਿਣਤੀ ਘੱਟਣ ਦਾ ਕਾਰਨ ਅਤੇ ਨਵੇਂ ਸ਼ੈਸ਼ਨ ਵਿੱਚ ਦਾਖ਼ਲਾ ਵਧਾਉਣ ਦੀ ਯੋਜਨਾਬੰਦੀ ਸੰਬੰਧੀ ਰੀਵਿਊ ਕਰਨਗੇ। ਇਸ ਮੌਕੇ ਗੁਰਪਾਲ ਸਿੰਘ,ਅਵਤਾਰ ਸਿੰਘ,ਜਗਦੀਪ ਸਿੰਘ ਜੋਹਲ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਰਮਨ ਕੁਮਾਰ,ਬਲਜੀਤ ਸਿੰਘ,ਬਲਵੰਤ ਰਾਏ,ਕਮਲਦੀਪ,ਉਂਕਾਰ ਸਿੰਘ,ਕੁਲਦੀਪ ਸਿੰਘ,ਨੀਲ ਕਮਲ,ਗੁਰਦਿਆਲ ਸਿੰਘ,ਅੰਮਿਤ ਜਗੋਤਾ,ਹਰਮੇਸ਼ ਕੁਮਾਰ,ਬਿਕਰਮਜੀਤ ਸਿੰਘ,ਸੁਨੀਤਾ ਰਾਣੀ,ਅਨੁਰਾਧਾ,ਰੀਨਾ ਰਾਣੀ ਅਤੇ ਸਪਨਾ ਬਸੀ ਵੀ ਮੌਜੂਦ ਸਨ।