ਨਸ਼ਾ ਤਸਕਰਾਂ 'ਤੇ ਸ਼ਿਕੰਜਾ: ਐਕਟਿਵਾ ਸਵਾਰ ਨੌਜਵਾਨ 22 ਕਿਲੋ ਤੋਂ ਵੱਧ ਡੋਡੇ, ਚੂਰਾ ਪੋਸਤ ਸਮੇਤ ਗ੍ਰਿਫ਼ਤਾਰ
ਜਿੱਥੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਸ਼ੱਕੀ ਵਹੀਕਲਾਂ ਅਤੇ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸੀ। ਤਾਂ ਮਾਛੀਵਾੜਾ ਸਾਇਡ ਤੋਂ ਇਕ ਸਕੂਟਰੀ ਰੰਗ ਚਿੱਟਾ ਪਰ ਸਵਾਰ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਬੈਟਰੀ ਦੀ ਲਾਇਟ ਨਾਲ ਰੁਕਣ ਦਾ ਇਸ਼ਾਰਾ ਕੀਤਾ। ਤਾਂ ਸਕੂਟਰੀ ਪਰ ਸਵਾਰ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕਿ ਆਪਣੀ ਸਕੂਟਰੀ ਖੜੀ ਕਰਕੇ ਮੌਕੇ ਤੋਂ ਖਿਸਕਣ ਲੱਗਾ।
Publish Date: Thu, 14 May 2026 02:37 PM (IST)
Updated Date: Thu, 14 May 2026 02:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ। ਪੁਲਿਸ ਨੇ ਇਕ ਐਕਟਿਵਾ ਚਾਲਕ ਨੂੰ 22 ਕਿਲੋ 590 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਪੁਲਿਸ਼ ਥਾਣਾ ਰਾਹੋਂ ਦੇ ਐੱਸਐੱਚਓ ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਚੌਂਕੀ ਸੇਖਾਂ ਮਜਾਰਾ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਰਾਹੋਂ ਤੋਂ ਮਾਛੀਵਾੜਾ ਰੋਡ ਰਾਹੋਂ ਹੁੰਦੇ ਹੋਏ ਕਨੌਣ ਬੰਨ੍ਹ ਪੁੱਜੇ।
ਜਿੱਥੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਸ਼ੱਕੀ ਵਹੀਕਲਾਂ ਅਤੇ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸੀ। ਤਾਂ ਮਾਛੀਵਾੜਾ ਸਾਈਡ ਤੋਂ ਇਕ ਸਕੂਟਰੀ ਰੰਗ ਚਿੱਟਾ ਪਰ ਸਵਾਰ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਬੈਟਰੀ ਦੀ ਲਾਇਟ ਨਾਲ ਰੁਕਣ ਦਾ ਇਸ਼ਾਰਾ ਕੀਤਾ। ਤਾਂ ਸਕੂਟਰੀ ਪਰ ਸਵਾਰ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕਿ ਆਪਣੀ ਸਕੂਟਰੀ ਖੜੀ ਕਰਕੇ ਮੌਕੇ ਤੋਂ ਖਿਸਕਣ ਲੱਗਾ।
ਜਿਸ ਦੀ ਸਕੂਟਰੀ ਦੇ ਵਿਚਕਾਰ ਪੈਰ ਰੱਖਣ ਵਾਲੀ ਜਗ੍ਹਾ ਪਰ ਇਕ ਥੈਲਾ ਪਲਾਸਟਿਕ ਵਜਨਦਾਰ ਰੰਗ ਚਿੱਟਾ ਪਿਆ ਦਿਖਾਈ ਦਿੱਤਾ। ਸ਼ੱਕ ਹੋਣ 'ਤੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ। ਜੋ ਨਾਮ ਪਤਾ ਪੁੱਛਣ ਤੇ ਆਪਣਾ ਨਾਮ ਤਰਨ ਕੁਮਾਰ ਉਰਫ ਕਾਕਾ ਪੁੱਤਰ ਪਵਨ ਕੁਮਾਰ ਵਾਸੀ ਖੋਜਾ ਹਾਲ ਵਾਸੀ ਸਰਾਫਾਂ ਮੁਹੱਲਾ ਰਾਹੋਂ ਦੱਸਿਆ।
ਕਾਬੂ ਕੀਤੇ ਤਰਨ ਕੁਮਾਰ ਉਰਫ ਕਾਕਾ ਨੂੰ ਉਸ ਦੀ ਸਕੂਟਰੀ ਦੇ ਕੋਲ ਲਿਜਾਇਆ ਗਿਆ ਜੋ ਸਕੂਟਰੀ ਦੇ ਕੋਲ ਜਾਣ ਤੇ ਸਕੂਟਰੀ ਮਾਰਕਾ ਐਕਟਿਵਾ ਰੰਗ ਚਿੱਟਾ ਦਾ ਨੰਬਰ ਪੀਬੀ-32-ਏਡੀ-5119 ਪੜ੍ਹਿਆ ਗਿਆ। ਕਾਬੂ ਕੀਤੇ ਵਿਅਕਤੀ ਤੋਂ ਸਕੂਟਰੀ ਵਿਚ ਪਏ ਸਮਾਨ ਬਾਰੇ ਤਰਨ ਕੁਮਾਰ ਉਰਫ ਕਾਕਾ ਉਕਤ ਪਾਸੋਂ ਪੁੱਛਗਿਛ ਕੀਤੀ।
ਜਿਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਤਰਨ ਕੁਮਾਰ ਉਰਫ ਕਾਕਾ ਦੇ ਥੈਲਾ ਪਲਾਸਟਿਕ ਰੰਗ ਚਿੱਟਾ ਵਿਚ 22 ਕਿਲੋ 590 ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਏ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।