ਮੁੱਖ ਮੰਤਰੀ ਨੇ ਸਰਵਪੱਖੀ ਵਿਕਾਸ ਲਈ ਕੀਤਾ ਚੈੱਕ ਭੇਟ
ਮੁੱਖ ਮੰਤਰੀ ਵੱਲੋਂ ਸਰਪੰਚ ਕਿਸ਼ੋਰੀ ਲਾਲ ਨੂੰ ਸਰਵਪੱਖੀ ਵਿਕਾਸ ਲਈ ਕੀਤਾ ਚੈੱਕ ਭੇਂਟ
Publish Date: Mon, 24 Nov 2025 04:50 PM (IST)
Updated Date: Mon, 24 Nov 2025 04:52 PM (IST)

ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਨ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਤਹਿਤ ਪਿੰਡ ਚੱਕ ਗੁਰੂ ਦੇ ਸਰਪੰਚ ਕਿਸ਼ੋਰੀ ਲਾਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਹ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ। ਸਰਪੰਚ ਕਿਸ਼ੋਰੀ ਲਾਲ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਚੈੱਕ ਭੇਂਟ ਕਰਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਿੰਡ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਬਿਨਾਂ ਕਿਸੇ ਵਿਤਕਰੇ ਦੇ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜ ਕਰਵਾ ਰਹੇ ਹਨ। ਸਰਪੰਚ ਕਿਸ਼ੋਰੀ ਲਾਲ ਨੇ ਕਿਹਾ ਕਿ ਉਹ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਰਵਪੱਖੀ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਣਗੇ। ਉਨ੍ਹਾਂ ਨੇ ਆਦੇਸ਼ ਕੁਮਾਰ ਬੀਡੀਪੀਓ ਬੰਗਾ, ਸੁਖਵਿੰਦਰ ਕੁਮਾਰ ਸਫਰੀ ਪੰਚਾਇਤ ਸਕੱਤਰ ਦਾ ਵੀ ਧੰਨਵਾਦ ਕੀਤਾ। ਜੋ ਪੰਚਾਇਤ ਨੂੰ ਆਪਣਾ ਸਹਿਯੋਗ ਦਿੰਦੇ ਹਨ। ਇਸ ਮੌਕੇ ਸਰਪੰਚ ਕਿਸ਼ੋਰੀ ਲਾਲ, ਕੁਲਵਿੰਦਰ ਕੁਮਾਰ ਪੰਚ, ਜਨਕ ਰਾਜ ਪੰਚ, ਜੋਤੀ ਪੰਚ, ਰਜਿੰਦਰ ਸਿੰਘ ਪੰਚ, ਸੁਰਜੀਤ ਕੁਮਾਰ, ਉਂਕਾਰ ਸਿੰਘ, ਬਲਿਹਾਰ ਸਿੰਘ ਪ੍ਰਧਾਨ, ਸਤਨਾਮ ਸਿੰਘ, ਕੇਵਲ ਰਾਮ, ਅਸ਼ਵਨੀ ਕੁਮਾਰ, ਬਲਿਹਾਰ ਰਾਮ ਪੁਨੂੰ, ਹੁਸਨ ਲਾਲ, ਮੱਖਣ ਰਾਮ, ਜੈ ਰਾਮ, ਸਤੀਸ਼ ਕੁਮਾਰ, ਅਮਰੀਕ, ਹੈਪੀ ਆਦਿ ਸਮੂਹ ਨਗਰ ਨਿਵਾਸੀ ਹਾਜ਼ਰ ਸਨ।