ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਸੋਖਾਨਾ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਆਬਾਦ ਨਾਲ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੀ ਸਿੱਖ ਸੰਗਤਾਂ ਦੀਆਂ ਆਸਥਾ ਜੁੜੀਆਂ ਹੋਈਆਂ ਹਨ। ਇਥੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਹੁੰਦੇ ਹਨ।
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਸੋਖਾਨਾ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਆਬਾਦ ਨਾਲ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੀ ਸਿੱਖ ਸੰਗਤਾਂ ਦੀਆਂ ਆਸਥਾ ਜੁੜੀਆਂ ਹੋਈਆਂ ਹਨ। ਇਥੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਹੁੰਦੇ ਹਨ। ਜਿਥੇ ਪੁੱਜ ਕੇ ਲੱਖਾਂ ਲੋਕ ਆਪਣੀਆਂ ਅਰਦਾਸਾਂ ਬੇਨਤੀਆਂ ਕਰਦਿਆਂ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਘੀ ਮੇਲੇ ਦੌਰਾਨ ਬਹੁਤ ਹੀ ਮਾੜਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇੰਨੀ ਥੱਲੇ ਡਿੱਗ ਗਈ ਹੈ ਕਿ ਉਹ ਗੁਰੂ ਸਾਹਿਬਾਨਾਂ ਦੇ ਨਾਂਅ ੇਤ ਮਾੜੀ ਸਿਆਸਤ ਕਰ ਰਹੀ ਹੈ। ਉਹ ਆਪਣੀ ਲਿਮਟ ਕ੍ਰਾਸ ਕਰ ਚੁੱਕੀ ਹੈ। ਮੁੱਖ ਮੰਤਰੀ ਨੇ ਆਪਣਾ ਹੰਕਾਰ ਦਿਖਾਉਣ ਵਾਸਤੇ ਇਕ ਸੰਸਥਾ ਤੇ ਬਿਨਾਂ ਸੋਚੇ ਸਮਝੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਰਾਜ ਭਾਗ ਦੌਰਾਨ ਉਹ ਵੀ ਕਈ ਵਾਰੀ ਇਸ ਧਾਰਮਿਕ ਅਸਥਾਨ ਤੇ ਆ ਚੁੱਕੇ ਹਨ। ਪਰ ਅੱਜ ਇਥੋਂ ਦੀ ਕਮੇਟੀ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਪੁਲਿਸ ਇਖੇ ਆਈ ਜਿਵੇਂ ਕਿ ਕਿਸੇ ਤੇ ਹਮਲਾ ਕਰਨਾ ਹੁੰਦਾ ਹੈ। ਕੋਈ ਵੀ ਗੁਰਸਿੱਖ ਪੁਲਿਸ ਮੁਲਾਜ਼ਮਾਂ ਟੀਮ ਵਿਚ ਸ਼ਾਮਲ ਨਹੀਂ ਸੀ। ਇਕ ਇਕ ਮੁਲਾਜ਼ਮ ਨੇ ਸ਼੍ਰੀ ਗੁਰਆਂ ਦੀਆਂ ਤਸਵੀਰਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਕੋਈ ਸਤਿਕਾਰ ਨਹੀਂ ਦਿਖਾਇਆ। ਹਰ ਸਰੂਪ ਨੂੰ ਇੰਨ੍ਹਾਂ ਨੇ ਦੇਖਿਆ ਹੈ। ਸ. ਬਾਦਲ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਹਨ। ਹਰ ਇਕ ਸਿੱਖ ਦਾ ਸਿਰ ਇੰਨ੍ਹਾਂ ਅੱਗੇ ਝੁੱਕਦਾ ਹੈ। ਪਰ ਅਜਿਹਾ ਕੁੱਝ ਨਹੀਂ ਹੋਇਆ ਇਸ ਤੋਂ ਵੱਡਾ ਪਾਪ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਲਿਸ ਨੇ ਮੈਨੇਜਮੈਂਟ ਕਮੇਟੀ ਵਾਲਿਆਂ ਨੂੰ ਡਰਾਇਆ ਤੇ ਧਮਕਾਇਆ ਕਿ ਜੇ ਤੁਸੀ ਕੋਈ ਕੰਮ ਕੀਤਾ ਤਾਂ ਤੁਹਾੜੇ ਪਰਿਵਾਰਾਂ ਨੂੰ ਦੇਖਾਂਗੇ।
ਸ. ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੇ ਆਪ ਪਾਰਟੀ ਨੇ ਜੇ ਅਕਾਲੀ ਦਲ ਨਾਲ ਲੜਾਈ ਲੜਣੀ ਹੈ ਤਾਂ ਸਿੱਧੇ ਲੜੋ ਸਿੱਖ ਕੌਮ ਨਾਲ ਲੜਾਈ ਨਾ ਲੜੋ। ਅਜਿਹਾ ਗਲਤ ਕਾਰਾ ਕਰਨ ਵਾਲੇ ਨੂੰ ਸਾਨੂੰ ਮੁੱਖ ਮੰਤਰੀ ਕਹਿੰਦੇ ਸ਼ਰਮ ਆਉਂਦੀ ਹੈ। ਸ. ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਆਪਣੇ ਵਿਆਹ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਤਲਾਸ਼ੀ ਕਰਵਾਈ ਸੀ। ਉਨ੍ਹਾਂ ਕਿਹਾ ਕਿ ਜਿਹੜਾ ਮੰਤਰੀ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਜਾਂਦਾ ਹੈ। ਜਿਹੜਾ ਸ਼੍ਰੀ ਅਕਾਲ ਤੱਖਤ ਸਾਹਿਬ ਨੂੰ ਚੈਲੈਂਜ ਕਰ ਸਕਦਾ ਹੈ। ਜਿਹੜਾ ਸਿੱਖ ਮਰਿਆਦਾ, ਇਤਿਹਾਸ ਨੂੰ ਨਹੀਂ ਜਾਣਦਾ ਉਸ ਤੋਂ ਹੋਰ ਕੀ ਆਸ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਜੇਕਰ ਸਰਕਾਰ ਦੀ ਸ਼ਹਿ ਤੇ ਕਿਸੇ ਵੀ ਗੁਰੂ ਘਰ ਜਾ ਕੇ ਅਜਿਹੀ ਤਲਾਸ਼ੀ ਕਰਨਗੇ ਤਾਂ ਇਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੁਗੀ। ਉਨ੍ਹਾਂ ਕਿਹਾ ਕਿ ਪੁਲਿਸ ਅਫ਼ਸਰ ਰਬ ਤੇ ਪਰਮਾਤਮਾ ਤੋਂ ਡਰੋਂ, ਗੁਰੂ ਮਹਾਰਾਜ ਨੇ ਤੁਹਾਨੂੰ ਬਣਾਇਆ ਹੈ। ਕਿਸੇ ਨਾਸਤਿਕ ਦੋਖੀ ਅਤੇ ਪਤਿਤ ਦੇ ਕਹਿਣ ਤੇ ਆਪਣੀ ਰਾਜਨੀਤੀ ਚਮਕਾਉਣ ਲਈ ਕਿਸੇ ਧਾਰਮਿਕ ਸੰਸਥਾ ਬਾਰੇ ਮਾੜਾ ਬਿਆਨ ਦੇਣਾ ਨਿੰਦਣਯੋਗ ਕਾਰਵਾਈ ਹੈ। ਸ. ਬਾਦਲ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਜੁੰਡਲੀ ਜਿਹੜੀ ਪੰਜਾਬ ਵਿਚ ਰਾਜ ਕਰ ਰਹੀ ਹੈ। ਉਨ੍ਹਾਂ ਬਾਰੇ ਕਿਹਾ ਕਿ ਇੰਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੁਣ ਇਹ ਜੁੰਡਲੀ ਭਰਾਵਾਂ-ਭਰਾਵਾਂ ਦੀ ਜੰਗ ਕਰਵਾਉਣੀ ਚਾਹੁੰਦੇ ਹਨ। ਲੋਕਾਂ ਨੂੰ ਪਾੜਣਾ ਚਾਹੁੰਦੇ ਹਨ, ਲੋਕਾਂ 'ਚ ਲੜਾਈ ਕਰਵਾਉਣੀ ਚਾਹੁੰਦੇ ਹਨ।
ਸ. ਬਾਦਲ ਨੇ ਕਿਹਾ ਕਿ ਉਹ ਇਸ ਧਾਰਮਿਕ ਅਸਥਾਨ ਤੇ ਆਉਂਦੇ ਰਹਿੰਦੇ ਹਨ। ਜਿਥੇ ਸ਼੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਜੀ ਦੇ ਪ੍ਰਕਾਸ਼ ਪੂਰਣ ਗੁਰਮਰਿਆਦਾ ਨਾਲ ਬੜੇ ਸਤਿਕਾਰ ਨਾਲ ਕਰਵਾਏ ਜਾਂਦੇ ਹਨ। ਇਥੇ ਸ਼੍ਰੀ ਅਖੰਡ ਪਾਠ ਸਾਹਿਬ ਨਾਨ ਸਟਾਪ ਚਲਦੇ ਰਹਿੰਦੇ ਹਨ ਪਰ ਮੁੱਖ ਮੰਤਰੀ ਪੰਜਾਬ ਨੇ
ਬਿਨਾਂ ਸੋਚੇ ਸਮਝੇ ਬਿਆਨ ਦੀ ਕੀਤੀ ਨਿਖੇਧੀ
ਸ. ਬਾਦਲ ਨੇ ਕਿਹਾ ਕਿ ਐੱਸਆਈਟੀ ਵਿਚ ਸਾਮਲ ਇਕ ਮਹਿਲਾ ਪੁਲਿਸ ਅਫ਼ਸਰ ਇਥੋਂ ਮੁੱਖ ਮੰਤਰੀ ਪੰਜਾਬ ਨੂੰ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੀ ਚਲਦੀ ਸਟੇਜ 'ਤੇ ਇਸ ਧਾਰਮਿਕ ਅਸਥਾਨ ਵਿਖੇ ਚੱਲ ਰਹੀ ਕਾਰਵਾਈ ਦੀ ਸਾਰੀ ਜਾਣਕਾਰੀ ਦੇ ਰਹੀ ਸੀ। ਜਿਸ ਕਾਰਨ ਮੁੱਖ ਮੰਤਰੀ ਨੇ ਮਾਘੀ ਮੇਲੇ 'ਚ ਇਹ ਬਿਆਨ ਦਿੱਤਾ ਸੀ। ਸ. ਬਾਦਲ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਨਾਂ ਨੇ ਸਮਝਾਇਆ ਹੈ ਕਿ ਸਾਰਿਆਂ ਦਾ ਸਤਿਕਾਰ ਕਰੋ। ਮੁੱਖ ਮੰਤਰੀ ਦਾ ਵੀ ਇਹੇ ਕੰਮ ਹੁੰਦਾ ਹੈ ਕਿ ਸਾਰਿਆਂ ਦਾ ਸਤਿਕਾਰ ਕਰਨ। ਪਰ ਪੰਜਾਬ ਨੂੰ ਚਾਰ ਸਾਲਾਂ 'ਚ ਮੁੱਖ ਮੰਤਰੀ ਅਤੇ ਉਸ ਦੀ ਜੁੰਡਲੀ ਨੇ ਬਰਬਾਦ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮਾਘੀ ਮੇਲੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 328 ਲਾਪਤਾ ਪਾਵਨ ਸਰੂਪਾ ਦੇ ਮਾਮਲੇ ਵਿਚ ਬੰਗਾ ਇਲਾਕੇ 'ਚ ਮਿਲੇ 169 ਸਰੂਪ ਜਿਨਾਂ ਵਿਚੋਂ ਰਿਕਾਰਡ ਵਿਚ ਸਿਰਫ 30 ਸਰੂਪਾਂ ਦੇ ਦਰਜ਼ ਹੋਣ ਅਤੇ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਜੋ ਕਿ ਸੰਵੇਦਨਸ਼ੀਲ ਅਤੇ ਗੈਰ ਜਿੰਮੇਵਾਰਾਨਾ ਤੱਖ ਹੈ। ਮੁੱਖ ਮੰਤਰੀ ਵੱਲੋਂ ਬਿਨਾ ਰਿਕਾਰਡ ਦੇ ਸਰੂਪਾਂ ਨੂੰ ਪੂਰੇ ਮਾਣ ਸਤਿਕਾਰ ਨਾਲ ਦੱਸੇ ਗਏ ਅਸਥਾਨ ਦੇ ਪਹੁੰਚਾਉਣ ਦੇ ਦਿੱਤੇ ਬਿਆਨ ਤੋਂ ਬਾਅਦ ਅਤੇ ਨਵਾਂਸ਼ਹਿਰ ਦੀ ਵਿਧਾਨ ਸਭਾ ਹਲਕਾ ਬੰਗਾ ਦੇ ਰਸੋਖਾਨਾ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਆਬਾਦ ਦੀ ਪ੍ਰਬੰਧਕ ਕਮੇਟੀ ਵੱਲੋਂ 169 ਪਾਵਨ ਸਰੂਪਾਂ ਦਾ ਰਿਕਾਰਡ ਮੌਜੂਦ ਹੋਣ ਦੇ ਖੁਲਾਸੇ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਮੁੱਚੀ ਲੀਡਰਸ਼ਿਪ ਨਾਲ ਉਕਤ ਧਾਰਮਿਕ ਅਸਥਾਨ ਵਿਖੇ ਪਹੁੰਚੇ। ਜ਼ਿਕਰਯੋਗ ਹੈ ਕਿ ਰਸੋਖਾਨਾ ਧੰਨ ਧੰਨ ਰਾਜਾ ਸਾਹਿਬ ਨਾਭ ਕੰਵਲ ਦੀ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਕੋਲ 169 ਪਾਵਨ ਸਰੂਪਾਂ ਦਾ ਸਾਰਾ ਰਿਕਾਰਡ ਮੌਜੂਦ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪਾਂ ਨੂੰ ਪੂਰਣ ਗੁਰਮਰਿਆਦਾ ਅਨੁਸਾਰ ਬਣਦਾ ਮਾਣ ਸਤਿਕਾਰ ਦੇਣ ਦੀ ਗੱਲ ਵੀ ਪ੍ਰਬੰਧਕ ਕਮੇਟੀ ਵੱਲੋਂ ਆਖੀ ਜਾ ਰਹੀ ਹੈ।
ਇਸ ਮੌਕੇ ਸੋਹਣ ਸਿੰਘ ਠੰਡਲ ਸਾਬਕਾ ਮੰਤਰੀ ਹਲਕਾ ਮਾਹਿਲਪੁਰ, ਜਥੇ. ਗੁਰਬਖਸ਼ ਸਿੰਘ ਖ਼ਾਲਸਾ ਮੈਂਬਰ ਐੱਸਜੀਪੀਸੀ, ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਸੀਨੀਅਰ ਯੂਥ ਨੇਤਾ ਅਤੇ ਕੋਰ ਕਮੇਟੀ ਮੈਬਰ ਜਥੇ. ਰਮਨਦੀਪ ਸਿੰਘ ਥਿਆੜਾ, ਕੌਂਸਲਰ ਪਰਮ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਖਾਰਾ, ਦਿਨੇਸ਼ ਕੁਮਾਰ ਰਿਟਾ. ਡੀਈਓ ਸਮੇਤ ਹੋਰ ਆਗੂ ਹਾਜ਼ਰ ਸਨ।